ਗੈਂਗਸਟਰ ਵਿੱਕੀ ਗੌਂਡਰ ਤੇ ਪ੍ਰੇਮਾ ਲਾਹੋਰੀਆ ਦੀ ਪੁਲਸ ਐਨਕਾਊਂਟਰ ''ਚ ਮੌਤ
Saturday, Jan 27, 2018 - 11:20 AM (IST)

ਮੁਕਤਸਰ (ਤਰਸੇਮ ਢੁੱਡੀ, ਸੰਜੀਵ ਨਾਗਪਾਲ)— ਪੰਜਾਬ ਦੇ ਗੈਂਗਸਟਰ ਵਿੱਕੀ ਗੌਂਡਰ ਦੀ ਅੱਜ ਇਕ ਸਾਥੀ ਦੇ ਨਾਲ ਮੌਤ ਹੋ ਗਈ। ਵਿੱਕੀ ਗੌਂਡਰ ਦੇ ਨਾਲ ਗੈਂਗਸਟਰ ਪ੍ਰੇਮਾ ਲਾਹੋਰੀਆ ਵੀ ਸੀ। ਉਨ੍ਹਾਂ ਦਾ ਇਕ ਸਾਥੀ ਜ਼ਖਮੀ ਹੈ। ਅਬੋਹਰ ਦੇ ਹਿੰਦੂਮਲਕੋਟ ਥਾਣੇ ਦੇ ਹਲਕੇ ਅਧੀਨ ਪੈਂਦੇ ਇਲਾਕੇ 'ਚ ਪੁਲਸ ਨੇ ਇਨ੍ਹਾਂ ਗੈਂਗਸਟਰਾਂ ਨਾਲ ਮੁਠਭੇੜ ਕੀਤੀ, ਜਿਸ ਦੌਰਾਨ ਗੈਂਗਸਟਰ ਵਿੱਕੀ ਗੌਂਡਰ ਤੇ ਪ੍ਰੇਮਾ ਲਾਹੋਰੀਆ ਦੀ ਮੌਤ ਹੋ ਗਈ ਹੈ, ਜਦਕਿ ਸੁਖਪ੍ਰੀਤ ਸਿੰਘ ਸੁੱਖਾ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਪੁਲਸ ਨੇ ਦੱਸਿਆ ਕਿ ਉਸ ਜ਼ਖਮੀ ਸੁਖਪ੍ਰੀਤ ਨੂੰ ਅਬੋਹਰ ਦੇ ਸਰਕਾਰੀ ਹਸਪਤਾਲ ਲੈ ਗਏ, ਜਿਥੇ ਸੁੱਖੇ ਨੇ ਦਮ ਤੋੜ ਦਿੱਤਾ।
ਚੰਡੀਗੜ੍ਹ ਤੋਂ ਆਰਗੇਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ ਨੇ ਇਹ ਐਨਕਾਊਂਟਰ ਕੀਤਾ ਹੈ। ਇਸ ਟੀਮ ਵਲੋਂ ਪਿਛਲੇ 5 ਦਿਨਾਂ ਤੋਂ ਵਿੱਕੀ ਗੌਂਡਰ ਨੂੰ ਟਰੇਸ ਕੀਤਾ ਜਾ ਰਿਹਾ ਸੀ ਪਰ ਅੱਜ ਜਦੋਂ ਇਹ ਟੀਮ ਵਿੱਕੀ ਗੌਂਡਰ ਦਾ ਪਿੱਛਾ ਕਰਦੀ ਹੋਈ ਢਾਹਣੀ ਟੂਸੀ ਹਿੰਦੂਮਲਕੋਟ ਪਹੁੰਚੀ ਤਾਂ ਇਨ੍ਹਾਂ ਵਿਚਾਲੇ ਮੁਕਾਬਲਾ ਹੋਇਆ। ਇਸ ਮੁਕਾਬਲੇ ਦੇ ਵਿਚ ਵਿੱਕੀ ਗੌਂਡਰ ਮਾਰਿਆ ਗਿਆ। ਮੌਕੇ 'ਤੇ ਐੱਸ. ਐੱਸ. ਪੀ. ਫਾਜ਼ਿਲਕਾ ਵੀ ਪਹੁੰਚ ਚੁੱਕੇ ਹਨ। ਲਾਸ਼ਾਂ ਨੂੰ ਪੁਲਸ ਨੇ ਕਬਜ਼ੇ 'ਚ ਲੈ ਲਿਆ ਹੈ, ਜਿਨ੍ਹਾਂ ਨੂੰ ਅਬੋਹਰ ਦੇ ਸਿਵਲ ਹਸਪਤਾਲ 'ਚ ਪਹੁੰਚਾਇਆ ਗਿਆ ਹੈ।