ਜਲੰਧਰ ਤੋਂ ਪਠਾਨਕੋਟ ਜਾਂਦੇ ਸਮੇਂ ਰਹੋ ਸਾਵਧਾਨ, 3 ਨੌਜਵਾਨਾਂ ਦਾ ਗਿਰੋਹ ਬੰਦੂਕ ਦੀ ਨੋਕ ’ਤੇ ਕਰਦਾ ਹੈ ਲੁੱਟਖੋਹ

Friday, Aug 05, 2022 - 04:22 PM (IST)

ਜਲੰਧਰ ਤੋਂ ਪਠਾਨਕੋਟ ਜਾਂਦੇ ਸਮੇਂ ਰਹੋ ਸਾਵਧਾਨ, 3 ਨੌਜਵਾਨਾਂ ਦਾ ਗਿਰੋਹ ਬੰਦੂਕ ਦੀ ਨੋਕ ’ਤੇ ਕਰਦਾ ਹੈ ਲੁੱਟਖੋਹ

ਜਲੰਧਰ (ਸੁਨੀਲ, ਮਾਹੀ)- ਡੀ. ਜੀ. ਪੀ. ਪੰਜਾਬ ਨੇ ਕ੍ਰਾਈਮ ਗ੍ਰਾਫ਼ ਨੂੰ ਰੋਕਣ ਲਈ ਕਈ ਟੀਮਾਂ ਬਣਾਈਆਂ ਹਨ। ਗਠਿਤ ਕੀਤੀਆਂ ਇਹ ਟੀਮਾਂ ਦਿਨ-ਰਾਤ ਆਪਣਾ ਕੰਮ ਕਰ ਰਹੀਆਂ ਹਨ ਪਰ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਅਜਿਹੇ ਕਈ ਮਾਮਲਿਆਂ ’ਚ ਜਲੰਧਰ ਤੋਂ ਪਠਾਨਕੋਟ ਨੂੰ ਜਾਣ ਵਾਲੇ ਹਾਈਵੇਅ ’ਤੇ 3 ਨੌਜਵਾਨਾਂ ਦਾ ਗਿਰੋਹ ਕਾਫ਼ੀ ਸਰਗਰਮ ਹੈ, ਜੋ ਲਗਾਤਾਰ ਡਰਾਈਵਰਾਂ ਨੂੰ ਬੰਦੂਕ ਵਿਖਾ ਕੇ ਲੁੱਟਖੋਹ ਕਰ ਰਿਹਾ ਹੈ ਅਤੇ ਉਨ੍ਹਾਂ ’ਤੇ ਕਿਰਪਾਨਾਂ ਅਤੇ ਦਾਤਰਾਂ ਨਾਲ ਹਮਲਾ ਕਰ ਰਿਹਾ ਹੈ।

ਇਸ ਗਿਰੋਹ ਦੇ ਸ਼ਿਕਾਰ ਲੋਕ ਅਤੇ ਉਹ ਲੋਕ ਜਿਨ੍ਹਾਂ ਨੂੰ ਪਤਾ ਲੱਗਾ ਹੈ ਕਿ ਜਲੰਧਰ ਤੋਂ ਪਠਾਨਕੋਟ ਨੂੰ ਜਾਣ ਵਾਲੇ ਹਾਈਵੇਅ ’ਤੇ ਲੁੱਟਖੋਹ ਦੀਆਂ ਵਾਰਦਾਤਾਂ ਹੋ ਰਹੀਆਂ ਹਨ, ਉਹ ਰਾਤ ਨੂੰ ਉਕਤ ਸੜਕ ’ਤੇ ਜਾਣ ਤੋਂ ਡਰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਇਹ ਗਿਰੋਹ ਕਦੋਂ ਅਤੇ ਕਿੱਥੇ ਵਾਰਦਾਤ ਨੂੰ ਅੰਜਾਮ ਦੇ ਦੇਵੇ।

ਇਹ ਵੀ ਪੜ੍ਹੋ: CM ਭਗਵੰਤ ਮਾਨ ਦਾ ਬਾਦਲ ਪਰਿਵਾਰ ’ਤੇ ਨਿਸ਼ਾਨਾ, ਕਿਹਾ-25 ਸਾਲ ਰਾਜ ਕਰਨ ਵਾਲੇ ਅੱਜ ਕਿੱਥੇ ਹਨ?

ਬਾਹਰੀ ਨੰਬਰਾਂ ਵਾਲੇ ਟਰੱਕ ਤੇ ਕਾਰਾਂ ਨੂੰ ਬਣਾਉਂਦੇ ਨੇ ਆਪਣਾ ਨਿਸ਼ਾਨਾ
ਇਹ 3 ਲੁਟੇਰੇ ਦੇਰ ਰਾਤ ਮੋਟਰਸਾਈਕਲ ’ਤੇ ਨਿਕਲਦੇ ਹਨ ਅਤੇ ਰਸਤੇ ’ਚ ਰੇਕੀ ਕਰਦੇ ਰਹਿੰਦੇ ਹਨ ਕਿ ਹਾਈਵੇ ’ਤੇ ਕਿਸੇ ਸੁੰਨਸਾਨ ਜਗ੍ਹਾ ’ਤੇ ਕਿਹੜਾ ਟਰੱਕ ਜਾਂ ਕਾਰ ਖੜ੍ਹੀ ਹੈ। ਲੁਟੇਰਿਆਂ ਵੱਲੋਂ ਜੋ ਵੀ ਵਾਰਦਾਤਾਂ ਕੀਤੀਆਂ ਹਨ, ਉਹ ਸੂਬੇ ਤੋਂ ਬਾਹਰਲੇ ਟਰੱਕਾਂ ਤੇ ਕਾਰ ਚਾਲਕਾਂ ਨਾਲ ਹੀ ਕੀਤੀਆਂ ਹਨ। ਤਿੰਨੇ ਲੁਟੇਰੇ ਆਪਣਾ ਮੋਟਰਸਾਈਕਲ ਟਰੱਕ ਕੋਲ ਆ ਖੜ੍ਹਾ ਕਰ ਦਿੰਦੇ ਹਨ ਅਤੇ ਜ਼ਬਰਦਸਤੀ ਟਰੱਕ ਦੇ ਕੈਬਿਨ ’ਚ ਦਾਖ਼ਲ ਹੋ ਕੇ ਪਹਿਲਾਂ ਤਲਵਾਰਾਂ ਅਤੇ ਦਾਤਰਾਂ ਨਾਲ ਹਮਲਾ ਕਰਦੇ ਹਨ। ਤਲਵਾਰਾਂ ਨਾਲ ਹਮਲਾ ਕਰਨ ਤੋਂ ਬਾਅਦ ਬੰਦੂਕ ਕੱਢ ਕੇ ਡਰਾਈਵਰ ਨੂੰ ਲੁੱਟ ਲੈਂਦੇ ਹਨ ਤੇ ਜਾਂਦੇ ਸਮੇਂ ਟਰੱਕ ਦੀਆਂ ਚਾਬੀਆਂ ਕੱਢ ਕੇ ਕੁਝ ਦੂਰੀ ’ਤੇ ਜਾ ਕੇ ਸੁੱਟ ਦਿੰਦੇ ਹਨ।

ਇਹ ਵੀ ਪੜ੍ਹੋ: ਪੰਜਾਬ ’ਚ ‘ਲੰਪੀ ਸਕਿਨ’ ਬੀਮਾਰੀ ਦਾ ਕਹਿਰ, 12 ਹਜ਼ਾਰ ਪਸ਼ੂ ਆਏ ਲਪੇਟ ’ਚ, ਪਸ਼ੂ ਮੰਡੀਆਂ ਬੰਦ ਕਰਨ ਦੇ ਹੁਕਮ

ਜਲਦ ਹੀ ਇਨ੍ਹਾਂ ਲੁਟੇਰਿਆਂ ਨੂੰ ਕਾਬੂ ਕਰ ਲਵਾਂਗੇ : ਐੱਸ. ਐੱਚ. ਓ. ਮਨਜੀਤ
ਥਾਣਾ ਮਕਸੂਦਾਂ ਦੇ ਐੱਸ. ਐੱਚ. ਓ. ਮਨਜੀਤ ਸਿੰਘ ਨੇ ਦੱਸਿਆ ਕਿ ਸਾਡੇ ਕੋਲ ਇਸ ਗੱਲ ਦੀ ਜਾਣਕਾਰੀ ਹੈ ਕਿ 3 ਲੁਟੇਰਿਆਂ ਨੇ ਦਿਹਾਤੀ ਖੇਤਰ ’ਚ ਦਹਿਸ਼ਤ ਪੈਦਾ ਕਰ ਦਿੱਤੀ ਹੈ। ਅਸੀਂ ਦਿਨ-ਰਾਤ ਉਨ੍ਹਾਂ ਦਾ ਪਿੱਛਾ ਕਰ ਰਹੇ ਹਾਂ ਤੇ ਅਸੀਂ ਕਈ ਜਾਲ ਵੀ ਵਿਛਾਏ ਹਨ। ਅਸੀਂ ਜਲਦੀ ਹੀ ਲੁਟੇਰਿਆਂ ਨੂੰ ਫੜ ਕੇ ਜੇਲ੍ਹ ਭੇਜਾਂਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਸੀਂ ਦੇਰ ਰਾਤ ਢਾਬਿਆਂ ਤੇ ਵਾਹਨਾਂ ਵਾਲਿਆਂ ਨੂੰ ਸੂਚਿਤ ਕਰ ਰਹੇ ਹਾਂ ਕਿ ਉਹ ਆਪਣੇ ਵਾਹਨ ਕਿਸੇ ਸੁੰਨਸਾਨ ਜਗ੍ਹਾ ’ਤੇ ਪਾਰਕ ਨਾ ਕਰਨ। ਹਾਈਵੇ ’ਤੇ ਚੱਲਦੇ ਢਾਬਿਆਂ ਨੇੜੇ ਗੱਡੀਆਂ ਪਾਰਕ ਕਰੋ।

ਇਹ ਵੀ ਪੜ੍ਹੋ: ਡੇਢ ਸਾਲਾ ਬੱਚੇ ਦੇ ਰੋਣ ਤੋਂ ਖ਼ਫ਼ਾ ਹੋਏ ਵਿਅਕਤੀ ਦਾ ਸ਼ਰਮਨਾਕ ਕਾਰਾ, ਪਹਿਲਾਂ ਤੋੜੀ ਲੱਤ ਫਿਰ ਦਿੱਤੀ ਰੂਹ ਕੰਬਾਊ ਮੌਤ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News