ਸਾਵਧਾਨ! ਕਿਤੇ ਤੁਹਾਡੇ ਗੈਸ ਸਿਲੰਡਰ ਦੀ ਮਿਆਦ ਵੀ ਖਤਮ ਤਾਂ ਨਹੀਂ ਹੋ ਗਈ?

04/30/2016 11:15:18 AM

ਲੁਧਿਆਣਾ (ਖੁਰਾਣਾ) : ਪਿਛਲੇ ਕੁਝ ਸਮੇਂ ਦੌਰਾਨ ਘਰੇਲੂ ਗੈਸ ਸਿਲੰਡਰਾਂ ਦੀ ਲੀਕੇਜ ਅਤੇ ਹੋਰ ਕਾਰਨਾਂ ਦੇ ਚੱਲਦਿਆਂ ਇਕ ਤੋਂ ਬਾਅਦ ਇਕ ਕਈ ਹਾਦਸਿਆਂ ''ਚ ਹੁਣ ਤੱਕ ਕਰੀਬ 6 ਲੋਕਾਂ ਦੀ ਮੌਤ ਹੋ ਚੁੱਕੀ ਹੈ ਪਰ ਭਵਿੱਖ ''ਚ ਅਜਿਹੀਆਂ ਭਿਆਨਕ ਘਟਨਾਵਾਂ ਨੂੰ ਰੋਕਣ ਲਈ ਗੈਸ ਕੰਪਨੀਆਂ ਦੇ ਮਾਹਿਰਾਂ ਵਲੋਂ ਦਿੱਤੇ ਗਏ ਟਿਪਸ ਹਰੇਕ ਪਰਿਵਾਰ ਲਈ ਫਾਇਦੇਮੰਦ ਜ਼ਰੂਰ ਹੋ ਸਕਦੇ ਹਨ, ਜਿਨ੍ਹਾਂ ਨੂੰ ਅਪਨਾਉਣ ਤੋਂ ਬਾਅਦ ਜਿੱਥੇ ਅਸੀਂ ਖੁਦ ਨੂੰ ਅਤੇ ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖ ਸਕਾਂਗੇ, ਉੱਥੇ ਹੀ ਅਜਿਹੇ ਹਾਦਸਿਆਂ ਕਾਰਨ ਕਈ ਨਿਰਦੋਸ਼ ਜਾਨਾਂ ਮੌਤ ਦੇ ਮੂੰਹ ''ਚੋਂ ਜਾਣ ਤੋਂ ਬਚਾਈਆਂ ਜਾ ਸਕਦੀਆਂ ਹਨ।
ਇਸ ਦੇ ਲਈ ਸਭ ਤੋਂ ਪਹਿਲਾਂ ਇਹ ਜਾਂਚ ਕਰਨੀ ਚਾਹੀਦੀ ਹੈ ਕਿ ਕਿਤੇ ਤੁਹਾਡੇ ਗੈਸ ਸਿਲੰਡਰ ਦੀ ਮਿਆਦ ਖਤਮ ਹੋਣ ਵਾਲੀ ਤਾਂ ਨਹੀਂ ਹੈ। ਹਾਦਸੇ ਦੇ ਪਿੱਛੇ ਦੀ ਅਸਲੀ ਸੱਚਾਈ ਜਾਨਣ ਲਈ ਗੈਸ ਕੰਪਨੀਆਂ ਨਾਲ ਜੁੜੀਆਂ ਵੱਖ-ਵੱਖ ਵਿਭਾਗੀ ਅਧਿਕਾਰੀਆਂ ਦੀਆਂ ਟੀਮਾਂ ਇਸ ਸੰਬੰਧੀ ਜਾਂਚ ਕਰਨ ''ਚ ਲੱਗ ਗਈਆਂ ਹਨ।
ਵਰਤੋ ਇਹ ਸਾਵਧਾਨੀਆਂ
ਗੈਸ ਸਿਲੰਡਰ ਦੀ ਡਿਲਵਰੀ ਲੈਂਦੇ ਸਮੇਂ ਸਿਲੰਡਰ ਦੀ ਲੀਕੇਜ ਸੰਬੰਧੀ ਪੂਰੀ ਬਾਰੀਕੀ ਨਾਲ ਜਾਂਚ-ਪੜਤਾਲ ਕਰੋ। ਇਹ ਜਾਣ ਲਓ ਕਿ ਤੁਹਾਡੇ ਰਸੋਈ ਘਰ ''ਚ ਲੱਗਣ ਜਾ ਰਹੇ ਗੈਸ ਸਿਲੰਡਰ ਦੀ ਮਿਆਦ ਕਿਤੇ ਖਤਮ ਤਾਂ ਨਹੀਂ ਹੋ ਗਈ ਕਿਉਂਕਿ ਅਜਿਹੀ ਹਾਲਤ ''ਚ ਪਈ ਗੈਸ ਭਿਆਨਕ ਵਿਸਫੋਟਕ ਸਮੱਗਰੀ ਦਾ ਰੂਪ ਧਾਰਨ ਕਰ ਸਕਦੀ ਹੈ। 
ਸਿਲੰਡਰ ''ਤੇ ਇਸ ਦੀ ਮਿਆਦ ਪੁੱਗਣ ਦੀ ਤਰੀਕ ਕੰਪਨੀਆਂ ਵਲੋਂ ਲਿਖੀ ਜਾਂਦੀ ਹੈ, ਜਿਵੇਂ ਕਿ ਏ-17, ਬੀ-17, ਸੀ-17, ਡੀ.-17। ਇਸ ਦਾ ਮਤਲਬ ਹੈ ਕਿ ਏ., ਬੀ. ਸੀ. ਡੀ. ਨੂੰ ਸਾਲ ਦੇ 3 ਮਹੀਨੇ ਦੇ ਹਿੱਸਿਆਂ ''ਚ ਵੰਡਿਆ ਗਿਆ ਹੈ, ਜਦੋਂ ਕਿ ਨਾਲ ਹੀ ਸਾਲ 17 ਲਿਖਿਆ ਗਿਆ ਹੈ, ਜਿਸ ਦਾ ਅਰਥ ਹੈ ਕਿ ਤੁਹਾਡਾ ਗੈਸ ਸਿਲੰਡਰ ਐਕਸਪਾਇਰ ਹੋ ਸਕਦਾ ਹੈ।

Babita Marhas

News Editor

Related News