ਗੈਂਗਸਟਰ ਸੁੱਖਾ ਬਾੜੇਵਾਲੀਆ ਦਾ ਨਵਾਂ ਕਾਰਨਾਮਾ ਆਇਆ ਸਾਹਮਣੇ, ਲੁਧਿਆਣਾ ਪੁਲਸ ਨੂੰ ਪਿਆ ਵਖ਼ਤ

Wednesday, Apr 06, 2022 - 06:21 PM (IST)

ਲੁਧਿਆਣਾ (ਜ.ਬ.) : ਸ਼ਹਿਰ ਦੇ ਨਾਮੀ ਗੈਂਗਸਟਰ ਸੁੱਖਾ ਬਾੜੇਵਾਲੀਆ ਨੇ ਆਪਣੇ 5 ਸਾਥੀਆਂ ਨਾਲ ਗੰਨ ਪੁਆਇੰਟ ’ਤੇ ਦੇਰ ਰਾਤ ਇਕ ਨੌਜਵਾਨ ਨੂੰ ਅਗਵਾ ਕਰ ਲਿਆ। ਉਸ ਤੋਂ ਫਿਰੌਤੀ ਮੰਗੀ ਅਤੇ ਉਸ ਨੂੰ ਕਾਰ ਦੇ ਅੰਦਰ ਹੀ ਕਈ ਘੰਟੇ ਤੱਕ ਘੁੰਮਾਉਂਦੇ ਰਹੇ। ਬਾੜੇਵਾਲ ਦੇ ਕੋਲ, ਜਦੋਂ ਮੁਲਜ਼ਮਾਂ ਦੀ ਕਾਰ ਕੁਝ ਮੱਧਮ ਹੋਈ ਤਾਂ ਨੌਜਵਾਨ ਮੌਕਾ ਪਾ ਕੇ ਬਾਹਰ ਨਿਕਲ ਗਿਆ ਅਤੇ ਭੱਜ ਗਿਆ। ਮੁਲਜ਼ਮਾਂ ਨੇ ਉਸ ਦਾ ਪਿੱਛਾ ਕੀਤਾ ਪਰ ਉਹ ਗਲੀਆਂ ਤੋਂ ਹੁੰਦਾ ਹੋਇਆ ਥਾਣਾ ਸਰਾਭਾ ਨਗਰ ’ਚ ਪੁੱਜ ਗਿਆ। ਪੁਲਸ ਨੂੰ ਪਤਾ ਲੱਗਣ ਤੋਂ ਬਾਅਦ ਏ. ਡੀ. ਸੀ. ਪੀ., ਏ. ਸੀ. ਪੀ. ਸਮੇਤ ਹੋਰ ਅਧਿਕਾਰੀ ਮੌਕੇ ’ਤੇ ਪੁੱਜ ਗਏ। ਪੁਲਸ ਨੇ ਮੁਲਜ਼ਮਾਂ ਦੀ ਭਾਲ ਕੀਤੀ ਪਰ ਉਨ੍ਹਾਂ ਨੂੰ ਕੋਈ ਨਹੀਂ ਮਿਲਿਆ। ਹਾਲ ਦੀ ਘੜੀ ਪੁਲਸ ਨੇ ਚੰਦਨ ਦੀ ਸ਼ਿਕਾਇਤ ’ਤੇ ਗੈਂਗਸਟਰ ਸੁੱਖਾ ਬਾੜੇਵਾਲੀਆ ਸਮੇਤ 6 ਵਿਅਕਤੀਆਂ ਖ਼ਿਲਾਫ ਅਗਵਾ, ਫਿਰੌਤੀ ਮੰਗਣ ਅਤੇ ਆਰਮ ਐਕਟ ਤਹਿਤ ਕੇਸ ਦਰਜ ਕੀਤਾ ਹੈ।

ਇਹ ਵੀ ਪੜ੍ਹੋ : ਡੇਰਾਬੱਸੀ ਦੇ ਸ਼ਮਸ਼ਾਨਘਾਟ ਦੀ ਹੈਰਾਨ ਕਰਨ ਵਾਲੀ ਘਟਨਾ, ਇਸ ਹਾਲਤ ’ਚ ਲਾਸ਼ਾਂ ਦੇਖ ਉੱਡੇ ਹੋਸ਼

ਜਾਣਕਾਰੀ ਮੁਤਾਬਕ ਵਾਰਦਾਤ ਸੋਮਵਾਰ ਦੇਰ ਰਾਤ ਦੀ ਹੈ। ਇੰਦਰਾਪੁਰੀ ਦਾ ਰਹਿਣ ਵਾਲਾ ਚੰਦਨ (30) ਫ੍ਰੀਲਾਂਸ ਇੰਸ਼ੋਰੈਂਸ ਏਜੰਟ ਹੈ, ਜਿਸ ’ਤੇ ਪਹਿਲਾਂ ਐੱਨ. ਡੀ. ਪੀ. ਐੱਸ. ਐਕਟ ਦਾ ਕੇਸ ਵੀ ਦਰਜ ਹੈ, ਜੋ ਕਿ ਗੈਂਗਸਟਰ ਸੁੱਖਾ ਬਾੜੇਵਾਲੀਆ ਨੂੰ ਜਾਣਦਾ ਹੈ। ਚੰਦਨ ਨੇ ਪੁਲਸ ਸ਼ਿਕਾਇਤ ’ਚ ਦੱਸਿਆ ਕਿ ਉਹ ਰਾਤ ਨੂੰ ਆਪਣੇ ਘਰ ਜਾ ਰਿਹਾ ਸੀ। ਸਰਾਭਾ ਨਗਰ ਇਲਾਕੇ ਵਿਚ 2 ਕਾਰਾਂ ਨੇ ਉਸ ਨੂੰ ਘੇਰ ਲਿਆ, ਜਿਸ ਵਿਚ ਇਕ ਕਾਰ ਦੇ ਅੰਦਰ ਸੁੱਖਾ ਸੀ ਅਤੇ ਬਾਕੀ ਉਸ ਦੇ 5 ਸਾਥੀ ਸਨ, ਜਿਨ੍ਹਾਂ ਨੇ ਗੰਨ ਪੁਆਇੰਟ ’ਤੇ ਉਸ ਨੂੰ ਜਬਰੀ ਕਾਰ ’ਚ ਬਿਠਾ ਲਿਆ। ਇਸ ਤੋਂ ਬਾਅਦ ਸੁੱਖਾ ਉਸ ਤੋਂ 50 ਹਜ਼ਾਰ ਰੁਪਏ ਦੀ ਮੰਗ ਕਰਨ ਲੱਗ ਗਿਆ। ਉਸ ਨੇ ਕਿਹਾ ਕਿ ਉਸ ਕੋਲ ਪੈਸੇ ਨਹੀਂ ਹਨ ਤਾਂ ਉਸ ਨੇ ਕਾਰ ਦੇ ਅੰਦਰ ਹੀ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉਹ ਕਾਰ ਬਾੜੇਵਾਲ ਇਲਾਕੇ ਵਿਚ ਲੈ ਗਏ।

ਇਹ ਵੀ ਪੜ੍ਹੋ : ਫੇਸਬੁੱਕ ਰਾਹੀਂ ਹੋਇਆ ਇਕਤਰਫਾ ਪਿਆਰ, ਪ੍ਰਵਾਨ ਨਾ ਚੜ੍ਹਿਆ ਤਾਂ ਖੇਡੀ ਖੂਨੀ ਖੇਡ, ਉਹ ਕੀਤਾ ਜੋ ਸੋਚਿਆ ਨਾ ਸੀ

ਇਸੇ ਤਰ੍ਹਾਂ ਕੁਝ ਸਮੇਂ ਤੱਕ ਮੁਲਜ਼ਮ ਉਸ ਨੂੰ ਕਾਰ ਵਿਚ ਹੀ ਘੁੰਮਾਉਂਦੇ ਰਹੇ। ਜਦੋਂ ਕਾਰ ਦੀ ਰਫਤਾਰ ਥੋੜ੍ਹੀ ਮੱਧਮ ਹੋਈ ਤਾਂ ਉਸ ਨੇ ਮੌਕਾ ਦੇਖ ਕੇ ਚਲਦੀ ਕਾਰ ’ਚੋਂ ਬਾਹਰ ਛਾਲ ਮਾਰ ਦਿੱਤੀ ਅਤੇ ਕੋਲ ਹੀ ਸਥਿਤ ਗਲੀ ਦੇ ਅੰਦਰ ਭੱਜ ਗਿਆ। ਉਧਰ, ਏ. ਸੀ. ਪੀ. ਵੈਸਟ ਤਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਸ਼ਿਕਾਇਤਕਰਤਾ ਚੰਦਨ, ਮੁਲਜ਼ਮ ਸੁੱਖਾ ਨੂੰ ਪਹਿਲਾਂ ਤੋਂ ਜਾਣਦਾ ਸੀ। ਹਾਲ ਦੀ ਘੜੀ ਉਸ ਦੇ ਬਿਆਨਾਂ ’ਤੇ ਕੇਸ ਦਰਜ ਕਰ ਲਿਆ ਗਿਆ ਹੈ। ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਜਾਂਚ ਦੌਰਾਨ ਪੁਲਸ ਨੂੰ ਘਟਨਾ ਸਥਾਨ ਦੇ ਆਸ-ਪਾਸ ਸੀ. ਸੀ. ਟੀ. ਵੀ. ਦੀ ਫੁਟੇਜ ਮਿਲੀ ਹੈ, ਜਿਸ ਵਿਚ ਸਾਰੀ ਘਟਨਾ ਕੈਦ ਹੈ।

ਇਹ ਵੀ ਪੜ੍ਹੋ : ਪਟਿਆਲਾ ਜੇਲ ’ਚ ਬੰਦ ਬਿਕਰਮ ਮਜੀਠੀਆ ਦੀ ਜਾਨ ਨੂੰ ਗੈਂਗਸਟਰਾਂ ਤੋਂ ਖਤਰਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News