ਸ਼ਰਮਨਾਕ : ਪਹਿਲਾਂ ਕੀਤੀ ਦੋਸਤੀ, ਫਿਰ ਕਰਦਾ ਰਿਹਾ ਜਬਰ-ਜ਼ਿਨਾਹ

Sunday, Sep 05, 2021 - 12:24 PM (IST)

ਸ਼ਰਮਨਾਕ : ਪਹਿਲਾਂ ਕੀਤੀ ਦੋਸਤੀ, ਫਿਰ ਕਰਦਾ ਰਿਹਾ ਜਬਰ-ਜ਼ਿਨਾਹ

ਪਟਿਆਲਾ (ਬਲਜਿੰਦਰ) : ਪਹਿਲਾ ਦੋਸਤੀ ਫਿਰ ਕਈ ਸਾਲ ਜਬਰ-ਜ਼ਿਨਾਹ ਕਰਨ ਦੇ ਦੋਸ਼ ’ਚ ਥਾਣਾ ਬਖਸ਼ੀਵਾਲਾ ਦੀ ਪੁਲਸ ਨੇ ਸੁਖਵਿੰਦਰ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਪਿੰਡ ਦੰਦਰਾਲਾ ਖਰੋੜ ਥਾਣਾ ਭਾਦਸੋਂ ਖ਼ਿਲਾਫ਼ 376 ਅਤੇ 506 ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਹੈ। ਇਸ ਮਾਮਲੇ ਵਿਚ ਪੀੜਤਾ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੀ ਸੁਖਵਿੰਦਰ ਸਿੰਘ ਨਾਲ ਸਾਲ 2014 ਵਿਚ ਦੋਸਤੀ ਹੋ ਗਈ ਅਤੇ ਸਾਲ 2015 ਤੋਂ 2017 ਤੱਕ ਉਹ ਸ਼ਿਕਾਇਤਕਰਤਾ ਦੀ ਸਹਿਮਤੀ ਨਾਲ ਉਸ ਨਾਲ ਸਰੀਰਕ ਸਬੰਧ ਬਣਾਉਂਦਾ ਰਿਹਾ ਅਤੇ ਸਾਲ 2018-19 ਵਿਚ ਪੀੜਤਾ ਨੇ ਸੁਖਵਿੰਦਰ ਸਿੰਘ ਨੂੰ ਵੱਖ-ਵੱਖ ਬੈਂਕਾਂ ਤੋਂ 90 ਹਜ਼ਾਰ ਰੁਪਏ ਲੋਨ ਵੀ ਲੈ ਕੇ ਦਿੱਤੇ।

ਇਹ ਵੀ ਪੜ੍ਹੋ : ਅੰਮ੍ਰਿਤਸਰ ’ਚ ਬੇਨਕਾਬ ਹੋਇਆ ਜਿਸਮ ਫਿਰੋਸ਼ੀ ਦਾ ਅੱਡਾ, ਪੁਲਸ ਨੇ ਇੰਝ ਭੰਨਿਆ ਭਾਂਡਾ

ਇਸ ਦੌਰਾਨ ਪੀੜਤਾ ਔਰਤ ਦੇ ਪਤੀ ਨੇ ਟਰੱਕ ਖਰੀਦਣਾ ਸੀ ਅਤੇ ਇਸ ਲਈ ਪੀੜਤਾ ਨੇ ਆਪਣੇ ਪਤੀ ਦੇ ਤਿੰਨ ਸਾਈਨ ਕੀਤੇ ਹੋਏ ਚੈੱਕ ਸੁਖਵਿੰਦਰ ਸਿੰਘ ਨੂੰ ਦੇ ਦਿੱਤੇ ਪਰ ਉਸ ਨੇ ਨਾ ਤਾਂ ਲੋਨ ਕਰਵਾਇਆ ਅਤੇ ਨਾ ਹੀ ਪੈਸੇ ਵਾਪਸ ਕੀਤੇ। ਇਸ ਤੋਂ ਬਾਅਦ ਪੀੜਤਾ ਨੇ ਸੁਖਵਿੰਦਰ ਸਿੰਘ ਨਾਲ ਗੱਲਬਾਤ ਬੰਦ ਕਰ ਦਿੱਤੀ। ਇਸ ਦੇ ਬਾਵਜੂਦ ਉਹ ਉਸ ਨੂੰ ਡਰਾ-ਧਮਕਾ ਕੇ ਵੱਖ-ਵੱਖ ਥਾਵਾਂ ’ਤੇ ਲਿਜਾ ਕੇ ਉਸ ਨਾਲ ਜਬਰ-ਜ਼ਿਨਾਹ ਕਰਦਾ ਰਿਹਾ। ਇੰਨਾ ਹੀ ਨਹੀਂ ਸੁਖਵਿੰਦਰ ਨੇ ਉਸ ਦੇ ਪਤੀ ਖ਼ਿਲਾਫ਼ ਪਟਿਆਲਾ ਕੋਰਟ ’ਚ ਇਕ ਝੂਠਾ ਕੇਸ ਚੈੱਕ ਬਾਊਂਸ ਹੋਣ ਸਬੰਧੀ ਦਾਇਰ ਕਰ ਦਿੱਤਾ, ਜੋ ਕਿ ਅਜੇ ਫ਼ੈਸਲੇ ਅਧੀਨ ਹੈ।


author

Gurminder Singh

Content Editor

Related News