ਗਰੀਬਾਂ ਦੇ ਚੌਲ ਮਿੱਲਾਂ ਨੂੰ ਵੇਚ ਗਏ ''ਠੱਗ''! ED ਨੇ ਕਰੋੜਾਂ ਦੀ ਨਕਦੀ ਤੇ ਸੋਨਾ ਕੀਤਾ ਜ਼ਬਤ
Monday, May 26, 2025 - 04:11 PM (IST)

ਲੁਧਿਆਣਾ (ਸੇਠੀ)- ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.), ਜਲੰਧਰ ਜ਼ੋਨਲ ਦਫ਼ਤਰ ਨੇ 23 ਮਈ ਨੂੰ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀ. ਐੱਮ. ਐੱਲ. ਏ.), 2002 ਦੇ ਉਪਬੰਧਾਂ ਤਹਿਤ ਹਰਿਆਣਾ ਅਤੇ ਪੰਜਾਬ ’ਚ ਸਥਿਤ ਵੱਖ-ਵੱਖ ਰਿਹਾਇਸ਼ੀ ਅਤੇ ਵਪਾਰਕ ਸਥਾਨਾਂ ’ਤੇ ਛਾਪੇਮਾਰੀ ਕੀਤੀ। ਇਹ ਤਲਾਸ਼ੀ ਮੁਹਿੰਮ ‘ਭਾਰਤ ਰਾਈਸ ਯੋਜਨਾ’ ਤਹਿਤ ਗਰੀਬ ਲੋਕਾਂ ਨੂੰ ਚੌਲਾਂ ਦੀ ਵੰਡ ਅਤੇ ਵਿਕਰੀ ’ਚ ਵੱਖ-ਵੱਖ ਵਿਅਕਤੀਆਂ ਅਤੇ ਸੰਸਥਾਵਾਂ ਵਲੋਂ ਕੀਤੀ ਗਈ ਧੋਖਾਦੇਹੀ ਨਾਲ ਸਬੰਧਤ ਮਨੀ ਲਾਂਡਰਿੰਗ ਜਾਂਚ ਦੇ ਸਬੰਧ ’ਚ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਗਰਮੀ ਦੀਆਂ ਛੁੱਟੀਆਂ 'ਚ ਲੱਖਾਂ ਰੁਪਏ ਜਿੱਤ ਸਕਦੇ ਨੇ ਵਿਦਿਆਰਥੀ! ਇੰਝ ਕਰੋ ਅਪਲਾਈ
ਤਲਾਸ਼ੀ ਮੁਹਿੰਮ ਦੌਰਾਨ ਭਾਰਤੀ ਕਰੰਸੀ ਬਰਾਮਦ ਦੇ 2.02 ਕਰੋੜ, 1.12 ਕਰੋੜ ਦੇ ਲਗਭਗ ਦਾ ਸੋਨਾ, ਇਲੈਕਟ੍ਰਾਨਿਕਸ ਉਪਕਰਣ, ਅਪਰਾਧਿਕ ਦਸਤਾਵੇਜ਼ ਅਤੇ ਰਿਕਾਰਡ ਬਰਾਮਦ ਕਰ ਕੇ ਜ਼ਬਤ ਕੀਤੇ ਗਏ। ਈ. ਡੀ. ਨੇ ਪੰਜਾਬ ਪੁਲਸ ਵੱਲੋਂ ਆਈ. ਪੀ. ਸੀ., 1860 ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮੈਸਰਜ਼ ਸ਼ਿਵ ਸ਼ਕਤੀ ਰਾਈਸ ਮਿੱਲ ਦੇ ਮਾਲਕ ਗੋਪਾਲ ਗੋਇਲ, ਮੈਸਰਜ਼ ਜੈ ਜਿਨੇਂਦਰ ਰਾਈਸ ਮਿੱਲ ਦੇ ਹਰੀਸ਼ ਕੁਮਾਰ ਬਾਂਸਲ ਅਤੇ ਹੋਰਾਂ ਖਿਲਾਫ ਦਰਜ ਕੀਤੀ ਗਈ ਐੱਫ. ਆਈ. ਆਰ. ਦੇ ਆਧਾਰ ’ਤੇ ਜਾਂਚ ਸ਼ੁਰੂ ਕੀਤੀ।
ਜਾਂਚ ਦੌਰਾਨ ਇਹ ਪਾਇਆ ਗਿਆ ਕਿ ਇਸ ’ਚ ਸ਼ਾਮਲ ਵਿਅਕਤੀਆਂ ਨੇ ‘ਭਾਰਤ ਰਾਈਸ ਯੋਜਨਾ’ ਤਹਿਤ ਗਰੀਬ ਲੋਕਾਂ ਨੂੰ ਕਿਫਾਇਤੀ ਕੀਮਤਾਂ ’ਤੇ ਉਪਲਬਧ ਕਰਵਾਉਣ ਲਈ ਨਿਯੁਕਤ ਸਰਕਾਰੀ ਏਜੰਸੀਆਂ ਤੋਂ ਘੱਟ ਕੀਮਤਾਂ ’ਤੇ ਚੌਲ ਪ੍ਰਾਪਤ ਕੀਤੇ। ਉਨ੍ਹਾਂ ਨੂੰ ਇਸ ਨੂੰ ਆਮ ਅਤੇ ਗਰੀਬ ਲੋਕਾਂ ਨੂੰ ਸਪਲਾਈ ਕਰਨ ਅਤੇ ਵੇਚਣ ਤੋਂ ਪਹਿਲਾਂ 5/10 ਕਿਲੋਗ੍ਰਾਮ ਦੇ ਥੈਲਿਆਂ ’ਚ ਪ੍ਰੋਸੈੱਸ ਕਰਨਾ, ਸਾਫ ਕਰਨਾ ਅਤੇ ਪੈਕ ਕਰਨਾ ਪੈਂਦਾ ਸੀ।
ਇਹ ਖ਼ਬਰ ਵੀ ਪੜ੍ਹੋ - ਬੁਢਾਪਾ ਪੈਨਸ਼ਨ 'ਚ ਵਾਧੇ ਦੀ ਤਿਆਰੀ! ਹਰ ਮਹੀਨੇ ਮਿਲਣਗੇ 2500 ਰੁਪਏ
ਇਹ ਖ਼ੁਲਾਸਾ ਹੋਇਆ ਕਿ ਇਸ ’ਚ ਸ਼ਾਮਲ ਵਿਅਕਤੀਆਂ ਅਤੇ ਸਬੰਧਤ ਸੰਸਥਾਵਾਂ ਨੇ ਸਕੀਮ ਦੇ ਨਿਰਧਾਰਿਤ ਤਰੀਕਿਆਂ ਰਾਹੀਂ ਆਮ ਲੋਕਾਂ ਨੂੰ ਚੌਲ ਵੰਡਣ ਅਤੇ ਵੇਚਣ ਦੀ ਬਜਾਏ, ਇਸ ਨੂੰ ਹੋਰ ਚੌਲ ਮਿੱਲਾਂ ਨੂੰ ਦੇ ਦਿੱਤਾ ਅਤੇ ਸਕੀਮ ਦੀ ਉਲੰਘਣਾ ਕਰਦੇ ਹੋਏ ਇਸ ਨੂੰ ਹੋਰ ਤਰੀਕਿਆਂ ਨਾਲ ਵੇਚ ਦਿੱਤਾ। ਅਧਿਕਾਰੀਆਂ ਨੇ ਕਿਹਾ ਕਿ ਇਸ ਮਾਮਲੇ ਦੀ ਹੋਰ ਜਾਂਚ ਕੀਤੀ ਜਾ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8