ਜਿਗਰੀ ਯਾਰ ਹੀ ਬਣੇ ਦੁਸ਼ਮਣ, ਆਫ਼ਿਸ ਬੈਠਣ ਤੋਂ ਕੀਤਾ ਮਨ੍ਹਾਂ ਤਾਂ ਕਰ ਦਿੱਤਾ ਕਾਰਾ
Friday, Oct 09, 2020 - 11:00 AM (IST)
ਲੁਧਿਆਣਾ (ਸਲੂਜਾ): ਪੁਲਸ ਡਵੀਜ਼ਨ ਨੰ. 7 ਅਧੀਨ ਪੈਂਦੇ ਇਲਾਕਾ ਜਗਦੀਸ਼ਪੁਰਾ 'ਚ ਰੰਧਾਵਾ ਟੈਕਸੀ ਸਟੈਂਡ ਦੇ ਇਕ ਆਫਿਸ ਵਿਚ ਸਾਰੇ ਦੋਸਤ ਮਿਲ ਕੇ ਬੈਠਦੇ ਅਤੇ ਇਕ-ਦੂਜੇ ਨਾਲ ਦੁੱਖ-ਸੁੱਖ ਵੰਡਦੇ ਸਨ ਪਰ ਜਦੋਂ ਆਫਿਸ ਦੇ ਮਾਲਕ ਬਲਕਾਰ ਸਿੰਘ ਨੂੰ ਆਪਣੇ ਕੁਝ ਦੋਸਤਾਂ ਦੀਆਂ ਸਮਾਜ ਵਿਰੋਧੀ ਸਰਗਰਮੀਆਂ ਸਬੰਧੀ ਸ਼ਿਕਾਇਤਾਂ ਮਿਲਣ ਲੱਗੀਆਂ ਤਾਂ ਉਸ ਨੇ ਇਨ੍ਹਾਂ ਨੂੰ ਆਫਿਸ 'ਚ ਬੈਠਣ ਤੋਂ ਸਾਫ ਮਨ੍ਹਾ ਕਰ ਦਿੱਤਾ।
ਇਸ ਗੱਲ ਦਾ ਦੋਸਤਾਂ ਨੇ ਇਸ ਹੱਦ ਤੱਕ ਬੁਰਾ ਮਨਾਇਆ ਕਿ ਉਹ ਲੰਬੇ ਸਮੇਂ ਦੀ ਦੋਸਤੀ ਨੂੰ ਭੁੱਲ ਕੇ ਦੁਸ਼ਮਣ ਬਣ ਗਏ।
ਇਹ ਵੀ ਪੜ੍ਹੋ :3 ਮਾਸੂਮ ਬੱਚਿਆਂ ਨੂੰ ਮਾਰਨ ਉਪਰੰਤ ਪਿਤਾ ਨੇ ਖ਼ੁਦ ਵੀ ਲਿਆ ਫਾਹਾ, ਰਿਸ਼ਤੇਦਾਰਾਂ ਪ੍ਰਤੀ ਜ਼ਾਹਰ ਕੀਤੀ ਇਹ ਨਰਾਜ਼ਗੀ
ਅੱਜ ਤੋਂ ਕੁਝ ਦਿਨ ਪਹਿਲਾਂ ਇਨ੍ਹਾਂ ਨੇ ਆਪਣੇ ਦੋਸਤ ਬਲਕਾਰ ਸਿੰਘ ਦੇ ਲੱਗੇ ਸੀ.ਸੀ. ਟੀ.ਵੀ.ਕੈਮਰੇ ਤੋੜ ਦਿੱਤੇ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਚਲੇ ਗਏ ਸਨ ਪਰ ਬੀਤੇ ਕੱਲ੍ਹ ਇਨ੍ਹਾਂ ਨੇ ਫਿਰ ਹਮਲਾ ਕਰ ਦਿੱਤਾ ਜਿਸ 'ਚ ਬਲਕਾਰ ਸਿੰਘ ਵਲੋਂ ਕਿਰਾਏ 'ਤੇ ਦਿੱਤੀਆਂ ਦੁਕਾਨਾਂ 'ਚੋਂ ਇਕ ਦੁਕਾਨ 'ਚ ਇਕ ਡਾਕਟਰ ਮਰੀਜ਼ਾਂ ਦਾ ਇਲਾਜ ਕਰ ਰਿਹਾ ਸੀ, ਨੂੰ ਵੀ ਇਨ੍ਹਾਂ ਹਮਲਾਵਰਾਂ ਨੇ ਆਪਣਾ ਸ਼ਿਕਾਰ ਬਣਾਉਂਦੇ ਹੋਏ ਜ਼ਖਮੀ ਕਰ ਦਿੱਤਾ ਅਤੇ ਉਸ ਦਾ ਮੋਬਾਇਲ ਫੋਨ ਜ਼ਬਰੀ ਲੈ ਕੇ ਚਲੇ ਗਏ। ਇਹ ਹਮਲਾਵਰ ਜਾਂਦੇ-ਜਾਂਦੇ ਵਰਕਸ਼ਾਪ ਅਤੇ ਆਲੇ-ਦੁਆਲੇ ਖੜ੍ਹੀਆਂ ਗੱਡੀਆਂ ਭੰਨਦੇ ਹੋਏ ਭੱਜ ਗਏ।ਪੁਲਸ ਡਵੀਜ਼ਨ ਨੰ.7 ਦੇ ਨਾਲ ਅਧਿਕਾਰੀ ਥਾਣੇਦਾਰ ਗੁਰਮੀਤ ਸਿੰਘ ਨੇ ਸੰਪਰਕ ਕਰਨ 'ਤੇ ਦੱਸਿਆ ਕਿ ਪੀੜਤ ਬਲਕਾਰ ਸਿੰਘ ਦੀ ਸ਼ਿਕਾਇਤ 'ਤੇ ਹਮਲਾਵਰਾਂ ਖ਼ਿਲਾਫ਼ ਪਰਚਾ ਦਰਜ ਕਰਕੇ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ :ਡਾ.ਐੱਸ.ਪੀ.ਓਬਰਾਏ ਦਾ ਇਕ ਹੋਰ ਵੱਡਾ ਉਪਰਾਲਾ, ਝੁੱਗੀਆਂ 'ਚ ਰਹਿਣ ਵਾਲੇ ਪਰਿਵਾਰਾਂ ਦੀ ਫੜੀ ਬਾਂਹ