ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਡਰੱਗ ਕੇਸ ''ਚ ਸਜ਼ਾ, ਐਨਕਾਊਂਟਰ ਕੇਸ ''ਚੋਂ ਬਰੀ

Monday, Feb 24, 2020 - 11:52 PM (IST)

ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਡਰੱਗ ਕੇਸ ''ਚ ਸਜ਼ਾ, ਐਨਕਾਊਂਟਰ ਕੇਸ ''ਚੋਂ ਬਰੀ

ਫਾਜ਼ਿਲਕਾ, (ਨਾਗਪਾਲ, ਲੀਲਾਧਰ)— ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਸਥਾਨਕ ਐਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੀ ਅਦਾਲਤ ਨੇ ਡਰੱਗ ਦੇ ਇਕ ਕੇਸ 'ਚ ਸਜ਼ਾ ਸੁਣਾਈ ਹੈ, ਜਦਕਿ ਫਾਇਰਿੰਗ ਦੇ ਇਕ ਕੇਸ ਉਹ 'ਚੋਂ ਬਰੀ ਹੋ ਗਿਆ ਹੈ।
ਜਾਣਕਾਰੀ ਮੁਤਾਬਕ ਉਸ ਦੀ ਸਜ਼ਾ ਨੂੰ ਪੂਰੀ ਹੋਈ ਦੇ ਤੌਰ 'ਤੇ ਮੰਨਿਆ ਗਿਆ ਹੈ ਕਿਉਂਕਿ ਉਹ ਇਹ ਪਹਿਲਾਂ ਹੀ ਜੁਡੀਸ਼ੀਅਲ ਕਸਟਡੀ ਦੌਰਾਨ ਪੂਰੀ ਕਰ ਚੁੱਕਾ ਹੈ। ਸੂਤਰਾਂ ਨੇ ਦੱਸਿਆ ਕਿ ਉਸ ਨੂੰ ਤੇ ਉਸ ਦੇ ਸਾਥੀਆਂ ਰਵਿੰਦਰ, ਸ਼ੈਖੂ ਅਤੇ ਟੀਨਾ ਨੂੰ ਡਰੱਗ ਦੇ ਇਕ ਕੇਸ 'ਚ 18 ਮਹੀਨਿਆਂ ਦੀ ਸਜ਼ਾ ਹੋਈ ਸੀ ਅਤੇ ਹਰੇਕ ਨੂੰ 15,000 ਰੁਪਏ ਜੁਰਮਾਨਾ ਲਾਇਆ ਗਿਆ।
ਇਸ ਤੋਂ ਇਲਾਵਾ ਪੁਲਸ ਨਾਲ 2015 'ਚ ਐਨਕਾਊਂਟਰ ਦੇ ਇਕ ਕੇਸ 'ਚ ਬਿਸ਼ਨੋਈ ਅਤੇ ਉਸ ਦੇ ਸਾਥੀਆਂ ਨੂੰ ਕੋਰਟ ਨੇ ਬਰੀ ਕਰ ਦਿੱਤਾ। ਵਰਣਨਯੋਗ ਹੈ ਕਿ ਫਾਜ਼ਿਲਕਾ ਪੁਲਸ ਨੇ 2015 'ਚ ਫਾਜ਼ਿਲਕਾ-ਅਬੋਹਰ ਰੋਡ ਅਤੇ ਪਿੰਡ ਸਤੀਰਵਾਲਾ ਨੂੰ ਜਾਣ ਵਾਲੀ ਸੜਕ ਦੇ ਮੋੜ 'ਤੇ ਇਕ ਕਾਰ ਨੂੰ ਰੋਕਿਆ ਸੀ। ਕਾਰ ਸਵਾਰ ਬਿਸ਼ਨੋਈ ਅਤੇ ਉਸ ਦੇ ਸਾਥੀਆਂ ਨੇ ਪੁਲਸ ਪਾਰਟੀ 'ਤੇ ਫਾਇਰਿੰਗ ਕੀਤੀ ਸੀ, ਜਿਸ ਦੇ ਸਿੱਟੇ ਵਜੋਂ ਪੁਲਸ ਨੇ ਵੀ ਫਾਇਰਿੰਗ ਕੀਤੀ ਅਤੇ ਬਿਸ਼ਨੋਈ ਅਤੇ ਉਸ ਦੇ ਸਾਥੀਆਂ ਨੂੰ ਫੜ ਲਿਆ। ਪੁਲਸ ਨੇ ਉਸ ਸਮੇਂ ਦਾਅਵਾ ਕੀਤਾ ਸੀ ਕਿ ਉਸ ਨੇ ਉਨ੍ਹਾਂ ਦੇ ਕਬਜ਼ੇ 'ਚੋਂ ਹÎਥਿਆਰ ਅਤੇ ਹੈਰੋਇਨ ਫੜੀ ਸੀ। ਇਸ ਮਾਮਲੇ 'ਚ 2 ਵੱਖ-ਵੱਖ ਕੇਸ ਦਰਜ ਕੀਤੇ ਗਏ ਸਨ। ਇਨ੍ਹਾਂ ਦੋਵਾਂ ਕੇਸਾਂ 'ਚੋਂ ਹੀ ਇਕ ਕੇਸ ਦੇ ਮਾਮਲੇ 'ਚ ਉਸ ਨੂੰ ਸਜ਼ਾ ਹੋਈ ਅਤੇ ਦੂਜੇ ਕੇਸ 'ਚੋਂ ਬਰੀ ਕੀਤਾ ਗਿਆ।


author

KamalJeet Singh

Content Editor

Related News