ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਫਰੀਦਕੋਟ ਅਦਾਲਤ ’ਚ ਫ਼ਿਰ ਟਲੀ ਪੇਸ਼ੀ

Thursday, Apr 29, 2021 - 10:13 AM (IST)

ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਫਰੀਦਕੋਟ ਅਦਾਲਤ ’ਚ ਫ਼ਿਰ ਟਲੀ ਪੇਸ਼ੀ

ਫਰੀਦਕੋਟ (ਰਾਜਨ): ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਗੁਰਲਾਲ ਭਲਵਾਨ ਹੱਤਿਆ ਮਾਮਲੇ ਵਿਚ ਨਾਮਜ਼ਦ ਕੀਤੇ ਗਏ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਫਰੀਦਕੋਟ ਅਦਾਲਤ ਵਿਚ ਪੇਸ਼ੀ ਤੀਸਰੀ ਵਾਰ ਟਲ ਗਈ ਹੈ ਕਿਉਂਕਿ ਸਥਾਨਕ ਪੁਲਸ ਪ੍ਰਸ਼ਾਸਨ ਵੱਲੋਂ ਇਸ ਨੂੰ ਫਰੀਦਕੋਟ ਵਿਖੇ ਲੈ ਕੇ ਆਉਣ ਲਈ ਜਦ ਅਜਮੇਰ ਪੁਲਸ ਨਾਲ ਰਾਬਤਾ ਕੀਤਾ ਗਿਆ ਤਾਂ ਪਤਾ ਲੱਗਾ ਕਿ ਇਸ ਤੋਂ ਪਹਿਲਾਂ ਹੀ ਰਾਜਧਾਨੀ ਵਿਖੇ ਦਰਜ ਕਿਸੇ ਮੁਕੱਦਮੇ ਵਿਚ ਦਿੱਲੀ ਪੁਲਸ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਦਿੱਲੀ ਵਿਖੇ ਲੈ ਗਈ ਹੈ।

ਇਹ ਵੀ ਪੜ੍ਹੋ: ਪੰਜਾਬ ਭਰ ’ਚ ਢਾਂਚਾ ਬਣਾ ਕੇ ਪਾਰਟੀ ਨੂੰ ਮਜ਼ਬੂਤ ਕਰੇ ਵਿਦਿਆਰਥੀ ਵਿੰਗ: ਸੁਖਬੀਰ ਬਾਦਲ

ਪੁਲਸ ਪ੍ਰਸ਼ਾਸਨ ਵੱਲੋਂ ਹੁਣ ਦਿੱਲੀ ਪੁਲਸ ਨਾਲ ਰਾਬਤਾ ਕਰ ਕੇ ਇਹ ਪਤਾ ਲਾਇਆ ਜਾ ਰਿਹਾ ਹੈ ਕਿ ਲਾਰੈਂਸ ਬਿਸ਼ਨੋਈ ਨੂੰ ਦਿੱਲੀ ਪੁਲਸ ਕਦ ਤਕ ਆਪਣੀ ਹਿਰਾਸਤ ਵਿਚ ਰੱਖੇਗੀ ਅਤੇ ਇਸਦਾ ਪਤਾ ਲੱਗਣ ’ਤੇ ਹੀ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਚੌਥੀ ਵਾਰ ਪ੍ਰੋਡੈਕਸ਼ਨ ਜਾਰੀ ਕਰਵਾਉਣ ਲਈ ਅਦਾਲਤੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ:  ਸ਼ਹੀਦ ਪੁੱਤ ਪ੍ਰਭਜੀਤ ਸਿੰਘ ਦੀ ਚਿਖਾ ਨਾਲ ਹੀ ਮੁੱਕ ਗਈਆਂ ਮਾਂ ਦੀਆਂ ਰੀਝਾਂ


author

Shyna

Content Editor

Related News