ਹੁਣ ਡੇਂਗੂ ਤੇ ਮਲੇਰੀਆ ਦਾ ਸਫਾਇਆ ਕਰਨਗੀਆਂ 'ਮੱਛੀਆਂ', ਮੁਫ਼ਤ ਖਰੀਦ ਸਕਦੇ ਨੇ ਲੋਕ

09/30/2020 11:36:44 AM

ਚੰਡੀਗੜ੍ਹ (ਵਿਜੈ) : ਸ਼ਹਿਰ 'ਚ ਮਲੇਰੀਆ ਅਤੇ ਡੇਂਗੂ ਵਰਗੀਆਂ ਬੀਮਾਰੀਆਂ ਨਾਲ ਲੜਨ ਲਈ ਹੁਣ ਗੰਬੂਜੀਆ (ਮੋਸਕੀਟੋ ਕਿੱਲਰ ਫਿਸ਼) ਦੀ ਮਦਦ ਲਈ ਜਾ ਰਹੀ ਹੈ। ਚੰਡੀਗੜ੍ਹ ਦੇ ਐਨੀਮਲ ਹਜਬੈਂਡਰੀ ਐਂਡ ਫਿਸ਼ਰੀਜ਼ ਮਹਿਕਮੇ ਨੇ ਜੰਗਲਾਤ ਮਹਿਕਮੇ ਦੇ ਸਹਿਯੋਗ ਨਾਲ ਇਹ ਸ਼ੁਰੂਆਤ ਕੀਤੀ ਹੈ। ਖਾਸ ਗੱਲ ਇਹ ਹੈ ਕਿ ਇਨ੍ਹਾਂ ਦੋਹਾਂ ਬੀਮਾਰੀਆਂ ਨਾਲ ਨਜਿੱਠਣ ਲਈ ਸ਼ਹਿਰ ਦੇ ਲੋਕ ਵੀ ਆਪਣਾ ਯੋਗਦਾਨ ਦੇ ਸਕਦੇ ਹਨ। ਐਨੀਮਲ ਹਜਬੈਂਡਰੀ ਐਂਡ ਫਿਸ਼ਰੀਜ਼ ਮਹਿਕਮੇ ਅਨੁਸਾਰ ਸ਼ਹਿਰ 'ਚ ਕਿਸੇ ਜਗ੍ਹਾ ’ਤੇ ਵੀ ਜੇਕਰ ਜ਼ਿਆਦਾ ਮਾਤਰਾ 'ਚ ਇਕ ਜਗ੍ਹਾ ਪਾਣੀ ਵਿਖਾਈ ਦਿੰਦਾ ਹੈ ਤਾਂ ਲੋਕ ਇਸ ਦੀ ਜਾਣਕਾਰੀ ਅਧਿਕਾਰੀਆਂ ਤੱਕ ਪਹੁੰਚਾ ਸਕਦੇ ਹਨ, ਜਿਸ ਤੋਂ ਬਾਅਦ ਮੌਕੇ ’ਤੇ ਮਹਿਕਮੇ ਦੇ ਮੁਲਾਜ਼ਮ ਪਹੁੰਚਣਗੇ ਅਤੇ ਉੱਥੇ ਗੰਬੂਜੀਆ ਪ੍ਰਜਾਤੀ ਦੀਆਂ ਮੱਛੀਆਂ ਨੂੰ ਛੱਡ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ : ਗਰੀਬੀ ਅੱਗੇ ਹਾਰੀ ਮਮਤਾ, ਮਾਂ ਨੇ ਵੇਚ ਦਿੱਤੀ 4 ਮਹੀਨਿਆਂ ਦੀ ਮਾਸੂਮ ਧੀ

ਇਸ ਦੇ ਨਾਲ ਹੀ ਲੋਕ ਮੁਫ਼ਤ ’ਚ ਇਨ੍ਹਾਂ ਮੱਛੀਆਂ ਨੂੰ ਫਿਸ਼ ਸੀਡ ਫ਼ਾਰਮ ਤੋਂ ਵੀ ਹਾਸਲ ਕਰ ਸਕਦੇ ਹਨ। ਐਨੀਮਲ ਹਜਬੈਂਡਰੀ ਐਂਡ ਫਿਸ਼ਰੀਜ਼ ਮਹਿਕਮੇ ਦੇ ਜੁਆਇੰਟ ਡਾਇਰੈਕਟਰ ਡਾ. ਕੰਵਰਜੀਤ ਸਿੰਘ ਅਨੁਸਾਰ ਗੰਬੂਜੀਆ ਮੱਛੀ ਸਿਰਫ ਅੱਠ ਘੰਟਿਆਂ ’ਚ ਮੱਛਰਾਂ ਦੇ 150 ਲਾਰਵੇ ਨੂੰ ਖਾ ਜਾਂਦੀ ਹੈ। ਇਹੀ ਕਾਰਣ ਹੈ ਕਿ ਮੱਛਰਾਂ ਨੂੰ ਕੰਟਰੋਲ ਕਰਨ ’ਚ ਇਨ੍ਹਾਂ ਨੂੰ ਬਿਹਤਰ ਜੈਵਿਕ ਸਮੱਗਰੀ ਮੰਨਿਆ ਜਾਂਦਾ ਹੈ ਕਿਉਂਕਿ ਗੰਬੂਜੀਆ ਲਾਰਵਾ ਨੂੰ ਵੱਡਾ ਹੋਣ ਤੋਂ ਪਹਿਲਾਂ ਹੀ ਖਤਮ ਕਰ ਦਿੰਦੀ ਹੈ।

ਇਹ ਵੀ ਪੜ੍ਹੋ : ਆਸ਼ਕ ਨਾਲ ਸਹੁਰੇ ਘਰ ਰੰਗਰਲੀਆਂ ਮਨਾ ਰਹੀ ਸੀ ਵਿਆਹੁਤਾ, ਉੱਡੇ ਹੋਸ਼ ਜਦੋਂ ਅਚਾਨਕ ਆ ਧਮਕਿਆ ਜੇਠ
ਸੈਰ-ਸਪਾਟਾ ਵਾਲੀਆਂ ਥਾਂਵਾਂ ’ਚ ਛੱਡੀਆਂ ਗੰਬੂਜੀਆ ਮੱਛੀਆਂ
ਮਹਿਕਮੇ ਵੱਲੋਂ ਇਹ ਸ਼ੁਰੂਆਤ ਮੱਛਰਾਂ ਤੋਂ ਹੋਣ ਵਾਲੀਆਂ ਬੀਮਾਰੀਆਂ ’ਤੇ ਰੋਕ ਲਾਉਣ ਲਈ ਕੀਤੀ ਹੈ। ਦਰਅਸਲ ਇਸ ਸੀਜ਼ਨ ’ਚ ਮੱਛਰਾਂ ਨਾਲ ਹੋਣ ਵਾਲੀ ਬੀਮਾਰੀਆਂ ਤੇਜ਼ੀ ਨਾਲ ਫੈਲਦੀਆਂ ਹਨ, ਕਿਉਂਕਿ ਇਸ ਸੀਜ਼ਨ 'ਚ ਮੱਛਰਾਂ ਦੀ ਬ੍ਰੀਡਿੰਗ ਕਾਫ਼ੀ ਤੇਜ਼ੀ ਨਾਲ ਹੁੰਦੀ ਹੈ। ਇਹੀ ਕਾਰਣ ਹੈ ਕਿ ਫਿਸ਼ਰੀਜ਼ ਮਹਿਕਮੇ ਨੇ ਮੰਗਲਵਾਰ ਨੂੰ ਬਟਰਫਲਾਈ ਪਾਰਕ ਸੈਕਟਰ-26, ਬੋਟੈਨੀਕਲ ਗਾਰਡਨ ਧਨਾਸ ਅਤੇ ਰੋਜ਼ ਗਾਰਡਨ ਸੈਕਟਰ-16 ਦੀ ਵਾਟਰ ਬਾਡੀ 'ਚ ਇਨ੍ਹਾਂ ਮੱਛੀਆਂ ਨੂੰ ਛੱਡਿਆ। ਇਸ ਤੋਂ ਬਾਅਦ ਇਸ ਪ੍ਰਜਾਤੀ ਦੀਆਂ ਮੱਛੀਆਂ ਨੂੰ ਸ਼ਹਿਰ ਦੇ ਹੋਰ ਵਾਟਰ ਪੁਆਇੰਟਾਂ 'ਚ ਵੀ ਛੱਡਿਆ ਜਾਵੇਗਾ। ਇਸ ਮੌਕੇ ਡਿਪਟੀ ਕੰਜ਼ਰਵੇਟਰ ਆਫ ਫਾਰੈਸਟ ਡਾ. ਅਬਦੁਲ ਕਇਯੂਮ ਅਤੇ ਐਨੀਮਲ ਹਜਬੈਂਡਰੀ ਐਂਡ ਫਿਸ਼ਰੀਜ਼ ਮਹਿਕਮੇ ਦੇ ਡਾਇਰੈਕਟਰ ਤੇਜਦੀਪ ਸਿੰਘ ਸੈਣੀ ਵੀ ਮੌਜੂਦ ਸਨ। ਅਬਦੁਲ ਕਇਯੂਮ ਨੇ ਸੁਖਨਾ ਵੈੱਟਲੈਂਡ 'ਚ ਵਾਤਾਵਰਣ ਦੀ ਸੁਰੱਖਿਆ ਲਈ ਐਨੀਮਲ ਹਜਬੈਂਡਰੀ ਐਂਡ ਫਿਸ਼ਰੀਜ਼ ਮਹਿਕਮੇ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਤਾਰੀਫ਼ ਕੀਤੀ। ਬਿਨਾਂ ਵਾਤਾਵਰਣ ਨੂੰ ਨੁਕਸਾਨ ਪਹੁੰਚਾਏ ਡੇਂਗੂ ਖ਼ਿਲਾਫ਼ ਇਹ ਮੁਹਿੰਮ ਕਾਫ਼ੀ ਅਸਰਦਾਰ ਸਾਬਤ ਹੋਵੇਗੀ।

ਇਹ ਵੀ ਪੜ੍ਹੋ : 8ਵੀਂ ਦੀ ਆਨਲਾਈਨ ਪ੍ਰੀਖਿਆ ਦੌਰਾਨ 7 ਮਿੰਟ ਚੱਲੀ 'ਅਸ਼ਲੀਲ ਵੀਡੀਓ', ਸ਼ਰਮਨਾਕ ਬਣੀ ਸਥਿਤੀ
ਨਾਰਦਨ ਰੀਜ਼ਨ ਦਾ ਇਕਲੌਤਾ ਫ਼ਾਰਮ ਚੰਡੀਗੜ੍ਹ ’ਚ
ਤੇਜਦੀਪ ਸਿੰਘ ਸੈਣੀ ਨੇ ਦੱਸਿਆ ਕਿ ਜਿਨ੍ਹਾਂ ਗੰਬੂਜੀਆ ਮੱਛੀਆਂ ਨੂੰ ਵਾਟਰ ਬਾਡੀਜ਼ 'ਚ ਛੱਡਿਆ ਜਾ ਰਿਹਾ ਹੈ, ਉਨ੍ਹਾਂ ਨੂੰ ਸੁਖਨਾ ਝੀਲ ਦੇ ਰੈਗੂਲੇਟਰੀ ਐਂਡ ’ਚ ਤਿਆਰ ਕੀਤਾ ਜਾਂਦਾ ਹੈ। ਮਹਿਕਮੇ ਨੇ ਮਾਰਚ 'ਚ ਇਨ੍ਹਾਂ ਮੱਛੀਆਂ ਦੀ ਬ੍ਰੀਡਿੰਗ ਕੀਤੀ ਸੀ, ਜਿਨ੍ਹਾਂ ਨੂੰ ਦਸੰਬਰ ਤੱਕ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚ ਛੱਡਿਆ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਚੰਡੀਗੜ੍ਹ ਦਾ ਨਾਰਦਨ ਰੀਜਨ ਗਵਰਨਮੈਂਟ ਫਿਸ਼ ਸੀਡ ਫ਼ਾਰਮ ਇਕਲੌਤਾ ਅਜਿਹਾ ਫ਼ਾਰਮ ਹੈ, ਜੋ ਮੱਛਰਾਂ ਦੀ ਬ੍ਰੀਡਿੰਗ ਨੂੰ ਰੋਕਣ ਲਈ ਵੱਖ-ਵੱਖ ਏਜੰਸੀਆਂ ਨੂੰ ਮੁਫ਼ਤ 'ਚ ਦੁਰਲੱਭ ਮੱਛੀਆਂ ਉਪਲੱਬਧ ਕਰਵਾਉਂਦਾ ਹੈ।

 


Babita

Content Editor

Related News