ਲਾਰੈਂਸ ਬਿਸ਼ਨੋਈ ਦੇ ਗੁਰਗੇ ਨੇ ਜੇਲ੍ਹ ’ਚ ਚਮਚੇ ਨਾਲ ਕੀਤਾ ਹਮਲਾ, ਦੋ ਸਹਾਇਕ ਸੁਪਰਡੈਂਟ ਜ਼ਖ਼ਮੀ

Thursday, Nov 03, 2022 - 08:53 AM (IST)

ਲਾਰੈਂਸ ਬਿਸ਼ਨੋਈ ਦੇ ਗੁਰਗੇ ਨੇ ਜੇਲ੍ਹ ’ਚ ਚਮਚੇ ਨਾਲ ਕੀਤਾ ਹਮਲਾ, ਦੋ ਸਹਾਇਕ ਸੁਪਰਡੈਂਟ ਜ਼ਖ਼ਮੀ

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ)– ਸ੍ਰੀ ਮੁਕਤਸਰ ਸਾਹਿਬ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੋਂ ਦੀ ਜ਼ਿਲ੍ਹਾ ਜੇਲ੍ਹ ਵਿਚ ਬੰਦ ਗੈਂਗਸਟਰ ਜਸਦੇਵ ਸਿੰਘ ਜੱਸੀ ਨੇ ਦੋ ਸਹਾਇਕ ਸੁਪਰਡੈਂਟਾਂ ’ਤੇ ਹਮਲਾ ਕਰ ਕੇ ਉਨ੍ਹਾਂ ਨੂੰ ਜ਼ਖਮੀ ਕਰ ਦਿੱਤਾ। ਦੋਵੇ ਸਹਾਇਕ ਜੇਲ੍ਹ ਸੁਪਰਡੈਂਟ ਨਿੱਜੀ ਹਸਪਤਾਲ ਵਿਚ ਇਲਾਜ ਅਧੀਨ ਹੈ। ਗੈਂਗਸਟਰ ਵਲੋਂ ਇਹ ਇਹ ਹਮਲਾ ਚਮਚੇ ਨਾਲ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਉਕਤ ਗੈਂਗਸਟਰ ਬਿਸ਼ਨੋਈ ਗੈਂਗ ਨਾਲ ਸਬੰਧਤ ਹੈ। ਜੇਲ੍ਹ ਸੁਪਰਡੈਂਟਾਂ ਤਰਸੇਮ ਸਿੰਘ ਅਤੇ ਪ੍ਰੀਤਮ ਲਾਲ ਹੈ।

PunjabKesari

ਦੱਸਣਯੋਗ ਹੈ ਕਿ ਬੀਤੇ ਦਿਨੀਂ ਇਸੇ ਗੈਂਗਸਟਰ ਦੀ ਇਕ ਆਡੀਓ ਵਾਇਰਲ ਹੋਈ ਸੀ, ਜਿਸ ਵਿਚ ਉਸ ਨੇ ਇਕ ਨਿੱਜੀ ਚੈਨਲ ਦੇ ਪੱਤਰਕਾਰ ਨਾਲ ਗੱਲਬਾਤ ਕਰਦਿਆ ਜੇਲ੍ਹ ਪ੍ਰਸਾਸ਼ਨ ’ਤੇ ਕਥਿਤ ਦੋਸ਼ ਲਾਏ ਸਨ। ਓਧਰ ਇਲਾਜ ਅਧੀਨ ਸਹਾਇਕ ਸੁਪਰਡੈਂਟ ਤਰਸੇਮ ਸਿੰਘ ਨੇ ਦੱਸਿਆ ਕਿ ਜਦ ਉਹ ਚੈਕਿੰਗ ਕਰ ਰਹੇ ਸਨ ਤਾਂ ਅਚਾਨਕ ਇਹ ਹਮਲਾ ਕੀਤਾ ਗਿਆ ਜੋ ਕਿ ਚਮਚੇ ਨਾਲ ਕੀਤਾ ਗਿਆ। 

PunjabKesari

ਤਰਸੇਮ ਸਿੰਘ ਮੁਤਾਬਕ ਇਸ ਗੈਂਗਸਟਰ ਦੀ ਆਡੀਓ ਵਾਇਰਲ ਹੋਣ ਉਪਰੰਤ ਮਾਣਯੋਗ ਜੱਜ ਸਾਹਿਬ ਨੇ ਇਸ ਨੂੰ ਸ਼ਜਾ ਲਾਈ ਸੀ, ਇਸ ਰੰਜਿਸ਼ ਦੇ ਚਲਦਿਆਂ ਇਸ ਨੇ ਇਹ ਹਮਲਾ ਕੀਤਾ। ਫਿਲਹਾਲ ਦੋਵੇਂ ਜ਼ਖ਼ਮੀ ਜੇਲ੍ਹ ਸੁਪਰਡੈਂਟਾਂ ਤਰਸੇਮ ਸਿੰਘ ਅਤੇ ਪ੍ਰੀਤਮ ਲਾਲ ਦਾ ਇਲਾਜ ਚੱਲ ਰਿਹਾ ਹੈ ਅਤੇ ਜਾਂਚ ਕੀਤੀ ਜਾ ਰਹੀ।
 


author

Tanu

Content Editor

Related News