ਸੰਤੋਖ ਚੌਧਰੀ ਦੇ ਗੋਦ ਲਏ ਪਿੰਡ ਦਾ ਹਾਲ ਤਰਸਯੋਗ, ਸ਼ੁੱਧ ਪਾਣੀ ਨੂੰ ਤਰਸੇ ਲੋਕ (ਤਸਵੀਰਾਂ)

03/26/2019 1:30:53 PM

ਜਲੰਧਰ (ਵਿਸ਼ਵਾਸ)— ਲੋਕ ਸਭਾ ਹਲਕਾ ਜਲੰਧਰ ਦੇ ਅਧੀਨ ਆਉਂਦੇ ਫਿਲੌਰ ਦੇ ਪਿੰਡ ਗੰਨਾ ਨੂੰ ਜਲੰਧਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਸੰਤੋਖ ਚੌਧਰੀ ਨੇ ਗੋਦ ਲਿਆ ਹੋਇਆ ਹੈ। ਇਸ ਸਮੇਂ ਹਾਲਾਤ ਇਹੋ-ਜਿਹੇ ਹੋ ਚੁੱਕੇ ਹਨ ਕਿ ਪਿੰਡ ਦੇ ਲੋਕ ਅੱਜ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ। ਦੱਸਣਯੋਗ ਹੈ ਕਿ ਜਦੋਂ ਜਲੰਧਰ ਦੇ ਫਿਲੌਰ ਹਲਕੇ ਦੇ ਪਿੰਡ ਗੰਨਾ ਨੂੰ ਗੋਦ ਲਿਆ ਸੀ ਤਾਂ ਪਿੰਡ ਵਾਲਿਆਂ ਨੂੰ ਪਿੰਡ ਦੇ ਵਿਕਾਸ ਦੀ ਆਸ ਬੱਝੀ ਸੀ ਪਰ ਜੋ ਹਾਲਾਤ ਪਿੰਡ ਦੇ ਉਦੋਂ ਸਨ, ਅੱਜ ਵੀ ਉਸ ਤਰ੍ਹਾਂ ਹੀ ਹਨ। ਇਸ ਨਾਲ ਸਾਫ ਹੈ ਕਿ ਸੰਸਦ ਮੈਂਬਰ ਵੱਲੋਂ ਗੋਦ ਲਿਆ ਪਿੰਡ ਅੱਜ ਉਸੇ ਸੰਸਦ ਦੇ ਮਤਰਏਪਣ ਦਾ ਸ਼ਿਕਾਰ ਹੋਇਆ ਮਹਿਸੂਸ ਕਰ ਰਿਹਾ ਹੈ। ਗੋਦ ਲੈਣ ਸਮੇਂ ਇਹ ਕਿਹਾ ਗਿਆ ਸੀ ਕਿ ਇਸ ਪਿੰਡ 'ਚ ਉਹ ਹਰ ਸਹੂਲਤ ਦਿੱਤੀ ਜਾਵੇਗੀ ਜੋ ਹਰ ਪਿੰਡ 'ਚ ਹੁੰਦੀ ਹੈ। 

PunjabKesari
ਜਦੋਂ 'ਜਗ ਬਾਣੀ' ਦੀ ਟੀਮ ਵੱਲੋਂ ਪਿੰਡ ਦਾ ਦੌਰਾ ਕਰਕੇ ਹਾਲਾਤ ਦਾ ਜਾਇਜ਼ਾ ਲਿਆ ਗਿਆ ਤਾਂ ਦੇਖਿਆ ਕਿ ਪਿੰਡ ਦੀਆਂ ਗਲੀਆਂ-ਨਾਲੀਆਂ ਤਾਂ ਕਈ ਇਲਾਕਿਆਂ 'ਚ ਕੱਚੀਆਂ ਨਾਲੀਆਂ 'ਚ ਗੰਦਾ ਪਾਣੀ ਭਰਿਆ ਹੋਇਆ ਹੈ ਅਤੇ ਜਗ੍ਹਾ-ਜਗ੍ਹਾ ਗੰਦਗੀ ਦੇ ਢੇਰ ਲੱਗੇ ਹੋਏ ਹਨ। ਪਿੰਡ ਨੂੰ ਦੇਖ ਕੇ ਬਿਲਕੁਲ ਨਹੀਂ ਲੱਗਦਾ ਕਿ ਇਹ ਪਿੰਡ ਕਿਸੇ ਆਗੂ ਨੇ ਗੋਦ ਲਿਆ ਹੋਇਆ ਹੈ। ਇਨ੍ਹਾਂ ਹਾਲਾਤ ਬਾਰੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਇਥੋਂ ਦੇ ਲੋਕ ਅਜਿਹੇ ਨਜ਼ਰ ਆਏ ਕਿ ਉਹ ਬਹੁਤ ਕੁਝ ਕਹਿਣਾ ਚਾਹੁੰਦੇ ਸਨ ਪਰ ਇਨ੍ਹਾਂ ਲੋਕਾਂ ਦੀ ਗੱਲ ਜ਼ੁਬਾਨ 'ਤੇ ਤਾਂ ਸੀ ਪਰ ਬਾਹਰ ਨਹੀਂ ਆ ਰਹੀ ਸੀ। 

PunjabKesari
ਸਾਫ ਪਾਣੀ ਦੀ ਟੰਕੀ 'ਤੇ ਜੰਮੀ ਗੰਦਗੀ
ਸਾਫ-ਸੁੱਥਰਾ ਅਤੇ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਵਾਲੀ ਪਾਣੀ ਦੀ ਟੰਕੀ ਸਬੰਧੀ ਲੋਕਾਂ ਦਾ ਕਹਿਣਾ ਹੈ ਕਿ ਟੰਕੀ ਦੇ ਉੱਪਰ ਸਾਰੀ ਗੰਦਗੀ ਫੈਲੀ ਹੋਈ ਹੈ ਅਤੇ ਇਸ ਦੀ ਹਾਲਤ ਬਹੁਤ ਖਸਤਾ ਹੈ। ਲੋਕਾਂ ਮੁਤਾਬਕ ਪਾਣੀ 'ਚੋਂ ਕਈ ਵਾਰ ਛੋਟੇ-ਛੋਟੇ ਕੀੜੇ ਟੂਟੀਆਂ ਦੇ ਰਸਤੇ ਨਿਕਲ ਆਉਂਦੇ ਹਨ। ਲੋਕਾਂ ਨੇ ਦੱਸਿਆ ਕਿ ਜਦੋਂ ਇਥੇ ਪਾਣੀ ਦੀ ਟੰਕੀ ਬਣੀ ਹੈ, ਉਦੋਂ ਤੋਂ ਲੈ ਕੇ ਹੁਣ ਤੱਕ ਕਿਸੇ ਵੀ ਸਰਕਾਰੀ ਅਧਿਕਾਰੀ ਨੇ ਇਸ ਦੀ ਸਾਰ ਨਹੀਂ ਲਈ ਹੈ ਅਤੇ ਨਾ ਹੀ ਕਿਸੇ ਨੇ ਅੰਦਰ ਇਸ ਦੀ ਸਫਾਈ ਕੀਤੀ ਹੈ। ਅੱਜ ਹਾਲਾਤ ਅਜਿਹੇ ਹਨ ਕਿ ਗੰਦਗੀ ਨਾਲ ਭਰੀ ਪਾਣੀ ਵਾਲੀ ਟੰਕੀ ਤੋਂ ਆਉਣ ਵਾਲਾ ਪਾਣੀ ਪੀਣ ਨੂੰ ਮਜਬੂਰ ਹਨ ਅਤੇ ਦੂਜੇ ਪਾਸੇ ਇਸ ਟੰਕੀ ਨੂੰ ਦੇਖ ਕੇ ਲੱਗਦਾ ਹੈ ਕਿ ਇਹ ਟੰਕੀ ਕਿਸੇ ਵੀ ਸਮੇਂ ਡਿੱਗ ਨਾ ਜਾਵੇ। 

PunjabKesari
ਇਸ ਪਿੰਡ ਦੇ ਹਾਲਾਤ ਬਾਰੇ ਗੰਨਾ ਪਿੰਡ ਦੇ ਸਰਪੰਚ ਨਾਲ ਗੱਲਬਾਤ ਕੀਤੀ ਗਈ ਤਾਂ ਸਰਪੰਚ ਗੁਲਜਾਰੀ ਲਾਲ ਨੇ ਕਿਹਾ ਕਿ ਪਿੰਡ 'ਚ ਅਜਿਹੇ ਕਈ ਕੰਮ ਹਨ ਜੋ ਕਰਵਾਏ ਗਏ ਹਨ। ਉਨ੍ਹਾਂ ਨੇ ਕਿਹਾ ਕਿ ਪਿੰਡ 'ਚ ਸਕੂਲਾਂ ਦੇ ਕੰਮ, ਪਿੰਡ ਦੀਆਂ ਸਰਾਵਾਂ ਦਾ ਕੰਮ, ਏ. ਸੀ. ਧਰਮਸ਼ਾਲਾ ਦਾ ਕੰਮ ਦੇ ਨਾਲ-ਨਾਲ ਪਿੰਡ ਦੇ ਹੋਰ ਵੀ ਬਹੁਤ ਸਾਰੇ ਵਿਕਾਸ ਦੇ ਕੰਮ ਉਨ੍ਹਾਂ ਵੱਲੋਂ ਕਰਵਾਏ ਗਏ ਹਨ। 

PunjabKesari
ਹਲਕੇ ਦੇ ਵਿਧਾਇਕ ਬਲਦੇਵ ਸਿੰਘ ਖਹਿਰਾ ਨੇ ਦੱਸਿਆ ਕਿ ਜੋ ਵੀ ਗਰਾਂਟਾਂ ਇਸ ਪਿੰਡ ਨੂੰ ਦਿੱਤੀਆਂ ਗਈਆਂ ਹਨ,  ਉਹ ਸਾਰੀਆਂ ਅਕਾਲੀ-ਭਾਜਪਾ ਸਰਕਾਰ ਵੱਲੋਂ ਦਿੱਤੀਆਂ ਗਈਆਂ ਹਨ ਜਦਕਿ ਹੁਣ ਦੀ ਗੱਲ ਕਰੀਏ ਤਾਂ ਪਿਛਲੇ 2 ਸਾਲਾਂ ਤੋਂ ਇਸ ਪਿੰਡ ਨੂੰ ਸਰਕਾਰ ਵੱਲੋਂ ਅਣਦੇਖਿਆ ਕੀਤਾ ਜਾ ਰਿਹਾ ਹੈ। ਪਿੰਡ ਦੇ ਹਾਲਾਤ ਸਬੰਧੀ ਜਦੋਂ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਇਸ ਬਾਰੇ ਕੋਈ ਵੀ ਗੱਲਬਾਤ ਕਰਨ ਨੂੰ ਤਿਆਰ ਨਹੀਂ ਸਨ ਅਤੇ ਉਹ ਗੱਲ ਕਰਨ ਅਤੇ ਕੈਮਰੇ ਤੋਂ ਬਚਦੇ ਨਜ਼ਰ ਆਏ।  

PunjabKesari

 

PunjabKesari


shivani attri

Content Editor

Related News