6 ਗੈਂਗਸਟਰਾਂ ਦੇ ਮੈਡੀਕਲ ਦੌਰਾਨ ਸਿਵਲ ਹਸਪਤਾਲ ਨਾਭਾ ਪੁਲਸ ਛਾਉਣੀ ''ਚ ਤਬਦੀਲ

05/06/2018 7:08:57 AM

ਨਾਭਾ(ਜੈਨ, ਭੁਪਿੰਦਰ ਭੂਪਾ)-ਸਥਾਨਕ ਮੈਕਸੀਮਮ ਸਕਿਓਰਿਟੀ ਜੇਲ ਵਿਚੋਂ ਅੱਜ ਦੁਪਹਿਰ ਸਮੇਂ ਨਾਭਾ ਜੇਲ ਬ੍ਰੇਕ ਕਾਂਡ ਦੇ ਮੁੱਖ ਸਾਜ਼ਿਸ਼ਕਰਤਾ ਗੈਂਗਸਟਰ ਕੁਲਪ੍ਰੀਤ ਸਿੰਘ ਉਰਫ ਨੀਟਾ ਦਿਓਲ ਅਤੇ ਸੁਰਜੀਤ ਸਿੰਘ ਪੁੱਤਰ ਟੇਕ ਸਿੰਘ ਸਮੇਤ 6 ਗੈਂਗਸਟਰਾਂ ਨੂੰ ਸਿਵਲ ਹਸਪਤਾਲ 'ਚ ਮੈਡੀਕਲ ਕਰਵਾਉਣ ਲਈ ਲਿਆਂਦਾ ਗਿਆ। ਇਸ ਸਮੇਂ ਦੌਰਾਨ ਸਿਵਲ ਹਸਪਤਾਲ ਪੁਲਸ ਨੂੰ ਛਾਉਣੀ ਵਿਚ ਤਬਦੀਲ ਕਰ ਦਿੱਤਾ ਗਿਆ, ਜਿਸ ਕਾਰਨ ਮਰੀਜ਼ ਤੇ ਵਾਰਿਸ ਪਰੇਸ਼ਾਨ ਹੁੰਦੇ ਰਹੇ। ਤਿੰਨ ਥਾਣਿਆਂ ਦੀ ਪੁਲਸ ਫੋਰਸ ਤੋਂ ਇਲਾਵਾ ਸਪੈਸ਼ਲ ਪੁਲਸ ਕਮਾਂਡੋਜ਼ ਵੀ ਤਾਇਨਾਤ ਕੀਤੇ ਗਏ ਸਨ। ਗੈਂਗਸਟਰ ਪਲਵਿੰਦਰ ਪਿੰਦਾ ਨੂੰ ਦੋ ਸਾਲ ਪਹਿਲਾਂ ਇਸ ਹਸਪਤਾਲ ਵਿਚੋਂ ਹੱਥਕੜੀਆਂ ਸਮੇਤ ਗੈਂਗਸਟਰ ਭਜਾ ਕੇ ਲੈ ਗਏ ਸਨ, ਜਿਸ ਕਾਰਨ ਅੱਜ ਪੁਲਸ ਫੋਰਸ ਚੱਪੇ-ਚੱਪੇ 'ਤੇ ਤਾਇਨਾਤ ਕੀਤੀ ਗਈ। ਇੰਸਪੈਕਟਰ ਪੁਲਸ ਬਿੱਕਰ ਸਿੰਘ ਅਨੁਸਾਰ ਨੀਟਾ ਦਿਓਲ ਤੇ ਸੁਰਜੀਤ ਸਿੰਘ ਤੋਂ ਇਲਾਵਾ ਕੰਵਰਦੀਪ ਸਿੰਘ, ਬਲਵਿੰਦਰ ਸਿੰਘ, ਜਗਰੂਪ ਸਿੰਘ ਤੇ ਕਰਨੈਲ ਸਿੰਘ ਦਾ ਵੀ ਮੈਡੀਕਲ ਚੈੱਕਅਪ ਕੀਤਾ ਗਿਆ। 


Related News