ਵੱਡੀ ਖ਼ਬਰ : ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਸਾਥੀ ਸ਼ਾਰਪ ਸ਼ੂਟਰ ਦੀਪਕ ਰਾਠੀ ਗ੍ਰਿਫ਼ਤਾਰ
Monday, Jul 17, 2023 - 09:59 PM (IST)

ਅੰਮ੍ਰਿਤਸਰ (ਅਰੁਣ)-ਸੀ. ਆਈ. ਏ. ਸਟਾਫ ਸ਼ਹਿਰੀ ਦੀ ਪੁਲਸ ਵੱਲੋਂ ਮਕਬੂਲਪੁਰਾ ਥਾਣੇ ਦੀ ਪੁਲਸ ਸਮੇਤ ਚਲਾਏ ਸਾਂਝੇ ਆਪ੍ਰੇਸ਼ਨ ਦੌਰਾਨ ਇਰਾਦਾ ਕਤਲ ਦੋਸ਼ ਦੇ ਤਹਿਤ ਥਾਣਾ ਮਕਬੂਲਪੁਰਾ ਥਾਣੇ ਵਿਚ ਦਰਜ ਮਾਮਲੇ ਦੇ ਇਕ ਲੋੜੀਂਦੇ ਮੁਲਜ਼ਮ ਨੂੰ ਕੋਹਲਾਪੁਰ ਮਹਾਰਾਸ਼ਟਰ ਤੋਂ ਗ੍ਰਿਫ਼ਤਾਰ ਕਰ ਲਿਆ। ਗ੍ਰਿਫ਼ਤਾਰ ਮੁਲਜ਼ਮ ਦੀਪਕ ਰਾਠੀ ਉਰਫ ਪ੍ਰਵੇਸ਼ ਹਰਿਆਣਵੀ ਪੁੱਤਰ ਈਸ਼ਵਰ ਸਿੰਘ ਵਾਸੀ ਬਹਾਦਰਗੜ੍ਹ ਹਾਲ ਪਿੰਡ ਰੋਹੜ ਜ਼ਿਲ੍ਹਾ ਸੋਨੀਪਤ, ਜਿਸ ਦੇ ਬਾਕੀ ਸਾਥੀਆਂ ਨੂੰ ਪੁਲਸ ਵੱਲੋਂ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਗਿਆ ਸੀ।
ਇਹ ਖ਼ਬਰ ਵੀ ਪੜ੍ਹੋ : ਸ੍ਰੀ ਦਰਬਾਰ ਸਾਹਿਬ ਵਿਖੇ ਜਨਮ ਦਿਨ ਮੌਕੇ ਗੋਵਿੰਦਾ ਦੀ ਧੀ ਅਦਾਕਾਰਾ ਟੀਨਾ ਆਹੂਜਾ ਹੋਈ ਨਤਮਸਤਕ
ਇਨ੍ਹਾਂ ਮੁਲਜ਼ਮਾਂ ਵੱਲੋਂ ਗੋਲਡਨ ਗੇਟ ਅੰਮ੍ਰਿਤਸਰ ਨੇੜੇ ਹੋਟਲ ਦੇ ਬਾਹਰ ਖੜ੍ਹੇ ਦੋਸਤਾਂ ਉੱਪਰ ਗੋਲ਼ੀਆਂ ਚਲਾਈਆਂ ਗਈਆਂ ਸਨ। ਸੀ. ਆਈ. ਏ. ਸਟਾਫ ਇੰਚਾਰਜ ਇੰਸਪੈਕਟਰ ਅਮਨਦੀਪ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮ ਦੀਪਕ ਰਾਠੀ ਦੇ ਖ਼ਿਲਾਫ਼ ਪਹਿਲਾਂ ਵੀ ਵੱਖ-ਵੱਖ ਸੂਬਿਆਂ ਵਿਚ ਮਾਮਲੇ ਦਰਜ ਹਨ। ਉਨ੍ਹਾਂ ਦੱਸਿਆ ਕਿ ਅਦਾਲਤ ਵਿਖੇ ਪੇਸ਼ ਕਰ ਕੇ ਮਿਲੇ ਰਿਮਾਂਡ ਦੌਰਾਨ ਮੁਲਜ਼ਮ ਕੋਲੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8