ਗੈਸ ਕਟਰ ਨਾਲ ਏ. ਟੀ. ਐੱਮ. ਕੱਟ ਕੇ 2,45,100 ਰੁਪਏ ਦੀ ਲੁੱਟ

10/9/2019 12:23:59 PM

ਜੰਡਿਆਲਾ ਗੁਰੂ (ਸੁਰਿੰਦਰ, ਸ਼ਰਮਾ) : ਸ਼ਹਿਰ 'ਚ ਵੱਧ ਰਹੇ ਅਪਰਾਧ ਕਾਰਣ ਲੋਕਾਂ 'ਚ ਭਾਰੀ ਦਹਿਸ਼ਤ ਪਾਈ ਜਾ ਰਹੀ ਹੈ। ਪਹਿਲੀਆਂ ਘਟਨਾਵਾਂ ਨੂੰ ਛੱਡ ਕੇ ਸੋਮਵਾਰ-ਮੰਗਲਵਾਰ ਦੀ ਅੱਧੀ ਰਾਤ ਨੂੰ ਵੀ ਜੰਡਿਆਲਾ ਗੁਰੂ ਥਾਣੇ ਅਧੀਨ ਜੀ. ਟੀ. ਰੋਡ ਮੱਲ੍ਹੀਆਂ ਵਿਖੇ ਲੁਟੇਰਿਆਂ ਨੇ ਗੈਸ ਕਟਰ ਨਾਲ ਪੰਜਾਬ ਐਂਡ ਸਿੰਧ ਬੈਂਕ ਦੇ ਏ. ਟੀ. ਐੱਮ. ਦੇ ਤਾਲੇ ਕੱਟ ਕੇ ਏ. ਟੀ. ਐੱਮ. ਵੀ ਗੈਸ ਕਟਰ ਨਾਲ ਕੱਟ ਦਿੱਤਾ ਤੇ ਉਸ ਵਿਚ ਪਏ 2,45,100 ਰੁਪਏ ਲੈ ਗਏ।

ਵਾਰਦਾਤ ਦੀ ਸੂਚਨਾ ਮਿਲਦੇ ਹੀ ਪੁਲਸ ਪਾਰਟੀ ਅਤੇ ਬੈਂਕ ਮੈਨੇਜਰ ਮੌਕੇ 'ਤੇ ਪਹੁੰਚ ਗਏ ਅਤੇ ਸਥਿਤੀ ਦਾ ਜਾਇਜ਼ਾ ਲਿਆ। ਫਿਲਹਾਲ ਪੁਲਸ ਨੇ ਲੁਟੇਰਿਆਂ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਪੁਲਸ ਮੁਤਾਬਕ ਜਲਦ ਹੀ ਲੁਟੇਰਿਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।


Gurminder Singh

Edited By Gurminder Singh