ਗੜ੍ਹਸ਼ੰਕਰ ਕਤਲ ਕਾਂਡ ''ਚ ਨਵਾਂ ਮੋੜ, ਇਸ ਗੈਂਗਸਟਰ ਨੇ ਫੇਸਬੁੱਕ ''ਤੇ ਲਈ ਜ਼ਿੰਮੇਵਾਰੀ
Tuesday, Aug 11, 2020 - 09:09 PM (IST)
ਗੜ੍ਹਸ਼ੰਕਰ (ਸ਼ੋਰੀ) : ਪਿੰਡ ਨੰਗਲ ਰੋਡ 'ਤੇ ਪੁਲਸ ਥਾਣੇ ਕੋਲ ਸੋਮਵਾਰ ਰਾਤ ਲਗਭਗ 10 ਵਜੇ ਕਾਰ ਸਵਾਰ 4 ਨੌਜਵਾਨਾਂ ਨੇ ਰੇਹੜੀ 'ਤੇ ਖੜ੍ਹੇ ਬਿੰਦਰ ਨਾਂ ਦੇ ਨੌਜਵਾਨ 'ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਹਮਲਾਵਰਾਂ ਵਲੋਂ ਲਗਭਗ 8 ਤੋਂ 10 ਫਾਇਰ ਕੀਤੀ ਗਏ, ਜਿਨ੍ਹਾਂ 'ਚੋਂ ਇਕ ਗੋਲੀ ਨੌਜਵਾਨ ਦੇ ਸਿਰ ਅਤੇ ਦੋ ਗੋਲੀਆਂ ਢਿੱਡ 'ਚ ਲੱਗੀਆਂ, ਜਿਸ ਕਾਰਣ ਉਸ ਦੀ ਮੌਤ ਹੋ ਗਈ। ਇਸ ਗੋਲੀ ਕਾਂਡ ਤੋਂ ਕੁਝ ਘੰਟਿਆਂ ਬਾਅਦ ਹੀ ਇਸ ਵਾਰਦਾਤ ਦੀ ਜ਼ਿੰਮੇਵਾਰੀ ਗੈਂਗਸਟਰ ਗੁਰਜਿੰਦਰ ਸਿੰਘ ਉਰਫ ਸੋਨੂੰ ਪੁੱਤਰ ਤਰਸੇਮ ਸਿੰਘ ਰੋੜਮਾਜਰਾ ਨੇ ਫੇਸਬੁੱਕ 'ਤੇ ਲਈ ਹੈ। ਉਕਤ ਗੈਂਗਸਟਰ ਨੇ ਫੇਸਬੁੱਕ 'ਤੇ ਇਸ ਕਾਂਡ ਦੀ ਜ਼ਿੰਮੇਵਾਰੀ ਲੈਂਦੇ ਹੋਏ ਲਿਖਿਆ ਕਿ ਜਿਹੜਾ ਅੱਜ ਗੜ੍ਹਸ਼ੰਕਰ ਕਾਂਡ ਹੋਇਆ ਪਿੰਡ ਵਾਲਾ ਉਹ ਕੰਮ ਅਸੀਂ ਕੀਤਾ। ਜਿਹੜੇ ਵੀ ਹੋਰ ਸਾਡੇ ਦੁਸ਼ਮਣ ਆ ਵਾਰੀ ਉਨ੍ਹਾਂ ਦੀ ਵੀ ਆਉਣ ਵਾਲੀ ਆ। ਉਧਰ ਪੁਲਸ ਨੇ ਗੁਰਜਿੰਦਰ ਸਿੰਘ ਉਰਫ ਸੋਨੂੰ ਰੋੜਮਾਜਰਾ ਅਤੇ 3 ਹੋਰ ਅਣਪਛਾਤੇ ਵਿਅਕਤੀਆਂ 'ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਕੁੜੀ ਦੀ ਜਾਅਲੀ ਫੇਸਬੁੱਕ ਆਈ. ਡੀ. ਬਣਾ ਕੇ ਚਾੜ੍ਹਿਆ ਚੰਨ, ਹੈਰਾਨ ਕਰ ਦੇਵੇਗੀ ਪੂਰੀ ਘਟਨਾ
ਇਸ ਤਰ੍ਹਾਂ ਵਾਪਰੀ ਵਾਰਦਾਤ
ਘਟਨਾ ਸੋਮਵਾਰ ਰਾਤ ਲਗਭਗ 10 ਵਜੇ ਵਾਪਰੀ ਜਦੋਂ ਨੌਜਵਾਨ ਬਿੰਦਰ ਆਪਣੇ ਦੋਸਤਾਂ ਨਾਲ ਇਕ ਰੇਹੜੀ 'ਤੇ ਖੜ੍ਹਾ ਸੀ। ਇਸ ਦੌਰਾਨ ਕਾਰ 'ਚ ਸਵਾਰ ਹੋ ਕੇ ਆਏ ਹਮਲਾਵਰਾਂ ਨੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਲਗਭਗ 8 ਤੋਂ 10 ਫਾਇਰ ਹੋਏ। ਗੋਲੀਆਂ ਚੱਲਣ ਦੀਆਂ ਆਵਾਜ਼ਾਂ ਸੁਣ ਕੇ ਦਹਿਸ਼ਤ ਫੈਲ ਗਈ ਅਤੇ ਸਾਰੇ ਇੱਧਰ-ਉਧਰ ਭੱਜਣ ਲੱਗੇ। ਬਿੰਦਰ ਦੇ ਇਕ ਗੋਲੀ ਸਿਰ 'ਚ ਅਤੇ ਦੋ ਢਿੱਡ 'ਚ ਜਾ ਲੱਗੀਆਂ। ਗੰਭੀਰ ਹਾਲਤ 'ਚ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਥਾਣਾ ਗੜ੍ਹਸ਼ੰਕਰ ਪੁਲਸ ਮੌਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ : ਪਹਿਲਾਂ ਤੇਜ਼ਧਾਰ ਹਥਿਆਰਾਂ ਨਾਲ ਵੱਢੀ ਲਿਵ ਇਨ 'ਚ ਰਹਿ ਰਹੀ ਪ੍ਰੇਮਿਕਾ, ਫਿਰ ਖੁਦ ਨੂੰ ਵੀ ਨਾ ਬਖਸ਼ਿਆ