ਲੁਧਿਆਣਾ ''ਚ ਗੈਂਗਸਟਰ ਜਿੰਦੀ ਨੇ ਚਲਾਈ ਗੋਲੀ, ਵਾਲ-ਵਾਲ ਬਚਿਆ ਨੌਜਵਾਨ
Sunday, May 31, 2020 - 12:00 PM (IST)
ਲੁਧਿਆਣਾ (ਜ.ਬ.) : ਟਿੱਬਾ ਦੇ ਮਾਇਆਪੁਰੀ ਇਲਾਕੇ ਵਿਚ ਸ਼ਨੀਵਾਰ ਰਾਤ ਨੂੰ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਖਤਰਨਾਕ ਗੈਂਗਸਟਰ ਜਤਿੰਦਰ ਸਿੰਘ ਉਰਫ ਜਿੰਦੀ ਨੇ ਪੈਸੇ ਦੇ ਲੈਣ-ਦੇਣ ਦੇ ਝਗੜੇ ਕਾਰਨ ਇਕ ਨੌਜਵਾਨਾਂ 'ਤੇ ਗੋਲੀ ਚਲਾ ਦਿੱਤੀ। ਇਸ ਹਮਲੇ ਵਿਚ ਨੌਜਵਾਨ ਵਾਲ-ਵਾਲ ਬਚ ਗਿਆ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਜਿੰਦੀ ਆਪਣੇ ਸਾਥੀਆਂ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਪੁਲਸ ਨੇ ਜਿੰਦੀ ਸਮੇਤ ਅੱਧਾ ਦਰਜਨ ਤੋਂ ਜ਼ਿਆਦਾ ਵਿਅਕਤੀਆਂ 'ਤੇ ਕਤਲ ਦਾ ਯਤਨ, ਆਰਮਜ਼ ਐਕਟ ਸਮੇਤ ਹੋਰ ਧਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ ।
ਇਹ ਵੀ ਪੜ੍ਹੋ : ਲੁਧਿਆਣਾ 'ਚ ਤੇਜ਼ੀ ਨਾਲ ਵੱਧ ਰਿਹੈ ਕੋਰੋਨਾ, 2 ਹਵਾਲਾਤੀਆਂ ਸਮੇਤ ਇਕੋ ਪਰਿਵਾਰ ਦੇ 7 ਜੀਅ ਆਏ ਪਾਜ਼ੇਟਿਵ
ਥਾਣਾ ਇੰਚਾਰਜ ਸੁਖਦੇਵ ਰਾਜ ਨੇ ਦੱਸਿਆ ਕਿ ਮਾਇਆਪੁਰੀ ਇਲਾਕੇ ਦੇ ਰਹਿਣ ਵਾਲੇ ਕੁਲਦੀਪ ਸਿੰਘ ਦੇ ਬੇਟੇ ਜਸਪ੍ਰੀਤ ਸਿੰਘ ਉਰਫ ਬੰਟੀ ਨਾਲ ਜਿੰਦੀ ਦਾ ਪੈਸੇ ਦੇ ਲੈਣ-ਦੇਣ ਨੂੰ ਲੈ ਕੇ ਝਗੜਾ ਚੱਲ ਰਿਹਾ ਹੈ । ਰਾਤ 8.30 ਵਜੇ ਦੇ ਕਰੀਬ ਜਸਪ੍ਰੀਤ ਜਦੋਂ ਦੁੱਧ ਲੈਣ ਲਈ ਜਾ ਰਿਹਾ ਸੀ ਤਾਂ ਜਿੰਦੀ ਅਤੇ ਉਸ ਦੇ ਸਾਥੀਆਂ ਨੇ ਉਸ ਨੂੰ ਘੇਰ ਲਿਆ ਅਤੇ ਉਸ 'ਤੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਮਨੀ ਨੇ ਗੁਆਂਢੀ ਦੇ ਘਰ ਵਿਚ ਦਾਖਲ ਹੋ ਕੇ ਆਪਣੀ ਜਾਨ ਬਚਾਈ । ਕੁਲਦੀਪ ਨੇ ਦੱਸਿਆ ਕਿ ਜਦ ਉਸਦੇ ਬੇਟੇ 'ਤੇ ਹੋਏ ਹਮਲੇ ਬਾਰੇ ਪਤਾ ਲੱਗਾ ਤਾਂ ਉਹ ਤੁਰੰਤ ਆਪਣੀ ਗੱਡੀ 'ਚ ਮੌਕੇ 'ਤੇ ਪੁੱਜ ਗਿਆ। ਉਸਨੇ ਜਿੰਦੀ ਦੀ ਕਾਰ ਦੇ ਅੱਗੇ ਆਪਣੀ ਗੱਡੀ ਲਗਾ ਦਿੱਤੀ। ਜਿੰਦੀ ਨੇ ਖੁਦ ਨੂੰ ਘਿਰਦੇ ਹੋਏ ਦੇਖ ਕੇ ਜਾਨੋਂ ਮਾਰਣ ਦੇ ਇਰਾਦੇ ਨਾਲ ਉਸ 'ਤੇ ਗੋਲੀ ਚਲਾ ਦਿੱਤੀ । ਇਸ ਤੋਂ ਪਹਿਲਾਂ ਕਿ ਉਹ ਦੂਜੀ ਗੋਲੀ ਚਲਾਉਂਦਾ ਉਹ ਘਰ ਦੇ ਅੰਦਰ ਵੜ ਗਿਆ ।
ਇਹ ਵੀ ਪੜ੍ਹੋ : ਪਠਾਨਕੋਟ ''ਚ ਕੋਰੋਨਾ ਦਾ ਵੱਡਾ ਧਮਾਕਾ, 8 ਹੋਰ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ
ਇਸ ਤੋਂ ਬਾਅਦ ਜਿੰਦੀ ਆਪਣੇ ਸਾਥੀਆਂ ਸਮੇਤ ਮੌਕੇ ਤੋਂ ਫਰਾਰ ਹੋ ਗਿਆ । ਘਟਨਾ ਸਥਾਨ ਤੋਂ 32 ਬੋਰ ਦਾ ਇਕ ਖਾਲੀ ਕਾਰਤੂਸ ਮਿਲਿਆ ਹੈ। ਜਿਸਨੂੰ ਪੁਲਸ ਨੇ ਕਬਜ਼ੇ ਵਿਚ ਲੈ ਲਿਆ ਹੈ । ਸੁਖਦੇਵ ਨੇ ਦੱਸਿਆ ਕਿ ਸ਼ਿਕਾਇਤਕਰਤਾ ਦੇ ਬਿਆਨ 'ਤੇ ਜਿੰਦੀ, ਗੋਰਵ ਡਾਂਗ, ਪੰਮਾ, ਸੰਨੀ ਤੇ ਇਨ੍ਹਾਂ ਦੇ ਅੱਧਾ ਦਰਜਨ ਸਾਥੀਆਂ ਨੂੰ ਨਾਮਜ਼ਦ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਕਿਹਾ ਜਿੰਦੀ ਖਿਲਾਫ ਦਰਜਨਾਂ ਅਪਰਾਧਕ ਮਾਮਲੇ ਦਰਜ ਹਨ ।
ਇਹ ਵੀ ਪੜ੍ਹੋ : ਅੰਮ੍ਰਿਤਸਰ ਵਿਚ ਕੋਰੋਨਾ ਦਾ ''ਤਾਂਡਵ'', 9 ਨਵੇਂ ਮਾਮਲੇ ਆਏ ਸਾਹਮਣੇ