ਜਨਮ ਦਿਨ ਮਨਾਉਣ ਦੇ ਬਹਾਨੇ ਹੋਟਲ ''ਚ ਲੈ ਜਾ ਕੇ ਲੜਕੀ ਨਾਲ ਗੈਂਗਰੇਪ

04/14/2018 6:04:33 PM

ਰਾਜਪੁਰਾ (ਮਸਤਾਨਾ) — ਦੇਸ਼-ਭਰ 'ਚ ਬਲਾਤਕਾਰ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਤਾਜ਼ਾ ਮਾਮਲਾ ਪੰਜਾਬ ਦੇ ਰਾਜਪੁਰਾ 'ਚ ਸਾਹਮਣੇ ਆਇਆ ਹੈ। 
ਜਾਣਕਾਰੀ ਮੁਤਾਬਕ ਨਾਭਾ ਦੀ 24 ਸਾਲਾ ਲੜਕੀ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਕਿ ਪਿੰਡ ਬਸੰਤਪੁਰਾ ਨਿਵਾਸੀ ਤਰਨਜੀਤ ਸਿੰਘ ਤੇ ਰਣਜੀਤ ਸਿੰਘ ਉਸ ਨੂੰ ਜਨਮਦਿਨ ਮਨਾਉਣ ਦੇ ਬਹਾਨੇ ਆਪਣੇ ਨਾਲ ਜੀ. ਟੀ. ਰੋਡ 'ਤੇ ਕਿਸੇ ਹੋਟਲ 'ਚ ਲੈ ਗਏ, ਜਿਥੇ ਦੋਨਾਂ ਨੇ ਉਸ ਦੇ ਨਾਲ ਬਲਾਤਕਾਰ ਕੀਤਾ ਗਿਆ। ਪੁਲਸ ਨੇ ਉਕਤ ਲੜਕਿਆਂ ਦੇ ਖਿਲਾਫ ਧਾਰਾ 376,420,120 ਅਧੀਨ ਮਾਮਲਾ ਦਰਜ ਕਰ ਲਿਆ ਹੈ।


Related News