3 ਰੋਜ਼ਾ ਫ੍ਰੀ ਮੈਡੀਕਲ ਚੈੱਕਅਪ ਕੈਂਪ ਸ਼ੁਰੂ

Wednesday, Dec 06, 2017 - 07:39 AM (IST)

ਨਿਹਾਲ ਸਿੰਘ ਵਾਲਾ/ਬਿਲਾਸਪੁਰ  (ਬਾਵਾ, ਜਗਸੀਰ) - ਸਰਦਾਰਨੀ ਸੁਖਨਿੰਦਰ ਕੌਰ ਚੈਰੀਟੇਬਲ ਹਸਪਤਾਲ ਲੌਹਾਰਾ ਵੱਲੋਂ ਸਵ. ਹਰਵਿੰਦਰ ਸਿੰਘ ਧਾਲੀਵਾਲ ਦੀ ਯਾਦ 'ਚ 3 ਰੋਜ਼ਾ ਵਿਸ਼ਾਲ ਮੈਡੀਕਲ ਚੈੱਕਅਪ ਕੈਂਪ ਚੇਅਰਮੈਨ ਚਮਕੌਰ ਸਿੰਘ ਅਮਰੀਕਾ ਵਾਲੇ ਅਤੇ ਕੁਲਵਿੰਦਰ ਸਿੰਘ ਅਮਰੀਕਾ ਵਾਲਿਆਂ ਦੀ ਅਗਵਾਈ 'ਚ ਅੱਜ ਸ਼ੁਰੂ ਹੋਇਆ, ਜਿਸ ਦਾ ਉਦਘਾਟਨ ਪ੍ਰਦੂਸ਼ਣ ਕੰਟਰੋਲ ਬੋਰਡ ਪੰਜਾਬ ਦੇ ਚੇਅਰਮੈਨ ਕਾਹਨ ਸਿੰਘ ਪੰਨੂੰ ਆਈ. ਏ. ਐੱਸ. ਨੇ ਕੀਤਾ। ਕੈਂਪ 'ਚ ਯੂ. ਐੱਸ. ਏ. ਤੋਂ ਡਾਕਟਰਾਂ ਦੀ ਵਿਸ਼ੇਸ਼ ਟੀਮ ਦਿਲ ਦੀਆਂ ਬੀਮਾਰੀਆਂ ਦੇ ਮਾਹਿਰ ਡਾਕਟਰ ਗੋਨੀ ਸੰਧੂ ਦੀ ਅਗਵਾਈ 'ਚ ਪਹੁੰਚੀ।
ਕੈਂਪ ਦੌਰਾਨ ਡਾ. ਗੋਨੀ ਸੰਧੂ, ਡਾ. ਰਾਜਵੰਤ ਹੇਅਰ, ਅੱਖਾਂ ਦੇ ਆਪ੍ਰੇਸ਼ਨ ਦੇ ਮਾਹਿਰ ਡਾਕਟਰ ਨਵਜੋਤ ਚੁੰਘ, ਡਾ. ਬਲਦੇਵ ਸਿੰਘ ਔਲਖ, ਡਾ. ਦੀਪਿਕਾ ਕੋਛੜ, ਡਾ. ਦਵਿੰਦਰ ਸੰਧੂ, ਡਾ. ਚਰਨਜੀਤ ਸਿੰਘ, ਡਾ. ਬੀ. ਐੱਸ. ਭੋਗਲ ਵੱਲੋਂ ਪੇਟ ਰੋਗ, ਕਿਡਨੀ, ਗਦੂਦਾਂ, ਪਿਸ਼ਾਬ ਰੋਗ, ਕੈਂਸਰ, ਅੱਖਾਂ ਦੀਆਂ ਬੀਮਾਰੀਆਂ, ਦਿਲ ਦੇ ਰੋਗ ਆਦਿ ਦੇ 750 ਤੋਂ ਵੱਧ ਮਰੀਜ਼ਾਂ ਦੀ ਜਾਂਚ ਕੀਤੀ ਗਈ ਤੇ ਲੋੜਵੰਦਾਂ ਨੂੰ ਦਵਾਈਆਂ ਵੀ ਮੁਫਤ ਦਿੱਤੀਆਂ ਗਈਆਂ।
ਇਸ ਸਮੇਂ ਪ੍ਰਵਾਸੀ ਭਾਰਤੀ ਚਮਕੌਰ ਸਿੰਘ ਲੌਹਾਰਾ, ਕੁਲਵਿੰਦਰ ਸਿੰਘ ਧਾਲੀਵਾਲ, ਰਿਟਾ. ਏ. ਡੀ. ਸੀ. ਜੇ. ਪੀ. ਸਿੰਘ, ਪ੍ਰਸ਼ੋਤਮ ਸਿੰਘ ਧਾਲੀਵਾਲ ਰਣੀਆਂ, ਨਗਰ ਪੰਚਾਇਤ ਨਿਹਾਲ ਸਿੰਘ ਵਾਲਾ ਦੇ ਪ੍ਰਧਾਨ ਇੰਦਰਜੀਤ ਜੌਲੀ ਗਰਗ, ਲਖਵੀਰ ਸਿੰਘ ਬੀਹਲੀ, ਗੁਰਸੇਵਕ ਸਿੰਘ ਥਰੀਕੇ, ਹਰਭਜਨ ਸਿੰਘ ਲੌਹਾਰਾ, ਜੀਵਨ ਸਿੰਘ ਪੰਚ ਆਦਿ ਮੌਜੂਦ ਸਨ।


Related News