ਵੀਜ਼ੇ ਦੇ ਨਾਂ ’ਤੇ ਮਾਰੀ ਠੱਗੀ, ਨਿਊ ਐਡਵੈਂਚਰ ਕੰਸਲਟੈਂਸੀ ਖ਼ਿਲਾਫ਼ ਪਰਚਾ

Sunday, Nov 17, 2024 - 09:23 AM (IST)

ਵੀਜ਼ੇ ਦੇ ਨਾਂ ’ਤੇ ਮਾਰੀ ਠੱਗੀ, ਨਿਊ ਐਡਵੈਂਚਰ ਕੰਸਲਟੈਂਸੀ ਖ਼ਿਲਾਫ਼ ਪਰਚਾ

ਚੰਡੀਗੜ੍ਹ (ਸੁਸ਼ੀਲ) : ਵਰਕ ਵੀਜ਼ਾ ਲਗਵਾਉਣ ਦੇ ਨਾਂ ’ਤੇ ਸੈਕਟਰ-34 ਸਥਿਤ ਨਿਊ ਐਡਵੈਂਚਰ ਕੰਸਲਟੈਂਸੀ ਦੇ ਮਾਲਕ ਤੇ ਕਰਮਚਾਰੀਆਂ ਨੇ 30 ਹਜ਼ਾਰ ਦੀ ਠੱਗੀ ਮਾਰ ਲਈ। ਯੂ.ਪੀ. ਵਾਸੀ ਰਾਮ ਸਨੇਹੀ ਪ੍ਰਸਾਦ ਦੀ ਸ਼ਿਕਾਇਤ ’ਤੇ ਸੈਕਟਰ-34 ਪੁਲਸ ਨੇ ਕੰਪਨੀ ਮਾਲਕ ਤੇ ਹੋਰਾਂ ਖ਼ਿਲਾਫ ਮਾਮਲਾ ਦਰਜ ਕਰ ਲਿਆ ਹੈ। 

ਰਾਮ ਸਨੇਹੀ ਪ੍ਰਸਾਦ ਨੇ ਦੱਸਿਆ ਕਿ ਉਸ ਨੇ ਵਰਕ ਵੀਜ਼ਾ ਲਗਵਾਉਣਾ ਸੀ। ਇਸ ਲਈ ਨਿਊ ਐਡਵੈਂਚਰ ਕੰਸਲਟੈਂਸੀ ਦੇ ਮਾਲਕ ਤੇ ਕਰਮਚਾਰੀਆਂ ਨਾਲ ਸੰਪਰਕ ਕੀਤਾ। ਉਸ ਕੋਲੋਂ 1 ਲੱਖ ਰੁਪਏ ਮੰਗੇ ਤਾਂ 30 ਹਜ਼ਾਰ ਰੁਪਏ ਐਡਵਾਂਸ ਦਿੱਤੇ। ਪੈਸੇ ਲੈਣ ਤੋਂ ਬਾਅਦ ਵੀ ਵੀਜ਼ਾ ਨਹੀਂ ਲਗਵਾਇਆ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News