ਫ਼ਿਰੋਜ਼ਪੁਰ ਅਤੇ ਫ਼ਾਜ਼ਿਲਕਾ ’ਚ ਪੈਦਾ ਹੋ ਰਹੇ ਗੋਸ਼ੇ ਰੋਗ ਨਾਲ ਪੀੜਤ ਬੱਚੇ, ਬੇਹੱਦ ਖ਼ਤਰਨਾਕ ਹੈ ਬਿਮਾਰੀ

Sunday, Feb 25, 2024 - 06:26 PM (IST)

ਫ਼ਿਰੋਜ਼ਪੁਰ ਅਤੇ ਫ਼ਾਜ਼ਿਲਕਾ ’ਚ ਪੈਦਾ ਹੋ ਰਹੇ ਗੋਸ਼ੇ ਰੋਗ ਨਾਲ ਪੀੜਤ ਬੱਚੇ, ਬੇਹੱਦ ਖ਼ਤਰਨਾਕ ਹੈ ਬਿਮਾਰੀ

ਚੰਡੀਗੜ੍ਹ/ਫਿਰੋਜ਼ਪੁਰ (ਅਰਚਨਾ) : ਫ਼ਿਰੋਜ਼ਪੁਰ ਅਤੇ ਫ਼ਾਜ਼ਿਲਕਾ ਜ਼ਿਲ੍ਹਿਆਂ ਵਿਚ ਗੋਸ਼ੇ ਦੀ ਬਿਮਾਰੀ ਤੋਂ ਪੀੜਤ ਬੱਚੇ ਜਨਮ ਲੈ ਰਹੇ ਹਨ। ਡੀ.ਐੱਨ.ਏ. ਦੀ ਬਣਤਰ ਵਿਚ ਆਈਆਂ ਤਬਦੀਲੀਆਂ ਕਾਰਨ ਬੱਚਿਆਂ ਵਿਚ ਗੋਸ਼ੇ ਦੀ ਬਿਮਾਰੀ ਹੋ ਰਹੀ ਹੈ। ਜੀਨ ਬਣਤਰ ਵਿਚ ਆਈ ਤਬਦੀਲੀ ਨੂੰ ਗੋਸ਼ੇ ਬਿਮਾਰੀ ’ਚ (ਐੱਲ483ਪ੍ਰੋ) ਨਾਮ ਨਾਲ ਪਛਾਣਿਆ ਜਾਂਦਾ ਹੈ। ਬੱਚੇ ਨੂੰ ਇਹ ਬੀਮਾਰੀ ਉਸ ਦੇ ਮਾਤਾ-ਪਿਤਾ ਤੋਂ ਮਿਲਦੀ ਹੈ। ਬਿਮਾਰੀ ਵਿਚ ਸਰੀਰ ਦੇ ਅੰਦਰ ਗਲੂਕੋਸੇਰੇਬਰੋਸਾਈਡ ਨੂੰ ਤੋੜਨ ਲਈ ਜ਼ਰੂਰੀ ਐਨਜ਼ਾਇਮ ਮੌਜੂਦ ਨਹੀਂ ਹੁੰਦੇ। ਜਿਸ ਕਾਰਣ ਬੱਚੇ ਨੂੰ ਲਿਵਰ, ਸਪਲੀਨ ਅਤੇ ਹੱਡੀਆਂ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਗੋਸ਼ੇ ਦੀ ਬਿਮਾਰੀ ਵਿਚ ਬੱਚੇ ਦੇ ਸਰੀਰ ਵਿਚ ਪਲੇਟਲੈਟਸ ਦੀ ਕਮੀ ਕਾਰਣ ਦਿਮਾਗ ਵਿਚ ਬਲੀਡਿੰਗ ਦਾ ਖਤਰਾ ਵੀ ਬਣਿਆ ਰਹਿੰਦਾ ਹੈ। ਪੰਜਾਬ ਵਿਚ ਇਕ ਦਹਾਕੇ ਦੌਰਾਨ 50 ਬੱਚੇ ਗੋਸ਼ੇ ਦੀ ਬਿਮਾਰੀ ਨਾਲ ਪੈਦਾ ਹੋਏ ਹਨ। ਪੀ.ਜੀ.ਆਈ. ਚੰਡੀਗੜ੍ਹ ਨੇ ਪੰਜਾਬ ਵਿਚ ਜਨਮ ਲੈਣ ਵਾਲੇ ਅਜਿਹੇ 50 ਬੱਚਿਆਂ ਦਾ ਰਿਕਾਰਡ ਤਿਆਰ ਕੀਤਾ ਹੈ।

ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ ਤੋਂ ਪਹਿਲਾਂ ਚੋਣ ਕਮਿਸ਼ਨ ਦਾ ਵੱਡਾ ਕਦਮ, ਤਬਾਦਲਿਆਂ ਨੂੰ ਲੈ ਕੇ ਜਾਰੀ ਕੀਤੇ ਸਖ਼ਤ ਹੁਕਮ

ਮਾਪਿਆਂ ਦੇ ਜੀਨ ਦਿੰਦੇ ਹਨ ਬੱਚੇ ਨੂੰ ਬਿਮਾਰੀ

ਗੋਸ਼ੇ ਇਕ ਆਟੋਸੋਮਲ ਰੀਸੈਸਿਵ ਬਿਮਾਰੀ ਹੈ ਜਿਸ ਵਿਚ ਬੱਚੇ ਦੇ ਮਾਪਿਆਂ ਵਿਚ ਇਕ ਅਸਧਾਰਨ ਪ੍ਰਤੀਲਿਪੀ ਹੁੰਦੀ ਹੈ ਪਰ ਬਿਮਾਰੀ ਨਹੀਂ। ਅਜਿਹੇ ਮਾਪਿਆਂ ਤੋਂ ਬੱਚੇ ਨੂੰ ਦੋ ਅਸਾਧਾਰਨ ਪ੍ਰਤੀਲਿਪੀਆਂ ਮਿਲਣ ’ਤੇ ਬਿਮਾਰੀ ਹੋ ਜਾਂਦੀ ਹੈ। ਇਸ ਬਿਮਾਰੀ ਵਿਚ ਗਲੂਕੋਸੇਰੇਬਰੋਸਾਈਡ ਨੂੰ ਤੋੜਨ ਵਾਲੇ ਐਨਜ਼ਾਇਮ ਦੀ ਘਾਟ ਕਾਰਨ ਬੱਚੇ ਦੇ ਸਰੀਰ ਵਿਚ ਹਾਨੀਕਾਰਕ ਪਦਾਰਥ ਜਮ੍ਹਾਂ ਹੋਣ ਲੱਗਦੇ ਹਨ, ਜੋ ਉਸ ਦੇ ਅੰਗਾਂ ਨੂੰ ਸਹੀ ਢੰਗ ਨਾਲ ਕੰਮ ਕਰਨ ਤੋਂ ਰੋਕਦੇ ਹਨ। ਇਸ ਬਿਮਾਰੀ ਵਿਚ ਤਿੰਨ ਤਰ੍ਹਾਂ ਦੀਆਂ ਸਮੱਸਿਆਵਾਂ ਹੁੰਦੀਆਂ ਹਨ- ਪਹਿਲੀ ਕਿਸਮ ਹੈ ਹੱਡੀਆਂ ਦੀ ਬਿਮਾਰੀ, ਅਨੀਮੀਆ ਅਤੇ ਪਲੇਟਲੈਟਸ ਦੀ ਕਮੀ। ਦੂਸਰੀ ਕਿਸਮ ਵਿਚ ਨਿਊਰੋਲੋਜੀਕਲ ਸਮੱਸਿਆ ਕਾਰਣ ਜਲਦੀ ਮੌਤ ਦਾ ਖਤਰਾ ਰਹਿੰਦਾ ਹੈ, ਜਦੋਂ ਕਿ ਤੀਜੀ ਕਿਸਮ ਵਿਚ ਲਿਵਰ ਅਤੇ ਦਿਮਾਗ਼ ਨਾਲ ਸਬੰਧਤ ਸਮੱਸਿਆਵਾਂ ਹੁੰਦੀਆਂ ਹਨ, ਇਸ ’ਚ ਜਲਦੀ ਮੌਤ ਨਹੀਂ ਹੁੰਦੀ।

ਇਹ ਵੀ ਪੜ੍ਹੋ : ਭਿਆਨਕ ਹਾਦਸੇ ਨੇ ਮਿੰਟਾਂ ’ਚ ਉਜਾੜ ਕੇ ਰੱਖ ਦਿੱਤਾ ਪਰਿਵਾਰ, ਮਾਂ-ਪੁੱਤ ਦੀ ਇਕੱਠਿਆਂ ਮੌਤ

ਇੱਕੋ ਪਰਿਵਾਰ ’ਚ ਵਿਆਹ ਤੋਂ ਬਚੋ, ਬੱਚਿਆਂ ’ਚ ਹੋ ਸਕਦੇ ਹਨ ਜੈਨੇਟਿਕ ਰੋਗ

ਪੀ.ਜੀ.ਆਈ. ਦੇ ਐਡਵਾਂਸਡ ਪੀਡੀਆਟ੍ਰਿਕ ਸੈਂਟਰ ’ਚ ਜੀਨ ਮਾਹਰ ਡਾ. ਇਨੂਸ਼ਾ ਪਾਨੀਗ੍ਰਹੀ ਦਾ ਕਹਿਣਾ ਹੈ ਕਿ ਗੋਸ਼ੇ ਇਕ ਜੈਨੇਟਿਕ ਬਿਮਾਰੀ ਹੈ। ਬੱਚੇ ਦੇ ਮਾਤਾ-ਪਿਤਾ ਦੋਵਾਂ ਦੇ ਜੀਨਾਂ ਦੇ ਆਕਾਰ ’ਚ ਥੋੜ੍ਹਾ-ਥੋੜ੍ਹਾ ਅਸਰ ਹੁੰਦਾ ਹੈ, ਜੋ ਬੱਚੇ ਦੇ ਡੀ.ਐੱਨ.ਏ. ਦੀ ਬਣਤਰ ’ਚ ਪੂਰੀ ਤਰ੍ਹਾਂ ਬਦਲਾਵ ਕਰ ਦਿੰਦਾ ਹੈ। 70 ਹਜ਼ਾਰ ਬੱਚਿਆਂ ਵਿਚੋਂ ਇਕ ਬੱਚੇ ਨੂੰ ਗੋਸ਼ੇ ਹੋਣ ਦਾ ਖ਼ਤਰਾ ਰਹਿੰਦਾ ਹੈ। ਅਜਿਹੀਆਂ ਜੈਨੇਟਿਕ ਬਿਮਾਰੀਆਂ ਆਮ ਤੌਰ ’ਤੇ ਉਦੋਂ ਹੁੰਦੀਆਂ ਹਨ ਜਦੋਂ ਮਾਪਿਆਂ ਦਾ ਵਿਆਹ ਇਕੋ ਪਰਿਵਾਰ ਵਿਚ ਹੁੰਦਾ ਹੈ। ਇਸੇ ਕਾਰਣ ਕਰ ਕੇ, ਮੁਸਲਿਮ ਭਾਈਚਾਰੇ ਦੇ ਲੋਕਾਂ ਵਿਚ ਜੈਨੇਟਿਕ ਰੋਗ ਜ਼ਿਆਦਾ ਵੇਖਣ ਨੂੰ ਮਿਲਦੇ ਹਨ ਪਰ ਪੰਜਾਬ ਦੇ ਫਾਜ਼ਿਲਕਾ ਅਤੇ ਫ਼ਿਰੋਜ਼ਪੁਰ ਜ਼ਿਲ੍ਹਿਆਂ ਵਿਚ ਜਿੱਥੇ ਗੋਸ਼ੇ ਦੀ ਬਿਮਾਰੀ ਤੋਂ ਪੀੜਤ ਬੱਚੇ ਪੈਦਾ ਹੋ ਰਹੇ ਹਨ, ਉਹ ਮੁਸਲਿਮ ਨਹੀਂ ਸਗੋਂ ਸਿੱਖ ਪਰਿਵਾਰਾਂ ਤੋਂ ਹਨ। ਬੱਚਿਆਂ ਵਿਚ ਪਲੇਟਲੈਟਸ ਵੀ ਠੀਕ ਤਰ੍ਹਾਂ ਨਹੀਂ ਬਣ ਪਾਉਂਦੇ ਹਨ, ਜਿਸ ਕਾਰਣ ਉਨ੍ਹਾਂ ਦੇ ਸਰੀਰ ਵਿਚ ਬਲੀਡਿੰਗ ਦਾ ਖਤਰਾ ਰਹਿੰਦਾ ਹੈ। ਕੁਝ ਬੱਚਿਆਂ ਦੀ ਤਾਂ ਛੋਟੀ ਉਮਰ ਵਿਚ ਹੀ ਮੌਤ ਹੋ ਜਾਂਦੀ ਹੈ।

ਇਹ ਵੀ ਪੜ੍ਹੋ : ਈ-ਰਿਕਸ਼ਾ ਚਾਲਕਾਂ ਲਈ ਵੱਡੀ ਖ਼ਬਰ, ਸਖ਼ਤ ਕਾਰਵਾਈ ਦੀ ਤਿਆਰੀ ’ਚ ਟ੍ਰੈਫਿਕ ਪੁਲਸ

ਦੂਜੇ ਬੱਚੇ ਵਿਚ ਗੋਸ਼ੇ ਦੇ ਮਰਜ਼ ਹੋਣ ਦਾ 25 ਫੀਸਦੀ ਰਹਿੰਦਾ ਹੈ ਖਤਰਾ

ਪੀ.ਜੀ.ਆਈ. ਦੇ ਮਾਹਰ ਡਾ. ਇਨੂਸ਼ਾ ਪਾਨੀਗ੍ਰਾਹੀ ਦਾ ਕਹਿਣਾ ਹੈ ਕਿ ਜਿਨ੍ਹਾਂ ਮਾਪਿਆਂ ਦਾ ਪਹਿਲਾ ਬੱਚਾ ਗੋਸ਼ੇ ਦੀ ਬਿਮਾਰੀ ਤੋਂ ਪੀੜਤ ਹੈ, ਉਨ੍ਹਾਂ ਨੂੰ ਦੂਜੇ ਬੱਚੇ ਦੇ ਜਨਮ ਤੋਂ ਪਹਿਲਾਂ ਗਰਭ ਵਿਚ ਪਲ ਰਹੇ ਬੱਚੇ ਦੀ ਜੈਨੇਟਿਕ ਬਿਮਾਰੀਆਂ ਦੀ ਪਹਿਚਾਣ ਲਈ ਜਾਂਚ ਜ਼ਰੂਰ ਕਰਵਾਉਣੀ ਚਾਹੀਦੀ ਹੈ ਤਾਂ ਜੋ ਦੂਜਾ ਬੱਚਾ ਗੋਸ਼ੇ ਦੀ ਬਿਮਾਰੀ ਦੇ ਨਾਲ ਜਨਮ ਨਾ ਲਵੇ। ਅਜਿਹੇ ਪਰਿਵਾਰ ਵਿਚ ਦੂਜੇ ਬੱਚੇ ’ਚ ਗੋਸ਼ੇ ਦੀ ਬੀਮਾਰੀ ਹੋਣ ਦਾ 25 ਫੀਸਦੀ ਖਤਰਾ ਰਹਿੰਦਾ ਹੈ। ਗੋਸ਼ੇ ਦੀ ਬੀਮਾਰੀ ਦੇ ਇਲਾਜ ’ਤੇ ਬਹੁਤ ਖਰਚਾ ਆਉਂਦਾ ਹੈ। ਜੇਕਰ ਬੱਚੇ ਦਾ ਵਜ਼ਨ 20 ਕਿਲੋਗ੍ਰਾਮ ਹੈ ਤਾਂ ਉਸ ਦੇ ਐਨਜ਼ਾਇਮ ਦੀ ਕਮੀ ਨੂੰ ਦੂਰ ਕਰਨ ਲਈ ਮਾਪਿਆਂ ਨੂੰ 80 ਹਜ਼ਾਰ ਤੋਂ ਇਕ ਲੱਖ ਰੁਪਏ ਤੱਕ ਖਰਚ ਕਰਨਾ ਪੈਂਦਾ ਹੈ। ਅਜਿਹੇ ਵਿਚ ਕਈ ਸੰਸਥਾਵਾਂ ਬੱਚਿਆਂ ਦੀ ਜ਼ਿੰਦਗੀ ਨੂੰ ਧਿਆਨ ਵਿਚ ਰੱਖਦੇ ਹੋਏ ਆਰਥਿਕ ਮਦਦ ਦੇਣ ਦਾ ਕੰਮ ਵੀ ਕਰ ਰਹੀਆਂ ਹਨ।

ਇਹ ਵੀ ਪੜ੍ਹੋ : 15 ਸਾਲਾ ਧੀ ਨਾਲ ਪਿਓ ਨੇ ਕਰਵਾਇਆ ਗੈਂਗ ਰੇਪ, ਹੈਰਾਨ ਕਰੇਗੀ ਲੁਧਿਆਣਾ ’ਚ ਵਾਪਰੀ ਇਹ ਸ਼ਰਮਨਾਕ ਘਟਨਾ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News