ਯਾਰੀ ''ਤੇ ਭਾਰੀ ਪਿਆ ਪੈਸਾ! ਦੋਸਤਾਂ ਨੇ ਕਤਲ ਕਰ ਕੇ ਨਹਿਰ ''ਚ ਸੁੱਟੀ ਲਾਸ਼

Monday, Aug 19, 2024 - 12:17 PM (IST)

ਯਾਰੀ ''ਤੇ ਭਾਰੀ ਪਿਆ ਪੈਸਾ! ਦੋਸਤਾਂ ਨੇ ਕਤਲ ਕਰ ਕੇ ਨਹਿਰ ''ਚ ਸੁੱਟੀ ਲਾਸ਼

ਲੁਧਿਆਣਾ (ਬੇਰੀ)- ਤਾਜਪੁਰ ਰੋਡ ਸਥਿਤ ਗੰਦੇ ਨਾਲੇ ’ਚੋਂ ਇਕ ਵਿਅਕਤੀ ਦੀ ਲਾਸ਼ ਤੈਰਦੀ ਮਿਲੀ। ਲਾਸ਼ ਦੀ ਹਾਲਤ ਬਹੁਤ ਬੁਰੀ ਹੋ ਚੁੱਕੀ ਸੀ। ਲੋਕਾਂ ਨੇ ਦੇਖ ਕੇ ਸੂਚਨਾ ਥਾਣਾ ਡਵੀਜ਼ਨ ਨੰ. 7 ਅਧੀਨ ਚੌਕੀ ਤਾਜਪੁਰ ਪੁਲਸ ਨੂੰ ਦਿੱਤੀ, ਜਿਸ ’ਤੇ ਪੁਲਸ ਵੱਲੋਂ ਮ੍ਰਿਤਕ ਦੀ ਪਛਾਣ ਕੱਕਾ ਧੌਲਾ ਦੇ ਰਹਿਣ ਵਾਲੇ ਸ਼ਾਲੂ ਵਜੋਂ ਕੀਤੀ ਹੈ, ਜੋ 2 ਦਿਨਾਂ ਤੋਂ ਲਾਪਤਾ ਚੱਲ ਰਿਹਾ ਸੀ। ਉਸ ਦੇ ਦੋਸਤ ਉਸ ਨੂੰ ਆਪਣੇ ਨਾਲ ਲੈ ਗਏ ਸਨ, ਜਿਨ੍ਹਾਂ ਨੇ ਸ਼ਾਲੂ ਦਾ ਕਤਲ ਕਰ ਕੇ ਉਸ ਦੀ ਲਾਸ਼ ਗੰਦੇ ਨਾਲੇ ’ਚ ਸੁੱਟ ਦਿੱਤੀ।

ਇਹ ਖ਼ਬਰ ਵੀ ਪੜ੍ਹੋ - ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ! 5 ਦਿਨਾਂ ਦੇ ਅੰਦਰ ਹੀ ਬੁੱਝ ਗਏ ਘਰ ਦੇ ਦੋਵੇਂ ਚਿਰਾਗ

ਇਸ ਮਾਮਲੇ ’ਚ ਪੁਲਸ ਨੇ ਕਾਰਵਾਈ ਕਰਦਿਆਂ ਮ੍ਰਿਤਕ ਦੀ ਪਤਨੀ ਦੇ ਬਿਆਨਾਂ ’ਤੇ 2 ਮੁਲਜ਼ਮ ਕੱਲੂ ਅਤੇ ਸੁਨੀਲ ਖਿਲਾਫ ਕਤਲ ਦਾ ਕੇਸ ਦਰਜ ਕੀਤਾ ਹੈ। ਓਧਰ, ਪੁਲਸ ਨੇ ਲਾਸ਼ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ’ਚ ਰਖਵਾ ਦਿੱਤੀ ਹੈ। ਜਾਣਕਾਰੀ ਦਿੰਦੇ ਹੋਏ ਐੱਸ. ਆਈ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸ਼ਾਲੂ ਵਿਆਹਿਆ ਹੋਇਆ ਹੈ, ਉਸ ਦੇ 3 ਬੱਚੇ ਹਨ ਅਤੇ ਉਹ ਆਟੋ ਚਲਾਉਂਦਾ ਹੈ। ਉਸ ਦਾ ਆਪਣੇ ਦੋਸਤਾਂ ਕੱਲੂ ਅਤੇ ਸੁਨੀਲ ਨਾਲ ਪੈਸਿਆਂ ਦੇ ਲੈਣ-ਦੇਣ ਕਰ ਕੇ ਝਗੜਾ ਚੱਲ ਰਿਹਾ ਸੀ।

16 ਅਗਸਤ ਨੂੰ ਸ਼ਾਲੂ ਘਰੋਂ ਕੰਮ ਲਈ ਨਿਕਲਿਆ ਸੀ। ਉਹ ਆਪਣੇ ਦੋਸਤਾਂ ਕੋਲ ਗਿਆ, ਜਿਥੇ ਉਨ੍ਹਾਂ ’ਚੋਂ 10 ਹਜ਼ਾਰ ਰੁਪਏ ਕਰ ਕੇ ਝਗੜਾ ਹੋਇਆ। ਪਹਿਲਾਂ ਦੋਵੇਂ ਮੁਲਜ਼ਮਾਂ ਨੇ ਸ਼ਾਲੂ ਤੋਂ ਪੈਸੇ ਖੋਹੇ ਪਰ ਬਾਅਦ ’ਚ ਸ਼ਾਲੂ ਪੈਸੇ ਲੈ ਕੇ ਵਾਪਸ ਚਲਾ ਗਿਆ। ਦੋਵੇਂ ਮੁਲਜ਼ਮ ਗੁੱਸੇ ’ਚ ਸ਼ਾਲੂ ਦੇ ਕੋਲ ਗਏ ਅਤੇ ਉਸ ਨੂੰ ਆਪਣੀ ਗੱਡੀ ’ਚ ਬਿਠਾ ਕੇ ਲੈ ਗਏ, ਜਿਥੇ ਉਨ੍ਹਾਂ ਨੇ ਸ਼ਾਲੂ ਨਾਲ ਬੁਰੀ ਤਰ੍ਹਾਂ ਕੁੱਟ-ਮਾਰ ਕੀਤੀ ਅਤੇ ਉਸ ਦਾ ਕਤਲ ਕਰ ਕੇ ਲਾਸ਼ ਗੰਦੇ ਨਾਲੇ ’ਚ ਸੁੱਟ ਦਿੱਤੀ।

ਇਹ ਖ਼ਬਰ ਵੀ ਪੜ੍ਹੋ - 'ਗੁੱਡੂ ਅੰਕਲ ਚਿਪਸ ਦਿਵਾਉਣ ਦਾ ਕਹਿ ਕੇ ਲੈ ਗਏ ਤੇ ਫ਼ਿਰ...' 6 ਸਾਲਾ ਮਾਸੂਮ ਨੇ ਰੋ-ਰੋ ਸੁਣਾਈ ਹੱਡਬੀਤੀ

ਮ੍ਰਿਤਕ ਦੇ ਪਰਿਵਾਰ ਨੇ 17 ਅਗਸਤ ਨੂੰ ਸ਼ਾਲੂ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾਈ ਸੀ। ਹੁਣ ਪੁਲਸ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ। ਜਲਦ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News