2 ਲੱਖ ਦੀ ਠੱਗੀ ਮਾਰਨ ਵਾਲੇ ਖਿਲਾਫ ਕੇਸ ਦਰਜ
Tuesday, Jun 26, 2018 - 02:49 AM (IST)
ਪਠਾਨਕੋਟ, (ਸ਼ਾਰਦਾ)- ਈ. ਟੀ. ਟੀ. ਕਰਵਾਉਣ ਲਈ ਨਕਲੀ ਡੀਨ ਬਣ ਕੇ 2 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਵਿਅਕਤੀ ਖਿਲਾਫ ਥਾਣਾ ਡਵੀਜ਼ਨ ਨੰਬਰ-2 ਦੀ ਪੁਲਸ ਨੇ ਮਾਮਲਾ ਦਰਜ ਕੀਤਾ।
ਜਾਣਕਾਰੀ ਅਨੁਸਾਰ ਰਮੇਸ਼ ਚੰਦਰ ਖੁਲਾਰ ਵਾਸੀ ਸ਼ਿਵਾ ਜੀ ਨਗਰ ਪਠਾਨਕੋਟ ਨੇ ਦੱਸਿਆ ਕਿ ਜੁਲਵਿਕਾਰ ਅਲੀ ਮਿਰਜਾ ਵਾਸੀ ਪੱਛਮੀ ਬੰਗਾਲ ਨੇ ਸਿਕਮ ਮਨੀਪਾਲ ਯੂਨੀਵਰਸਿਟੀ ਮੈਡੀਕਲ ਸਾਇੰਸ ਦਾ ਡੀਨ ਬਣ ਕੇ ਫੋਨ ਕੀਤਾ ਕਿ ਉਸ ਦੀ ਲਡ਼ਕੀ ਨੇ ਈ. ਟੀ. ਟੀ. ਪਾਸ ਕੀਤਾ ਹੈ ਅਤੇ ਜਿਸ ਦੀ ਸਿਲੈਕਸ਼ਨ ਯੂਨੀਵਰਸਿਟੀ ਵਿਚ ਹੋਈ ਹੈ। ਉਸ ਦੀ ਸੀਟ ਕਨਫਰਮ ਕਰਨ ਲਈ 2 ਲੱਖ ਰੁਪਏ ਜਮਾ ਕਰਵਾਉਣੇ ਪੈਣਗੇ ਜਿਸ ਤੇ ਰਮੇਸ਼ ਚੰਦਰ ਨੇ ਮੁਲਜਮ ਵੱਲੋਂ ਦੱਸੇ ਖਾਤੇ ਵਿੱਚ 2 ਲੱਖ ਰੁਪਏ ਜਮ੍ਹਾ ਕਰਵਾ ਦਿੱਤੇ । ਪਰ ਬਾਅਦ ਵਿੱਚ ਪਤਾ ਲੱਗਾ ਕਿ ਮੁਲਜਮ ਫਰਾਡ ਹੈ।
ਥਾਣਾ ਇੰਚਾਰਜ ਰਵਿੰਦਰ ਸਿੰਘ ਰੂਬੀ ਨੇ ਦੱਸਿਆ ਕਿ ਰਮੇਸ਼ ਚੰਦਰ ਦੇ ਬਿਆਨ ’ਤੇ ਡੀ. ਐੱਸ. ਪੀ. ਵੱਲੋਂ ਪਡ਼ਤਾਲ ਕਰਨ ਉਪਰੰਤ ਮੁਲਜ਼ਮ ਖਿਲਾਫ ਮਾਮਲਾ ਦਰਜ ਕਰ ਦਿੱਤਾ ਗਿਆ ਹੈ।®
