ਗੈਂਗਸਟਰ ਮਨਪ੍ਰੀਤ ਮੰਨਾ 3 ਦਿਨਾ ਪੁਲਸ ਰਿਮਾਂਡ ’ਤੇ, ਮੂਸੇਵਾਲਾ ਕਤਲਕਾਂਡ ’ਚ ਹਥਿਆਰ ਸਪਲਾਈ ਕਰਨ ਦਾ ਸ਼ੱਕ

Wednesday, Aug 02, 2023 - 12:32 AM (IST)

ਗੈਂਗਸਟਰ ਮਨਪ੍ਰੀਤ ਮੰਨਾ 3 ਦਿਨਾ ਪੁਲਸ ਰਿਮਾਂਡ ’ਤੇ, ਮੂਸੇਵਾਲਾ ਕਤਲਕਾਂਡ ’ਚ ਹਥਿਆਰ ਸਪਲਾਈ ਕਰਨ ਦਾ ਸ਼ੱਕ

ਬਠਿੰਡਾ (ਵਰਮਾ) : ਤਲਵੰਡੀ ਸਾਬੋ ਦਾ ਗੈਂਗਸਟਰ ਮਨਪ੍ਰੀਤ ਸਿੰਘ ਮੰਨਾ, ਜੋ ਲਾਰੈਂਸ ਬਿਸ਼ਨੋਈ ਦਾ ਸਾਥੀ ਦੱਸਿਆ ਜਾਂਦਾ ਹੈ, ਨੂੰ ਅਦਾਲਤ ਨੇ 3 ਦਿਨਾਂ ਦੇ ਪੁਲਸ ਰਿਮਾਂਡ ’ਤੇ ਭੇਜਿਆ ਹੈ। ਸੀ. ਆਈ. ਏ.-1 ਬਠਿੰਡਾ ਪੁਲਸ ਨੇ ਹਥਿਆਰਾਂ ਦੇ ਕੇਸ ’ਚ ਮੰਗਲਵਾਰ ਨੂੰ ਤਲਵੰਡੀ ਸਾਬੋ ਅਦਾਲਤ ਵਿਚ ਮੰਨਾ ਨੂੰ ਪੇਸ਼ ਕਰਕੇ ਉਸ ਦਾ ਵਾਰੰਟ ਹਾਸਲ ਕੀਤਾ, ਜਿਸ ਤੋਂ ਸੀ. ਆਈ. ਏ. -1 ਪੁਲਸ ਪੁੱਛਗਿੱਛ ਕਰੇਗੀ। ਸੀ. ਆਈ. ਏ. ਇੰਚਾਰਜ ਤਰਲੋਚਨ ਸਿੰਘ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪੁੱਛਗਿੱਛ ਤੋਂ ਬਾਅਦ ਹੋਰ ਖੁਲਾਸਾ ਕੀਤਾ ਜਾਵੇਗਾ।

ਇਹ ਖ਼ਬਰ ਵੀ ਪੜ੍ਹੋ : ਖੇਤ ਵੇਚ ਕੇ ਪਤੀ ਨੇ ਪੜ੍ਹਾਇਆ, ਲੇਖਪਾਲ ਬਣਦਿਆਂ ਹੀ ਪਤਨੀ ਨੇ ਫੇਰੀਆਂ ਨਜ਼ਰਾਂ, ਮੰਗਿਆ ਤਲਾਕ

ਜਾਣਕਾਰੀ ਅਨੁਸਾਰ ਮੰਨਾ ਨੇ ਸਾਬਕਾ ਗੈਂਗਸਟਰ ਕੁਲਵੀਰ ਸਿੰਘ ਨਰੂਆਣਾ ਦਾ ਕਤਲ ਕੀਤਾ ਸੀ ਅਤੇ ਕਈ ਕਾਰੋਬਾਰੀਆਂ ਤੋਂ ਫਿਰੌਤੀ ਵੀ ਲਈ ਸੀ। ਮੰਨਾ ’ਤੇ ਤਲਵੰਡੀ ਸਾਬੋ ’ਚ ਦਰਜ ਕੇਸ ’ਚ ਹਥਿਆਰ ਸਪਲਾਈ ਕਰਨ ਦਾ ਦੋਸ਼ ਹੈ, ਜਿਸ ਦੇ ਸਬੰਧ ਬਦਨਾਮ ਗੈਂਗਸਟਰ ਲਾਰੈਂਸ ਬਿਸ਼ਨੋਈ ਨਾਲ ਦੱਸੇ ਜਾਂਦੇ ਹਨ। ਪੁਲਸ ਨੂੰ ਸ਼ੱਕ ਹੈ ਕਿ ਸਿੱਧੂ ਮੂਸੇਵਾਲਾ ਕਤਲ ਕੇਸ 'ਚ ਮੰਨਾ ਵੱਲੋਂ ਹਥਿਆਰ ਸਪਲਾਈ ਕੀਤੇ ਗਏ ਸਨ ਅਤੇ ਸ਼ੂਟਰਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਕੁਲਵੀਰ ਨਰੂਆਣਾ ਦੇ ਕਤਲ ਤੋਂ ਬਾਅਦ ਉਹ ਕੇਂਦਰੀ ਜੇਲ੍ਹ ਬਠਿੰਡਾ 'ਚ ਬੰਦ ਹੈ, ਜਿਸ ’ਤੇ ਕਈ ਕੇਸ ਵੀ ਦਰਜ ਹਨ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

 ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Manoj

Content Editor

Related News