ਆਪਣੀਆਂ ਮੰਗਾਂ ਨੂੰ ਲੈ ਕੇ ਟੈਂਕੀ 'ਤੇ ਚੜ੍ਹੇ ਫਰੀਡਮ ਫਾਈਟਰ

Friday, Jul 31, 2020 - 10:34 AM (IST)

ਆਪਣੀਆਂ ਮੰਗਾਂ ਨੂੰ ਲੈ ਕੇ ਟੈਂਕੀ 'ਤੇ ਚੜ੍ਹੇ ਫਰੀਡਮ ਫਾਈਟਰ

ਸੰਗਰੂਰ (ਹਨੀ ਕੋਹਲੀ,ਬਾਂਸਲ): ਸੰਗਰੂਰ ਦੇ ਸੁਨਾਮ 'ਚ ਸ਼ਹੀਦ ਉਧਮ ਸਿੰਘ ਦੇ ਸ਼ਰਧਾਂਜ਼ਲੀ ਸਮਾਗਮ ਤੋਂ ਪਹਿਲਾਂ ਫਰੀਡਮ ਫਾਈਟਰਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਦੇ ਖਿਲਾਫ ਹੱਲਾ ਬੋਲਿਆ ਗਿਆ।  ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨਦੀ ਉਸ ਸਮੇਂ ਤੱਕ ਉਨ੍ਹਾਂ ਵਲੋਂ ਪਟਿਆਲਾ ਬਠਿੰਡਾ ਹਾਈਵੇਅ ਜਾਮ ਰੱਖਿਆ ਜਾਵੇਗਾ। ਜਾਣਕਾਰੀ ਮੁਤਾਬਕ ਪਿਛਲੇ ਕਈ ਸਾਲਾਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਫਰੀਡਮ ਫਾਈਟਰ ਸੰਘਰਸ਼ ਕਰਦੇ ਆ ਰਹੇ ਹਨ।

PunjabKesari

ਦੱਸਣਯੋਗ ਹੈ ਕਿ ਇਨ੍ਹਾਂ ਦੀਆਂ ਮੰਗਾਂ ਹਨ ਟੋਲ ਪਲਾਜ਼ਾਂ 'ਤੇ ਛੂਟ ਘਰ 'ਚ 500 ਯੂਨਿਟ ਤੱਕ ਬਿਜਲੀ ਮੁਆਫ, ਪਰਿਵਾਰ ਦੇ ਇਕ ਮੈਂਬਰ ਨੂੰ ਨੌਕਰੀ ਅਤੇ ਨਾਲ ਹੀ ਨੌਕਰੀ 'ਚ ਜੋ ਇਨ੍ਹਾਂ ਦਾ ਪਹਿਲਾ ਕੋਟਾ ਦੋ ਫੀਸਦੀ ਸੀ ਸਰਕਾਰ ਨੇ ਘਟਾ ਨੇ 1 ਫੀਸਦੀ ਕਰ ਦਿੱਤਾ ਹੈ, ਜਿਸ ਦੇ ਚੱਲਦੇ ਇਨ੍ਹਾਂ ਨੇ ਪਟਿਆਲਾ ਬਠਿੰਡਾ ਹਾਈਵੇਅ ਜਾਮ ਕੀਤਾ ਹੈ।


author

Shyna

Content Editor

Related News