ਮਾਮਲਾ ਅਕਾਲੀ ਆਗੂ ਦੇ ਕਤਲ ਦਾ : ਗੈਂਗਸਟਰਾਂ ਨੂੰ ਪਨਾਹ ਦੇਣ ਵਾਲੇ 8 ਲੋਕਾਂ ਖਿਲਾਫ ਮਾਮਲਾ ਦਰਜ

11/15/2017 7:18:10 PM

ਸੰਗਰੂਰ (ਬੇਦੀ) : ਗੈਂਗਸਟਰਾਂ ਨੂੰ ਪਨਾਹ ਦੇਣ ਅਤੇ ਮਦਦ ਕਰਨ ਦੇ ਦੋਸ਼ ਹੇਠ 5 ਵਿਅਕਤੀਆਂ ਦੇ ਖਿਲਾਫ ਥਾਣਾ ਸਦਰ ਸੰਗਰੂਰ, ਸਦਰ ਧੂਰੀ ਅਤੇ ਸਦਰ ਅਹਿਮਦਗੜ ਵਿਖੇ ਵੱਖ-ਵੱਖ 03 ਮੁਕੱਦਮੇ ਦਰਜ ਕੀਤੇ ਗਏ ਹਨ। ਮਨਦੀਪ ਸਿੰਘ ਸਿੱਧੂ ਐੱਸ. ਐੱਸ. ਪੀ. ਸੰਗਰੂਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਸਟਰ ਹਰਕੀਰਤ ਸਿੰਘ ਦੇ ਕਤਲ ਕੇਸ 'ਚ ਕਾਬੂ ਕੀਤੇ ਗਏ ਗੈਂਗਸਟਰਾਂ ਨੂੰ ਪਨਾਹਗਾਹਾਂ ਦੇਣ ਵਾਲੇ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ। ਤਿੰਨਾਂ ਦੋਸ਼ੀਆਂ ਨੇ ਦੌਰਾਨੇ ਪੁੱਛਗਿਛ 'ਚ ਮੰਨਿਆ ਕਿ ਇਨ੍ਹਾਂ ਨੇ ਦੋ ਹੋਰ ਵਿਅਕਤੀਆਂ ਦੇ ਕਤਲ ਕਰਨੇ ਸਨ।
ਦੌਰਾਨੇ ਪੁੱਛਗਿੱਛ 'ਚ ਇਹ ਗੱਲ ਸਾਹਮਣੇ ਆਈ ਕਿ ਉਕਤ ਗੈਂਗਸਟਰਾਂ ਨੂੰ ਦਰਬਾਰਾ ਸਿੰਘ ਉਰਫ ਨਾਜ਼ਰ ਸਾਬਕਾ ਸਰਪੰਚ ਖੇੜੀ ਜੱਟਾਂ ਥਾਣਾ ਸਦਰ ਧੂਰੀ, ਗੁਰਦੀਪ ਸਿੰਘ ਪੁੱਤਰ ਬਚਿੱਤਰ ਸਿੰਘ ਵਾਸੀ ਘਨੌਰੀ ਕਲਾਂ ਥਾਣਾ ਸਦਰ ਧੂਰੀ, ਕੁਲਵਿੰਦਰ ਸਿੰਘ ਪੰਚ ਪੁੱਤਰ ਰਘਵਿੰਦਰ ਸਿੰਘ ਵਾਸੀ ਕਲੌਦੀ ਥਾਣਾ ਸਦਰ ਸੰਗਰੂਰ, ਮਨਦੀਪ ਸਿੰਘ ਉਰਫ ਮਿੰਟੂ ਪੁੱਤਰ ਰੂਪ ਸਿੰਘ ਵਾਸੀ ਘਨੌਰ ਖੁਰਦ ਥਾਣਾ ਸਦਰ ਧੂਰੀ, ਲੱਖੀ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਮੁਬਾਰਕਪੁਰ ਚੁੰਘਾਂ ਹਾਲ ਸਮਾਣਾ, ਹਰਮਿੰਦਰ ਸਿੰਘ ਉਰਫ ਹੇਮਾਂ ਪੁੱਤਰ ਲੇਟ ਜਗਦੀਸ ਸਿੰਘ ਵਾਸੀ ਚੁਪਕੇ, ਜਸਕਰਨ ਸਿੰਘ ਉਰਫ ਚੂਹੜ ਪੁੱਤਰ ਕੇਵਲ ਸਿੰਘ ਵਾਸੀ ਕਾਲੇਕੇ ਥਾਣਾ ਧਨੌਲਾ ਨੇ ਪਨਾਹਗਾਹ ਅਤੇ ਲੁਕਣ ਵਿਚ ਮਦਦ ਕੀਤੀ ਸੀ।
ਸਿੱਧੂ ਨੇ ਅੱਗੇ ਦੱਸਿਆ ਕਿ ਪਨਾਹ ਦੇਣ ਤੇ ਲੁਕਣ ਵਿਚ ਮੱਦਦ ਕਰਨ ਦੇ ਦੋਸ਼ ਹੇਠ ਉਕਤ ਖਿਲਾਫ ਵੱਖ ਵੱਖ ਥਾਣਿਆਂ ਵਿਚ ਮਾਮਲੇ ਦਰਜ ਕੀਤੇ ਗਏ ਹਨ ਜਿਨ੍ਹਾਂ•ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ। ਮੁਕੱਦਮਿਆਂ ਦੀ ਤਫਤੀਸ਼ ਜਾਰੀ ਹੈ।


Related News