ਵਿਦੇਸ਼ ਭੇਜਣ ਦੇ ਨਾਮ ''ਤੇ ਮਾਰੀ ਲੱਖਾਂ ਰੁਪਏ ਦੀ ਠੱਗੀ, 2 ਔਰਤਾਂ ਸਮੇਤ 5 ਨਾਮਜ਼ਦ

Thursday, Jan 26, 2023 - 09:52 PM (IST)

ਵਿਦੇਸ਼ ਭੇਜਣ ਦੇ ਨਾਮ ''ਤੇ ਮਾਰੀ ਲੱਖਾਂ ਰੁਪਏ ਦੀ ਠੱਗੀ, 2 ਔਰਤਾਂ ਸਮੇਤ 5 ਨਾਮਜ਼ਦ

ਗੁਰਦਾਸਪੁਰ (ਹੇਮੰਤ) : ਥਾਣਾ ਕਾਹਨੂੰਵਾਨ ਦੀ ਪੁਲਸ ਨੇ ਵਿਦੇਸ਼ ਆਸਟ੍ਰੇਲੀਆ ਭੇਜਣ ਦੇ ਨਾਮ 'ਤੇ 8 ਲੱਖ 51 ਹਜ਼ਾਰ ਰੁਪਏ ਦੀ ਠੱਗੀ 5 ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆ ਏ.ਐਸ.ਆਈ ਹਰਪ੍ਰੀਤਮ ਸਿੰਘ ਨੇ ਦੱਸਿਆ ਕਿ ਚਰਨਜੀਤ ਕੌਰ ਅਤੇ ਉਸਦੇ ਪਤੀ ਨਵਪ੍ਰੀਤ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਗੁਰਮੀਤ ਸਿੰਘ, ਸੁਖਦੇਵ ਸਿੰਘ ਪੁੱਤਰ ਹਰਦੀਪ ਸਿੰਘ, ਸਿਮਰਨਜੀਤ ਕੌਰ ਪਤਨੀ ਗੁਰਮੀਤ ਸਿੰਘ, ਕਮਲ ਪਤਨੀ ਸੁਖਦੇਵ ਸਿੰਘ, ਹਰਦੀਪ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਜੱਲੂਖੇੜਾ ਥਾਣਾ ਖਲਚੀਆਂ ਤਹਿ: ਬਾਬਾ ਬਕਾਲਾ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਨੇ ਉਸਨੂੰ ਅਤੇ ਉਸਦੇ ਪਤੀ ਨੂੰ ਵਿਦੇਸ਼ ਆਸਟ੍ਰੇਲੀਆ ਭੇਜਣ ਦੇ ਨਾਮ 'ਤੇ 8 ਲੱਖ 51 ਹਜ਼ਾਰ ਰੁਪਏ ਦੀ ਠੱਗੀ ਮਾਰੀ ਹੈ।

ਪੁਲਸ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪ ਕਪਤਾਨ ਪੁਲਸ ਸਥਾਨਿਕ ਗੁਰਦਾਸਪੁਰ ਵੱਲੋਂ ਕਰਨ ਉਪਰੰਤ ਉਕਤ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ।


author

Mandeep Singh

Content Editor

Related News