ਦੋਸਤ ਦੀ ਭੈਣ ਨਾਲ ਛੇੜਛਾੜ ਦਾ ਕੀਤਾ ਵਿਰੋਧ, ਗੋਲੀਆਂ ਮਾਰ ਕੇ ਨੌਜਵਾਨ ਦਾ ਕੀਤਾ ਕਤਲ

Thursday, Sep 04, 2025 - 06:30 PM (IST)

ਦੋਸਤ ਦੀ ਭੈਣ ਨਾਲ ਛੇੜਛਾੜ ਦਾ ਕੀਤਾ ਵਿਰੋਧ, ਗੋਲੀਆਂ ਮਾਰ ਕੇ ਨੌਜਵਾਨ ਦਾ ਕੀਤਾ ਕਤਲ

ਬੁਢਲਾਡਾ (ਬਾਂਸਲ) : ਦੋਸਤ ਦੀ ਭੈਣ ਨਾਲ ਛੇੜਛਾੜ ਦਾ ਵਿਰੋਧ ਕਰਨ 'ਤੇ ਹੋਏ ਝਗੜੇ ਦੇ ਮਾਮਲੇ 'ਚ ਸਮਝੌਤਾ ਨਾ ਕਰਨ ਨੂੰ ਲੈ ਕੇ ਕੁਝ ਵਿਅਕਤੀਆਂ ਨੇ ਇਕ ਨੌਜਵਾਨ ਦੀ ਧੌਂਣ 'ਚ ਗੋਲੀ ਮਾਰ ਕੇ ਉਸਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਹ ਘਟਨਾ ਇਕ ਹੋਟਲ 'ਚ ਵਾਪਰੀ ਜਦੋਂ ਨੌਜਵਾਨ ਆਪਣੇ ਦੋਸਤ ਨਾਲ ਹੋਟਲ 'ਚ ਖਾਣਾ ਖਾਣ ਗਿਆ ਸੀ। ਸਦਰ ਬੁਢਲਾਡਾ ਪੁਲਸ ਨੇ 14 ਵਿਅਕਤੀਆਂ ਖ਼ਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਸਾਰੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਹਾਲੇ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ।   

ਇਹ ਵੀ ਪੜ੍ਹੋ : ਪੰਜਾਬ 'ਚ ਨੈਸ਼ਨਲ ਹਾਈਵੇ 'ਤੇ ਵੱਡਾ ਹਾਦਸਾ, ਭਿਆਨਕ ਮੰਜ਼ਰ ਦੇਖ ਕੰਬ ਗਏ ਲੋਕ

ਜਾਣਕਾਰੀ ਅਨੁਸਾਰ ਸ਼ਹਿਰ ਦੇ ਇਕ ਹੋਟਲ 'ਚ ਸ਼ਹਿਰ ਵਾਸੀ ਨੌਜਵਾਨ ਸੇਵਕ ਸਿੰਘ ਆਪਣੇ ਦੋਸਤ ਨਾਲ ਖਾਣਾ ਖਾਣ ਗਿਆ ਸੀ। ਇਸ ਦੌਰਾਨ ਹਥਿਆਰ ਲੈ ਕੇ ਕੁਝ ਵਿਅਕਤੀ ਉਥੇ ਪਹੁੰਚ ਗਏ ਤੇ ਸੇਵਕ ਸਿੰਘ ਨਾਲ ਪਹਿਲਾਂ ਹੋਈ ਛੇੜਛਾੜ ਨੂੰ ਲੈ ਕੇ ਲੜਾਈ ਦੇ ਮਾਮਲੇ 'ਚ ਸਮਝੌਤਾ ਕਰਨ ਲਈ ਕਹਿਣ ਲੱਗੇ। ਇਸ ਦੌਰਾਨ ਉਨ੍ਹਾਂ ਸੇਵਕ ਸਿੰਘ ਦੀ ਧੌਂਣ 'ਚ ਗੋਲੀ ਮਾਰ ਦਿੱਤੀ ਤੇ ਫਰਾਰ ਹੋ ਗਏ। ਪੁਲਸ ਨੂੰ ਮ੍ਰਿਤਕ ਸੇਵਕ ਸਿੰਘ ਦੇ ਪਿਤਾ ਬੁੱਧ ਰਾਮ ਨੇ ਦੱਸਿਆ ਕਿ ਕੁਝ ਵਿਅਕਤੀ ਮੇਰੇ ਲੜਕੇ ਦੀ ਭੈਣ ਨੂੰ ਛੇੜਦੇ ਹਨ। ਉਸਨੇ ਇਸਦਾ ਵਿਰੋਧ ਕੀਤਾ ਤਾਂ 21 ਅਗਸਤ ਨੂੰ ਸ਼ਹਿਰ ਵਿਚ ਉਨ੍ਹਾਂ ਵਿਅਕਤੀਆਂ ਨੇ ਸੇਵਕ ਸਿੰਘ ਅਤੇ ਹਮਲਾ ਕਰਕੇ ਉਸਦੀ ਕੁੱਟਮਾਰ ਕੀਤੀ, ਸੱਟਾਂ ਮਾਰੀਆਂ। ਇਸ ਤੋਂ ਬਾਅਦ ਉਸਨੂੰ ਹਸਪਤਾਲ ਦਾਖਲ ਕਰਵਾਇਆ ਗਿਆ।  

ਇਹ ਵੀ ਪੜ੍ਹੋ : ਪੰਜਾਬ ਦੇ ਇਨ੍ਹਾਂ ਇਲਾਕਿਆਂ ਲਈ ਜਾਰੀ ਹੋਇਆ ਅਲਰਟ, ਲੋਕਾਂ ਨੂੰ ਘਰ ਖਾਲ੍ਹੀ ਕਰਨ ਲਈ ਕਿਹਾ ਗਿਆ

ਉਨ੍ਹਾਂ ਦੱਸਿਆ ਕਿ 3 ਸਤੰਬਰ ਬੁੱਧਵਾਰ ਨੂੰ ਸੇਵਕ ਸਿੰਘ ਆਪਣੇ ਦੋਸਤ ਨਾਲ ਸ਼ਹਿਰ ਦੇ ਇਕ ਹੋਟਲ 'ਚ ਖਾਣਾ ਖਾਣ ਗਿਆ ਤਾਂ ਗੱਡੀ ਸਵਾਰ ਯੋਗੇਸ਼ ਉਰਫ ਦੱਦੂ ਵਾਸੀ ਸੰਗਰੂਰ ਤੇ ਹੋਰ ਉਸਦੇ ਸਾਥੀ ਹੋਟਲ 'ਚ ਪਹੁੰਚ ਗਏ। ਯੋਗੇਸ਼ ਨੇ ਕਿਹਾ ਕਿ ਉਨ੍ਹਾਂ ਸੁਖਬੀਰ ਬਾਬਾ ਠੇਕੇਦਾਰ ਨਾਲ ਸਮਝੌਤਾ ਕਰ ਲੈ ਪਰ ਸੇਵਕ ਸਿੰਘ ਨੇ ਇਸ ਤੋਂ ਇਨਕਾਰ ਕਰ ਦਿੱਤਾ।  ਇਸ ਦੌਰਾਨ ਯੋਗੇਸ਼ ਉਰਫ ਦੱਦੂ ਨੇ ਦੋਨਾਲੀ ਗੰਨ ਨਾਲ ਸੇਵਕ ਸਿੰਘ ਦੀ ਧੌਂਣ 'ਚ ਗੋਲੀ ਮਾਰੀ ਅਤੇ ਫਰਾਰ ਹੋ ਗਏ। ਜ਼ਖਮੀ ਹਾਲਤ 'ਚ ਸੇਵਕ ਸਿੰਘ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਸਦੀ ਮੌਤ ਹੋ ਗਈ।  ਮ੍ਰਿਤਕ ਦੇ ਪਿਤਾ ਬੁੱਧ ਰਾਮ ਨੇ ਕਿਹਾ ਕਿ ਉਸਦੇ ਪੁੱਤਰ ਦਾ ਬਾਬਾ ਤੇ ਹੋਰ ਵਿਅਕਤੀਆਂ ਨੇ ਰਲ ਕੇ ਗੋਲੀ ਮਾਰ ਕੇ ਕਤਲ ਕੀਤਾ ਗਿਆ,  ਜਿਸ ਵਿਚ ਹੋਰ ਵਿਅਕਤੀਆਂ ਦਾ ਵੀ ਹੱਥ ਅਤੇ ਸ਼ਾਜਿਸ਼ ਹੈ।

ਇਹ ਵੀ ਪੜ੍ਹੋ : ਮੋਗਾ ਦੇ ਇਹ ਪਿੰਡ ਸਤਲੁਜ ਦੀ ਚਪੇਟ ਆਏ, ਘਰਾਂ 'ਚ 5-5 ਫੁੱਟ ਭਰਿਆ ਪਾਣੀ

ਥਾਣਾ ਸਦਰ ਬੁਢਲਾਡਾ ਨੇ ਯੋਗੇਸ਼ ਉਰਫ ਦੱਦੂ ਪੁੱਤਰ ਰਾਜੇਸ਼ ਕੁਮਾਰ ਵਾਸੀ ਸੰਗਰੂਰ, ਤੁਲੀ ਪੁੱਤਰ ਰਾਜਾ ਸਿੰਘ ਵਾਸੀ ਮੰਗੂਪੁਰ (ਸੰਗਰੂਰ), ਵਿਸ਼ਾਲ, ਕਿੰਦੀ, ਜਸਪਾਲ ਬੱਤਰਾ,ਸੰਦੀਪ ਸਿੰਘ, ਲੱਡੂ ਸਿੰਘ, ਜੋਨੀ,ਨੋਨੂੰ,ਸੰਜੇ, ਸੁਖਬੀਰ ਬਾਬਾ ਠੇਕੇਦਾਰ ਵਾਸੀਆਨ ਬੁਢਲਾਡਾ, ਬਬਲਾ ਵਾਸੀ ਹਸਨਪੁਰ (ਬੁਢਲਾਡਾ) ਤੇ ਕੁਝ ਅਣਪਛਾਤੇ ਵਿਅਕਤੀਆਂ ਖ਼ਿਲਾਫ ਮਾਮਲਾ ਦਰਜ ਕਰ ਲਿਆ ਹੈ। ਹਾਲੇ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ। ਸੇਵਕ ਸਿੰਘ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਮਾਨਸਾ ਭੇਜ ਦਿੱਤਾ ਗਿਆ ਦੂਸਰੇ ਪਾਸੇ ਮ੍ਰਿਤਕ ਦੇ ਵਾਰਸਾਂ ਨੇ ਅੱਜ ਥਾਣਾ ਸਦਰ ਦੇ ਬਾਹਰ ਧਰਨਾ ਦੇ ਕੇ ਕਾਤਲਾਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕਰ ਰਹੇ ਸਨ ਜਿੱਥੇ ਡੀਐੱਸਪੀ ਸਿਕੰਦਰ ਸਿੰਘ ਚੀਮਾ ਅਤੇ ਐੱਸਐੱਚਓ ਕੌਰ ਸਿੰਘ ਨੇ ਧਰਨਾਕਾਰਿਆ ਨੂੰ ਭਰੋਸਾ ਦਿੱਤਾ ਕਿ ਜਲਦੀ ਹੀ ਗਿਰਫਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ : ਨਕੋਦਰ ਹਾਈਵੇਅ 'ਤੇ ਭਿਆਨਕ ਹਾਦਸਾ, ਬੰਦ ਕੀਤੀ ਗਈ ਆਵਾਜਾਈ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News