ਕੱਤਕ ਮਹਾਉਤਸਵ ਦੌਰਾਨ ਗੋਵਰਧਨ ਪੂਜਾ ਦਾ ਆਯੋਜਨ

Saturday, Oct 21, 2017 - 07:29 AM (IST)

ਕੱਤਕ ਮਹਾਉਤਸਵ ਦੌਰਾਨ ਗੋਵਰਧਨ ਪੂਜਾ ਦਾ ਆਯੋਜਨ

ਸ੍ਰੀ ਮੁਕਤਸਰ ਸਾਹਿਬ  (ਖੁਰਾਣਾ) - ਸ਼੍ਰੀ ਕਲਿਆਣ ਕਮਲ ਆਸ਼ਰਮ ਹਰਿਦੁਆਰ ਨੇ ਅਨੰਤ ਸ਼੍ਰੀ ਵਿਭੂਸ਼ਿਤ 1008 ਮਹਾਮੰਡਲੇਸ਼ਵਰ ਸਵਾਮੀ ਕਮਲਾਨੰਦ ਗਿਰੀ ਜੀ ਮਹਾਰਾਜ ਦੀ ਅਗਵਾਈ ਵਿਚ ਸ਼੍ਰੀ ਰਾਮ ਭਵਨ ਵਿਚ ਚੱਲ ਰਹੇ ਕਾਰਤਿਕ ਮਹਾਉਤਸਵ ਦੌਰਾਨ ਗੋਵਰਧਨ ਪੂਜਾ ਦਾ ਆਯੋਜਨ ਹੋਇਆ। ਇਸ ਮੌਕੇ ਗਊ ਦੇ ਗੋਬਰ ਨਾਲ ਗੋਵਰਧਨ ਭਗਵਾਨ ਦਾ ਨਿਰਮਾਣ ਕੀਤਾ ਤੇ ਛੱਪਨ ਭੋਗ ਲਾਏ ਗਏ। ਇਸ ਦੌਰਾਨ ਹਾਜ਼ਰ ਸ਼ਰਧਾਲੂਆਂ ਨੇ ਗਿਰੀਰਾਜ ਗੋਵਰਧਨ ਮਹਾਰਾਜ ਦਾ ਤਿਲਕ ਕੀਤਾ।
ਪ੍ਰਵਚਨਾਂ ਦੀ ਅੰਮ੍ਰਿਤਵਰਖਾ ਦੌਰਾਨ ਮਹਾਮੰਡਲੇਸ਼ਵਰ ਸਵਾਮੀ ਕਮਲਾਨੰਦ ਜੀ ਮਹਾਰਾਜ ਨੇ ਗੋਵਰਧਨ ਮਹਾਰਾਜ ਦੀ ਮਹਿਮਾ 'ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਦੀਵਾਲੀ ਦੇ ਦੂਜੇ ਦਿਨ ਕਾਰਤਿਕ ਮਹੀਨੇ ਸ਼ੁਰੂ ਹੋਣ ਵਾਲਾ ਗੋਵਰਧਨ ਪੂਜਨ ਅੰਨਕੂਟ ਮਹਾਉਤਸਵ ਵਜੋਂ ਮਨਾਇਆ ਜਾਂਦਾ ਹੈ। ਭਗਵਾਨ ਕ੍ਰਿਸ਼ਨ ਨੇ ਅੱਜ ਦੇ ਹੀ ਦਿਨ ਗੋਵਰਧਨ ਪਰਬਤ ਨੂੰ ਆਪਣੀ ਉਂਗਲੀ 'ਤੇ ਚੁੱਕ ਕੇ ਬ੍ਰਿਜਵਾਸੀਆਂ ਨੂੰ ਇੰਦਰ ਦੇਵ ਦੇ ਪ੍ਰਕੋਪ ਤੋਂ ਬਚਾਇਆ ਸੀ ਅਤੇ ਇੰਦਰ ਦਾ ਹੰਕਾਰ ਚੂਰ ਕੀਤਾ ਸੀ।


Related News