ਜਿਸਮਾਨੀ ਸਬੰਧਾਂ ਦਾ ਸੱਦਾ ਦੇ ਅਣਜਾਣ ਥਾਂ ''ਤੇ ਲਿਜਾਂਦੀਆਂ ਸੀ ਜਨਾਨੀਆਂ, ਫਿਰ ਸ਼ੁਰੂ ਹੁੰਦਾ ਸੀ ਗੰਦਾ ਖੇਡ

Thursday, May 06, 2021 - 12:47 PM (IST)

ਜਗਰਾਓਂ (ਰਾਜ) : ਜਗਰਾਓਂ ਦੇ ਸੀ. ਆਈ. ਏ. ਸਟਾਫ਼ ਨੇ ਆਮ ਲੋਕਾਂ ਨੂੰ ਹਨੀ ਟਰੈਪ ਰਾਹੀਂ ਬਲੈਕਮੇਲ ਕਰਨ ਵਾਲੇ ਗਿਰੋਹ ਦੇ 4 ਮੈਂਬਰਾਂ ਨੂੰ ਗ੍ਰਿਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ। ਇਨ੍ਹਾਂ 'ਚ 2 ਜਨਾਨੀਆਂ ਵੀ ਸ਼ਾਮਲ ਹਨ। ਫਿਲਹਾਲ ਇਸ ਗਿਰੋਹ ਦਾ ਮੁਖੀ ਅਜੇ ਫ਼ਰਾਰ ਹੈ ਅਤੇ ਉਸ ਨੂੰ ਕਾਬੂ ਕਰਨ ਲਈ ਪੁਲਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਜਨਾਨੀਆਂ ਸਮੇਤ ਗਿਰੋਹ ਦੇ 4 ਮੈਂਬਰ ਮਿਲ ਕੇ ਜਗਰਾਓਂ ਦੇ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਹਨੀ ਟਰੈਪ ਰਾਹੀਂ ਬਲੈਕਮੇਲ ਕਰਦੇ ਸਨ।

ਇਹ ਵੀ ਪੜ੍ਹੋ : ਪੰਜਾਬ 'ਚ 'ਮੌਸਮ' ਨੂੰ ਲੈ ਕੇ ਜ਼ਰੂਰੀ ਖ਼ਬਰ, ਅਗਲੇ 72 ਘੰਟਿਆਂ ਦੌਰਾਨ ਹੋਵੇਗਾ ਬਦਲਾਅ

ਪਹਿਲਾਂ ਦੋਵੇਂ ਜਨਾਨੀਆਂ ਕਿਸੇ ਵਧੀਆ ਦਿਖਣ ਵਾਲੇ ਬੰਦੇ ਨੂੰ ਆਪਣੇ ਪਿਆਰ ਦੇ ਜਾਲ 'ਚ ਫਸਾਉਂਦੀਆਂ ਸਨ। ਫਿਰ ਜਿਸਮਾਨੀ ਸਬੰਧ ਬਣਾਉਣ ਦਾ ਸੱਦਾ ਦੇ ਬੰਦਿਆਂ ਨੂੰ ਅਣਜਾਣ ਥਾਂ 'ਤੇ ਲੈ ਜਾਂਦੀਆਂ ਸਨ। ਉਸ ਥਾਂ 'ਤੇ ਪਹਿਲਾਂ ਤੋਂ ਹੀ ਗਿਰੋਹ ਦੇ ਦੂਜੇ ਦੋ ਮੈਂਬਰ ਨਕਲੀ ਪੁਲਸ ਅਤੇ ਨਕਲੀ ਪੱਤਰਕਾਰ ਬਣ ਕੇ ਮੌਜੂਦ ਹੁੰਦੇ ਸਨ। ਉਹ ਜਨਾਨੀਆਂ ਦੀਆਂ ਬੰਦੇ ਨਾਲ ਇਤਰਾਜ਼ਯੋਗ ਤਸਵੀਰਾਂ ਖਿੱਚ ਕੇ ਵੀਡੀਓ ਬਣਾ ਲੈਂਦੇ ਸਨ ਅਤੇ ਫਿਰ ਬਲੈਕਮੇਲ ਕਰਨ ਦਾ ਗੰਦਾ ਖੇਡ ਸ਼ੁਰੂ ਹੋ ਜਾਂਦਾ ਸੀ।

ਇਹ ਵੀ ਪੜ੍ਹੋ : ਪੰਜਾਬ 'ਚ 'ਪੂਰਨ ਲਾਕਡਾਊਨ' ਨੂੰ ਲੈ ਕੇ ਕੈਪਟਨ ਦਾ ਵੱਡਾ ਫ਼ੈਸਲਾ, ਨਵੀਆਂ ਹਦਾਇਤਾਂ ਜਾਰੀ

ਹੁਣ ਵੀ ਇਨ੍ਹਾਂ ਨੇ ਇਕ ਵਿਅਕਤੀ ਨੂੰ ਇਸੇ ਤਰ੍ਹਾਂ ਬਲੈਕਮੇਲ ਕਰਕੇ ਢਾਈ ਲੱਖ 'ਚ ਸੌਦਾ ਕਰਕੇ 15,000 ਰੁਪਏ ਲੈ ਲਏ ਸਨ ਅਤੇ 2 ਲੱਖ, 35 ਹਜ਼ਾਰ ਅਗਲੇ ਦਿਨ ਦੇਣ ਲਈ ਕਿਹਾ ਸੀ ਪਰ ਪੀੜਤ ਨੇ ਪੁਲਸ ਨੂੰ ਇਸ ਮਾਮਲੇ ਦੀ ਜਾਣਕਾਰੀ ਦਿੱਤੀ ਤਾਂ ਪੁਲਸ ਨੇ ਚਾਰਾਂ ਨੂੰ ਪੈਸੇ ਲੈਣ ਦੇ ਬਹਾਨੇ ਬੁਲਾ ਕੇ ਕਾਬੂ ਕਰ ਲਿਆ।

ਇਹ ਵੀ ਪੜ੍ਹੋ : ਘਰ 'ਚ ਦੱਬੇ ਸੋਨੇ 'ਤੇ ਬੈਠੇ ਸੱਪ ਦੀ ਗੱਲ ਨੇ ਘੁੰਮਣਘੇਰੀ 'ਚ ਪਾਇਆ ਡੇਅਰੀ ਮਾਲਕ, ਹੈਰਾਨ ਕਰ ਦੇਵੇਗੀ ਅਖ਼ੀਰ ਦੀ ਕਹਾਣੀ

ਇਸ ਬਾਰੇ ਸੀ. ਆਈ. ਏ. ਇੰਚਾਰਜ ਨਿਸ਼ਾਨ ਸਿੰਘ ਨੇ ਕਿਹਾ ਕਿ ਇਨ੍ਹਾਂ ਚਾਰਾਂ ਦਾ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇਨ੍ਹਾਂ ਦੇ ਗਿਰੋਹ ਦੇ ਹੋਰ ਕਿੰਨੇ ਲੋਕ ਹਨ ਅਤੇ ਹੁਣ ਤੱਕ ਇਹ ਕਿੰਨੀਆਂ ਵਾਰਦਾਤਾਂ ਕਰ ਚੁੱਕੇ ਹਨ, ਇਸ ਬਾਰੇ ਪੁੱਛਗਿੱਛ ਜਾਰੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


Babita

Content Editor

Related News