ਨੌਜਵਾਨਾਂ ਨੂੰ ਫ਼ੌਜ ''ਚ ਭਰਤੀ ਕਰਵਾਉਣ ਬਹਾਨੇ ਕੀਤੀ ਠੱਗੀ

Saturday, Aug 22, 2020 - 05:30 PM (IST)

ਨੌਜਵਾਨਾਂ ਨੂੰ ਫ਼ੌਜ ''ਚ ਭਰਤੀ ਕਰਵਾਉਣ ਬਹਾਨੇ ਕੀਤੀ ਠੱਗੀ

ਲੁਧਿਆਣਾ (ਅਨਿਲ) : ਥਾਣਾ ਲਾਡੋਵਾਲ ਦੀ ਪੁਲਸ ਨੇ ਫੌਜ 'ਚ ਭਰਤੀ ਕਰਵਾਉਣ ਦੇ ਨਾਂ 'ਤੇ ਨੌਜਵਾਨਾਂ ਨਾਲ ਠੱਗੀ ਮਾਰਨ ਵਾਲੇ ਮੁਲਜ਼ਮ ਪ੍ਰਦੀਪ ਸਿੰਘ ਉਰਫ਼ ਸਰਵਨ ਸਿੰਘ ਨੂੰ ਗ੍ਰਿਫ਼ਤਾਰ ਕਰਨ ਦੀ ਖ਼ਬਰ ਜਗ ਬਾਣੀ ਵਿਚ ਛਪਣ ਤੋਂ ਬਾਅਦ ਅੱਜ ਉਕਤ ਮੁਲਜ਼ਮ ਦੀ ਠੱਗੀ ਦਾ ਸ਼ਿਕਾਰ ਹੋਏ ਕਰੀਬ ਇਕ ਦਰਜਨ ਪਰਿਵਾਰ ਥਾਣਾ ਲਾਡੋਵਾਲ ਵਿਚ ਪੁੱਜੇ। ਇਥੇ ਪੀੜਤ ਪਰਿਵਾਰ ਦੇ ਹਰਦੀਪ ਸਿੰਘ ਵਾਸੀ ਲਲਤੋਂ ਨੇ ਦੱਸਿਆ ਕਿ ਉਸ ਤੋਂ ਮੁਲਜ਼ਮ ਪ੍ਰਦੀਪ ਸਿੰਘ ਉਰਫ ਸਰਵਨ ਸਿੰਘ ਨੇ ਫ਼ੌਜ 'ਚ ਭਰਤੀ ਕਰਵਾਉਣ ਲਈ ਤਿੰਨ ਬੱਚਿਆਂ ਦੇ ਸਾਢੇ ਤਿੰਨ ਲੱਖ ਰੁਪਏ ਲਏ ਹਨ ਜਦੋਂਕਿ ਲਛਮਣ ਸਿੰਘ ਵਾਸੀ ਸੰਗਰੂਰ ਅਤੇ ਬਹਾਦਰ ਸਿੰਘ ਵਾਸੀ ਸੰਗਰੂਰ ਤੋਂ 10 ਨੌਜਵਾਨਾਂ ਨੂੰ ਭਰਤੀ ਕਰਵਾਉਣ ਲਈ 25 ਲੱਖ, ਜਗਤਾਰ ਸਿੰਘ ਬਰਨਾਲਾ ਤੋਂ 13 ਲੱਖ, ਪੂਰਨ ਸਿੰਘ ਵਾਸੀ ਫੱਲੇਵਾਲ ਤੋਂ 4 ਲੱਖ, ਚਰਨਜੀਤ ਕੌਰ ਵਾਸੀ ਪੱਖੋਵਾਲ ਤੋਂ 70 ਹਜ਼ਾਰ, ਨੀਲਮ ਦੇਵੀ ਫੱਲੇਵਾਲ ਤੋਂ ਇਕ ਲੱਖ, ਸਿਕੰਦਰ ਪਾਲ ਸਿੰਘ ਵਾਸੀ ਫੱਲੇਵਾਲ ਤੋਂ ਢਾਈ ਲੱਖ ਰੁਪਏ ਲਏ ਹਨ। ਪੀੜਤ ਪਰਿਵਾਰਾਂ ਨੇ ਦੱਸਿਆ ਕਿ ਮੁਲਜ਼ਮ ਪ੍ਰਦੀਪ ਸਿੰਘ   ਉਰਫ਼ ਸਰਵਨ ਸਿੰਘ ਜਦੋਂ ਵੀ ਉਨ੍ਹਾਂ ਨੂੰ ਮਿਲਦਾ ਸੀ ਤਾਂ ਫ਼ੌਜ ਦੀ ਵਰਦੀ 'ਚ ਹੁੰਦਾ ਸੀ।  ਮੁਲਜ਼ਮ ਉਨ੍ਹਾਂ ਦੇ ਬੱਚਿਆਂ ਦੇ ਟ੍ਰਾਇਲ ਵੀ ਖੁਦ ਹੀ ਲੈਂਦਾ ਸੀ, ਜਿਸ ਤੋਂ ਬਾਅਦ ਮੁਲਜ਼ਮ ਉਨ੍ਹਾਂ ਨੂੰ ਵੱਖ-ਵੱਖ ਥਾਵਾਂ 'ਤੇ ਬੁਲਾ ਕੇ ਪੈਸੇ ਲੈ ਲੈਂਦਾ ਸੀ, ਜਿਸ ਤੋਂ ਬਾਅਦ ਮੁਲਜ਼ਮ ਉਨ੍ਹਾਂ ਦੇ ਬੱਚਿਆਂ ਨੂੰ ਨਿਯੁਕਤੀ ਪੱਤਰ ਦਿੰਦਾ ਸੀ, ਜਿਸ 'ਤੇ ਕਈ ਸਰਕਾਰੀ ਮੋਹਰਾਂ ਲੱਗੀਆਂ ਹੁੰਦੀਆਂ ਸਨ।

ਇਹ ਵੀ ਪੜ੍ਹੋ : ਪਰਿਵਾਰ 'ਤੇ ਅਚਾਨਕ ਟੁੱਟਾ ਦੁੱਖਾਂ ਦਾ ਪਹਾੜ, ਖੇਤਾਂ 'ਚ ਗਏ ਇਕਲੌਤੇ ਪੁੱਤ ਨਾਲ ਵਾਪਰ ਗਿਆ ਭਾਣਾ

ਉਨ੍ਹਾਂ ਦੱਸਿਆ ਕਿ ਮੁਲਜ਼ਮ ਉਨ੍ਹਾਂ ਨੂੰ ਫ਼ੌਜ ਦਾ ਵੱਡਾ ਅਧਿਕਾਰੀ ਬਣ ਕੇ ਮਿਲਦਾ ਸੀ, ਜਿਸ ਕਾਰਨ ਉਨ੍ਹਾਂ ਲੋਕਾਂ ਨੂੰ ਮੁਲਜ਼ਮ 'ਤੇ ਕੋਈ ਸ਼ੱਕ ਨਹੀਂ ਪਿਆ। ਲਾਡੋਵਾਲ ਪੁੱਜੇ ਸਾਰੇ ਪੀੜਤ ਪਰਿਵਾਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ, ਡੀ. ਜੀ. ਪੀ. ਪੰਜਾਬ, ਪੁਲਸ ਕਮਿਸ਼ਨਰ ਨੂੰ ਕਈ ਸ਼ਿਕਾਇਤਾਂ ਮੁਲਜ਼ਮ ਖ਼ਿਲਾਫ ਦਿੱਤੀਆਂ ਪਰ ਅੱਜ ਤੱਕ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ ਅਤੇ ਨਾ ਹੀ ਕੋਈ ਪਰਚਾ ਦਰਜ ਹੋਇਆ। ਪੀੜਤਾਂ ਨੇ ਪੁਲਸ ਕਮਿਸ਼ਨਰ ਲੁਧਿਆਣਾ ਰਾਕੇਸ਼ ਅਗਰਵਾਲ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਨਿਆਂ ਦਿਵਾਇਆ ਜਾਵੇ।

ਇਹ ਵੀ ਪੜ੍ਹੋ : ਜ਼ਿਲ੍ਹਾ ਫਿਰੋਜ਼ਪੁਰ 'ਚ ਕੋਰੋਨਾ ਆਫ਼ਤ ਦੇ ਨਾਲ-ਨਾਲ ਵਧਣ ਲੱਗਾ ਡੇਂਗੂ ਦਾ ਪ੍ਰਕੋਪ , ਮਰੀਜ਼ਾਂ 'ਚ ਸਹਿਮ ਦਾ ਮਾਹੌਲ

ਮੁਲਜ਼ਮ ਦਾ ਦੋ ਦਿਨ ਪੁਲਸ ਰਿਮਾਂਡ ਵਧਾਇਆ
ਥਾਣਾ ਲਾਡੋਵਾਲ ਦੇ ਮੁਖੀ ਨਿਸ਼ਾਨ ਸਿੰਘ ਅਤੇ ਥਾਣੇਦਾਰ ਸੰਦੀਪ ਸ਼ਰਮਾ ਨੇ ਦੱਸਿਆ ਕਿ ਮੁਲਜ਼ਮ ਪ੍ਰਦੀਪ ਸਿੰਘ ਉਰਫ ਸਰਵਨ ਸਿੰਘ ਨੂੰ ਫਿਰ ਅਦਾਲਤ 'ਚ ਪੇਸ਼ ਕੀਤਾ ਗਿਆ ਸੀ। ਇੱਥੇ ਮੁਲਜ਼ਮ ਦਾ ਦੋ ਦਿਨ ਦਾ ਪੁਲਸ ਰਿਮਾਂਡ ਵਧਾਇਆ ਗਿਆ ਹੈ ਅਤੇ ਇਸ ਦੌਰਾਨ ਮੁਲਜ਼ਮ ਤੋਂ ਅਗਲੀ ਪੁੱਛਗਿੱਛ ਕੀਤੀ ਜਾਵੇਗੀ, ਜਿਸ ਦਾ ਖੁਲਾਸਾ ਆਉਂਦੇ ਦਿਨਾਂ ਵਿਚ ਹੋਵੇਗਾ।


author

Anuradha

Content Editor

Related News