ਗੈਂਗਸਟਰ ਰੋਮੀ ਨੂੰ ਲੈ ਕੇ ਹਾਂਗਕਾਂਗ ਪੁਲਸ ਸਖਤ, ਅਤਿ ਸੁਰੱਖਿਆ ਘੇਰੇ ''ਚ ਹੋਈ ਪੇਸ਼ੀ

Wednesday, Mar 07, 2018 - 07:21 PM (IST)

ਪਟਿਆਲਾ : ਨਾਭਾ ਦੀ ਮੈਕਸੀਮਮ ਸਕਿਓਰਿਟੀ ਜੇਲ ਬ੍ਰੇਕ ਕਾਂਡ ਵਿਚ ਮੁੱਖ ਮਦਦਗਾਰ ਮੰਨੇ ਜਾਂਦੇ ਗੈਂਗਸਟਰ ਰਮਨਜੀਤ ਸਿੰਘ ਰੋਮੀ ਨੂੰ ਹਾਂਗਕਾਂਗ ਪੁਲਸ ਵੀ ਖਤਰਨਾਕ ਅਪਰਾਧੀ ਦੇ ਰੂਪ ਵਿਚ ਦੇਖ ਰਹੀ ਹੈ। ਹਾਂਗਕਾਂਗ ਦੇ ਕੋਲੂਨ ਮਜਿਸਟ੍ਰੇਟ ਕੋਰਟ ਵਿਚ ਪੇਸ਼ੀ 'ਤੇ ਲਿਜਾਂਦੇ ਸਮੇਂ ਰੋਮੀ ਨੂੰ 50 ਤੋਂ ਵੱਧ ਸੁਰੱਖਿਆ ਕਰਮਚਾਰੀਆਂ ਦੇ ਘੇਰੇ ਵਿਚ ਰੱਖਿਆ ਗਿਆ। ਕੋਰਟ ਬਿਲਡਿੰਗ ਨੂੰ ਪੇਸ਼ੀ ਸਮੇਂ ਪੂਰੀ ਤਰ੍ਹਾਂ ਸੀਲ ਰੱਖਿਆ ਗਿਆ। ਸੁਰੱਖਿਆ ਦੇ ਲਿਹਾਜ਼ ਨਾਲ ਆਵਾਜਾਈ ਵੀ ਰੋਕੀ ਗਈ। ਆਮ ਤੌਰ 'ਤੇ ਲੋਅਰ ਕੋਰਟ ਵਿਚ ਕਿਸੇ ਅਪਰਾਧੀ ਨੂੰ ਪੇਸ਼ ਕਰਨ ਦੌਰਾਨ ਅਜਿਹਾ ਸੁਰੱਖਿਆ ਘੇਰਾ ਹਾਂਗਕਾਂਗ ਵਿਚ ਨਹੀਂ ਰਹਿੰਦਾ।
ਉਧਰ, ਕੋਲੂਨ ਮਜਿਸਟ੍ਰੇਟ ਕੋਰਟ ਨੇ ਰੋਮੀ ਨੂੰ ਖਤਰਨਾਕ ਅਪਰਾਧੀ ਮੰਨਿਆ ਅਤੇ ਜ਼ਮਾਨਤ ਅਰਜ਼ੀ ਰੱਦ ਕਰਕੇ ਕਿਹਾ ਕਿ ਬਾਹਰ ਨਿਕਲਣ ਤੇ ਕੋਈ ਵੱਡੀ ਵਾਰਦਾਤ ਕਰ ਸਕਦਾ ਹੈ। ਇਸ ਦੇ ਤੁਰੰਤ ਬਾਅਦ ਰੋਮੀ ਦੇ ਵਕੀਲ ਨੇ ਜ਼ਮਾਨਤ ਲਈ ਮੁੜ ਵਿਚਾਰ ਪਟੀਸ਼ਨ ਵੀ ਦਾਇਰ ਕਰ ਦਿੱਤੀ, ਜਿਸ 'ਤੇ ਸੁਣਵਾਈ 10 ਮਾਰਚ ਨੂੰ ਇਸੇ ਕੋਰਟ ਵਿਚ ਹੋਵੇਗੀ।
ਇਸ ਪਟੀਸ਼ਨ ਦੇ ਰੱਦ ਹੋਣ ਤੋਂ ਬਾਅਦ ਰੋਮੀ ਦਾ ਵਕੀਲ ਹਾਇਰ ਕੋਰਟ ਵਿਚ ਵੀ ਜ਼ਮਾਨਤ ਲਈ ਅਪੀਲ ਕਰ ਸਕਦਾ ਹੈ। 9 ਫਰਵਰੀ ਨੂੰ ਰੋਮੀ ਨੇ ਆਪਣੇ 5 ਸਾਥੀਆਂ ਨਾਲ ਹਾਂਗਕਾਂਗ ਦੇ ਟਿਸਿਮ ਸਾ ਟਸੂਈ ਸ਼ਹਿਰ ਵਿਚ ਭਾਰਤੀ 32 ਕਰੋੜ ਰੁਪਏ ਦੀ ਲੁੱਟ ਕੀਤੀ ਸੀ। 21 ਫਰਵਰੀ ਨੂੰ ਸ਼ਾਮ ਸੂਈ ਪੋ ਪੁਲਸ ਨੇ ਘੇਰਾਬੰਦੀ ਕਰਕੇ ਉਸ ਦੇ ਇਕ ਸਾਥੀ ਨਾਲ ਗ੍ਰਿਫਤਾਰ ਕਰ ਲਿਆ ਸੀ।


Related News