ਘਰੇਲੂ ਰਸੋਈ ਗੈਸ ਸਿਲੰਡਰ ਹੋਇਆ 100 ਰੁਪਏ ਸਸਤਾ, 1 ਜੁਲਾਈ ਤੋਂ ਲਾਗੂ ਹੋਵੇਗੀ ਨਵੀਂ ਕੀਮਤ

06/30/2019 9:30:29 PM

ਨਵੀਂ ਦਿੱਲੀ - ਬਿਨਾਂ ਸਬਸਿਡੀ ਵਾਲੇ ਘਰੇਲੂ ਗੈਸ ਸਿਲੰਡਰ ਦੀ ਕੀਮਤ 100 ਰੁਪਏ 50 ਪੈਸੇ ਪ੍ਰਤੀ ਸਿਲੰਡਰ ਘੱਟ ਗਈ ਹੈ। 1 ਜੁਲਾਈ ਤੋਂ ਦਿੱਲੀ ਵਿਚ ਘਰੇਲੂ ਗੈਸ ਸਿਲੰਡਰ 637 ਰੁਪਏ ਵਿਚ ਉਪੱਲਬਧ ਹੋਵੇਗਾ। ਸਬਸਿਡੀ ਵਾਲੇ ਘਰੇਲੂ ਸਿਲੰਡਰ ਦੇ ਖਪਤਕਾਰਾਂ ਨੂੰ ਵੀ 637 ਰੁਪਏ ਦਾ ਭੁਗਤਾਨ ਹੀ ਕਰਨਾ ਹੋਵੇਗਾ ਪਰ ਇਸ ਵਿਚੋਂ ਸਬਸਿਡੀ ਦੀ ਰਕਮ ਉਨ੍ਹਾਂ ਦੇ ਬੈਂਕ ਖਾਤੇ ਵਿਚ ਪਾ ਦਿੱਤੀ ਜਾਵੇਗੀ। ਇਸ ਹਿਸਾਬ ਨਾਲ ਸਬਸਿਡੀ ਮਿਲਣ ਪਿਛੋਂ ਉਨ੍ਹਾਂ ਨੂੰ ਇਹ ਸਿਲੰਡਰ 494 ਰੁਪਏ 35 ਪੈਸੇ ਵਿਚ ਪਵੇਗਾ।

PunjabKesari
ਜਨਤਕ ਖੇਤਰ ਦੀ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਵਲੋਂ ਐਤਵਾਰ ਜਾਰੀ ਪ੍ਰੈੱਸ ਰਿਲੀਜ਼ ਵਿਚ ਉਕਤ ਜਾਣਕਾਰੀ ਦਿੱਤੀ ਗਈ। ਇਸ ਵਿਚ ਦੱਸਿਆ ਗਿਆ ਹੈ ਕਿ ਕੌਮਾਂਤਰੀ ਬਾਜ਼ਾਰ ਵਿਚ ਕੀਮਤ ਘਟਣ ਅਤੇ ਡਾਲਰ-ਰੁਪਿਆ ਵਟਾਂਦਰਾ ਦਰ ਵਿਚ ਤਬਦੀਲੀ ਹੋਣ ਕਾਰਨ 14.2 ਕਿਲੋ ਵਾਲੇ ਐੱਲ. ਪੀ. ਜੀ. ਸਿਲੰਡਰ ਦੇ ਮੁੱਲ ਵਿਚ ਕਮੀ ਕੀਤੀ ਗਈ ਹੈ।


Karan Kumar

Content Editor

Related News