ਸੜਕਾਂ ’ਤੇ ਵਿਕਣ ਵਾਲੇ ਫਲ ਤੇ ਸਬਜ਼ੀਆਂ ਕਿਸੇ ਬੀਮਾਰੀ ਤੋਂ ਘੱਟ ਨਹੀਂ!

Saturday, Apr 08, 2023 - 06:33 PM (IST)

ਸੜਕਾਂ ’ਤੇ ਵਿਕਣ ਵਾਲੇ ਫਲ ਤੇ ਸਬਜ਼ੀਆਂ ਕਿਸੇ ਬੀਮਾਰੀ ਤੋਂ ਘੱਟ ਨਹੀਂ!

ਕਪੂਰਥਲਾ (ਮਹਾਜਨ) : ਮੌਜੂਦਾ ਸਮੇਂ ’ਚ ਜਿੱਥੇ ਲੋਕਾਂ ਨੂੰ ਪਹਿਲਾਂ ਹੀ ਮਿਲਾਵਟੀ ਵਸਤੂਆਂ ਮਿਲ ਰਹੀਆਂ ਹਨ, ਉੱਥੇ ਹੀ ਸ਼ਹਿਰ ’ਚ ਸੜਕਾਂ ’ਤੇ ਵਿਕਣ ਵਾਲੇ ਫਲ, ਸਬਜ਼ੀਆਂ ਤੇ ਹੋਰ ਖਾਣ-ਪੀਣ ਦੀਆਂ ਵਸਤੂਆਂ ਵੀ ਕਿਸੇ ਬੀਮਾਰੀ ਤੋਂ ਘੱਟ ਨਹੀਂ ਹਨ, ਜਿਸ ਕਾਰਨ ਸ਼ਹਿਰ ’ਚ ਸਫ਼ਾਈ ਨਾ ਹੋਣ ਕਾਰਨ ਰੇਹੜੀ ਵਾਲਿਆਂ ਨੇ ਕੂੜੇ ਦੇ ਢੇਰਾਂ ਕੋਲ ਆਪਣੀਆਂ ਰੇਹੜੀਆਂ ਲਾਈਆਂ ਹੋਈਆਂ ਹਨ, ਜਿਸ ਕਾਰਨ ਲੋਕਾਂ ਦੀ ਸਿਹਤ ’ਤੇ ਇਸ ਦਾ ਬੁਰਾ ਪ੍ਰਭਾਵ ਪੈਣ ਦਾ ਖਦਸ਼ਾ ਬਣਿਆ ਹੋਇਆ ਹੈ। ਪਹਿਲਾਂ ਤਾਂ ਲੋਕਾਂ ਦੇ ਦਿਲਾਂ ’ਚ ਕੋਰੋਨਾ ਇਨਫੈਕਸ਼ਨ ਦਾ ਸੰਭਾਵਿਤ ਖ਼ਤਰਾ ਅਜੇ ਵੀ ਬਣਿਆ ਹੋਇਆ ਹੈ ਅਤੇ ਇਸ ਦੇ ਨਾਲ ਹੀ ਗੰਦਗੀ ਦੇ ਢੇਰਾਂ ਨੇੜੇ ਵਿਕਣ ਵਾਲੇ ਅਜਿਹੇ ਪਦਾਰਥਾਂ ਦਾ ਸੇਵਨ ਕਰਨ ਨਾਲ ਲੋਕਾਂ ਦੀ ਸਿਹਤ ਖ਼ਰਾਬ ਹੋਣ ਦਾ ਖਦਸ਼ਾ ਹੈ। ਜ਼ਿਕਰਯੋਗ ਹੈ ਕਿ ਮੁੱਖ ਰਮਨੀਕ ਚੌਕ ਤੋਂ ਲੈ ਕੇ ਸਬਜ਼ੀ ਮੰਡੀ ਤੱਕ ਸਫਾਈ ਦਾ ਢੁੱਕਵਾਂ ਪ੍ਰਬੰਧ ਨਾ ਹੋਣ ਕਾਰਨ ਇਨ੍ਹਾਂ ਗੰਦਗੀ ਦੇ ਢੇਰਾਂ ਨੇੜੇ ਫਲ ਵਿਕ੍ਰੇਤਾਵਾਂ ਤੇ ਨਾਰੀਅਲ ਵੇਚਣ ਵਾਲਿਆਂ ਨੇ ਡੇਰੇ ਲਾਏ ਹੋਏ ਹਨ। ਅਜਿਹੇ ’ਚ ਲੋਕਾਂ ਦੀ ਸਿਹਤ ’ਤੇ ਇਸ ਦਾ ਬੁਰਾ ਪ੍ਰਭਾਵ ਪੈ ਸਕਦਾ ਹੈ। ਦੂਜੇ ਪਾਸੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਇਸ ਪਾਸੇ ਧਿਆਨ ਨਾ ਦੇਣਾ ਵੀ ਸਪੱਸ਼ਟ ਕਰਦਾ ਹੈ ਕਿ ਉਹ ਵੀ ਆਪਣੀ ਜ਼ਿੰਮੇਵਾਰੀ ਤੋਂ ਅਣਜਾਣ ਹਨ। 

ਇਹ ਵੀ ਪੜ੍ਹੋ : ਸਿਹਤ ਵਿਭਾਗ ਵਲੋਂ ਕੋਰੋਨਾ ਸਬੰਧੀ ਐਡਵਾਈਜ਼ਰੀ ਜਾਰੀ

ਸਬੰਧਤ ਵਿਭਾਗ ਦੇ ਅਧਿਕਾਰੀ ਕਰਨ ਮੌਕਾ ਦਾ ਨਿਰੀਖਣ : ਇਲਾਕਾ ਨਿਵਾਸੀ
ਇਸ ਸਬੰਧੀ ਇਲਾਕਾ ਨਿਵਾਸੀ ਜੋਗਿੰਦਰ ਸਿੰਘ, ਵਿਪਨ ਕੁਮਾਰ, ਰਮਨ ਕੁਮਾਰ, ਯੋਗੇਸ਼ ਸ਼ਰਮਾ ਦਾ ਕਹਿਣਾ ਹੈ ਕਿ ਰਮਨੀਕ ਚੌਂਕ ਤੋਂ ਸਬਜ਼ੀ ਮੰਡੀ ਨੂੰ ਜਾਂਦੀ ਸਡ਼ਕ ’ਤੇ ਜਿੱਥੇ ਵਿਕ੍ਰੇਤਾਵਾਂ ਵੱਲੋਂ ਖੁਦ ਸਫਾਈ ਦਾ ਧਿਆਨ ਨਹੀਂ ਰੱਖਿਆ ਜਾ ਰਿਹਾ, ਉੱਥੇ ਹੀ ਉੱਥੇ ਹੀ ਸਡ਼ਕ ’ਤੇ ਗੰਦਾ ਪਾਣੀ ਖੜ੍ਹਾ ਹੋਣ ਕਰ ਕੇ ਬੀਮਾਰੀਆਂ ਫੈਲਣ ਦਾ ਖਦਸ਼ਾ ਬਣਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇੱਕ ਪਾਸੇ ਨਗਰ ਨਿਗਮ ਕਈ ਤਰ੍ਹਾਂ ਦੇ ਟੈਕਸਾਂ ਦੇ ਰੂਪ ’ਚ ਕਰੋੜਾਂ ਰੁਪਏ ਦੀ ਵਸੂਲੀ ਕਰ ਰਿਹਾ ਹੈ। ਦੂਜੇ ਪਾਸੇ ਇਹ ਲੋਕਾਂ ਨੂੰ ਸਾਫ-ਸੁਥਰਾ ਵਾਤਾਵਰਣ ਦੇਣ ਤੋਂ ਅਸਮਰੱਥ ਹੈ। ਇਸ ਤੋਂ ਇਲਾਵਾ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਉਹ ਵੱਖ-ਵੱਖ ਥਾਵਾਂ ’ਤੇ ਸਟਾਲ ਤੇ ਆਰਜ਼ੀ ਡੇਰਾ ਲਗਾ ਕੇ ਫਲ ਆਦਿ ਵੇਚਣ ਵਾਲਿਆਂ ਦਾ ਨਿਰੀਖਣ ਵੀ ਕਰਨ ਤਾਂ ਜੋ ਲੋਕਾਂ ਨੂੰ ਸਾਫ-ਸੁਥਰੀਆਂ ਤੇ ਪੌਸ਼ਟਿਕ ਚੀਜ਼ਾਂ ਮਿਲ ਸਕਣ।

ਇਹ ਵੀ ਪੜ੍ਹੋ : ਕਾਂਗਰਸ ਭਵਨ ’ਚ ਲੱਗੇ ਹੋਰਡਿੰਗਾਂ ’ਤੇ ਸੁਸ਼ੀਲ ਰਿੰਕੂ ਦੀਆਂ ਤਸਵੀਰਾਂ ’ਤੇ ਚਿਪਕਾਏ ਚਿੱਟੇ ਸਟਿੱਕਰ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Anuradha

Content Editor

Related News