ਹੋਟਲਾਂ-ਫਲੈਟਾਂ ’ਚ ਦੇਹ ਵਪਾਰ ਦਾ ਜਾਲ, ਮਾਲਕਾਂ ਅਤੇ ਪ੍ਰਬੰਧਕਾਂ ’ਤੇ ਪਰਚਾ

Sunday, Sep 27, 2026 - 11:30 AM (IST)

ਹੋਟਲਾਂ-ਫਲੈਟਾਂ ’ਚ ਦੇਹ ਵਪਾਰ ਦਾ ਜਾਲ, ਮਾਲਕਾਂ ਅਤੇ ਪ੍ਰਬੰਧਕਾਂ ’ਤੇ ਪਰਚਾ

ਜ਼ੀਰਕਪੁਰ (ਧੀਮਾਨ) : ਹੋਟਲਾਂ ਅਤੇ ਵੱਖ-ਵੱਖ ਸੁਸਾਇਟੀਆਂ ’ਚ ਬਣੇ ਫਲੈਟਾਂ ’ਚ ਦੇਹ ਵਪਾਰ ਦਾ ਧੰਦਾ ਚਲਾਏ ਜਾਣ ਦੀ ਗੁਪਤ ਸੂਚਨਾ ਦੇ ਆਧਾਰ ’ਤੇ ਪੁਲਸ ਨੇ ਹੋਟਲ-ਫਲੈਟ ਮਾਲਕਾਂ ਤੇ ਪ੍ਰਬੰਧਕਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਮਲੇ ’ਚ ਹੋਟਲ ਮਿਡਵੇ ਦਾ ਵਿਸ਼ੇਸ਼ ਤੌਰ ’ਤੇ ਜ਼ਿਕਰ ਕੀਤਾ ਗਿਆ ਹੈ। ਪੁਲਸ ਅਨੁਸਾਰ ਇੰਸਪੈਕਟਰ ਜੀਵਨ ਸਿੰਘ ਪੁਲਸ ਟੀਮ ਸਮੇਤ ਪਟਿਆਲਾ ਚੌਂਕ ਨੇੜੇ ਵਿਸ਼ੇਸ਼ ਜਾਂਚ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਹੋਟਲ ਮਿਡਵੇ ਤੋਂ ਇਲਾਵਾ ਥਾਣਾ ਜ਼ੀਰਕਪੁਰ ਤੇ ਚੌਕੀ ਬਲਟਾਣਾ ਅਧੀਨ ਪੈਂਦੇ ਹੋਰ ਹੋਟਲਾਂ ਤੇ ਕੁਝ ਸੁਸਾਇਟੀਆਂ ਦੇ ਫਲੈਟਾਂ ’ਚ ਵੀ ਦੇਹ ਵਪਾਰ ਚਲਾਇਆ ਜਾ ਰਿਹਾ ਹੈ।

ਸੂਚਨਾ ਮੁਤਾਬਕ ਇਸ ਧੰਦੇ ਨਾਲ ਜੁੜੇ ਕੁਝ ਹੋਟਲ ਤੇ ਫਲੈਟ ਮਾਲਕ ਜਾਂ ਪ੍ਰਬੰਧਕ ਗਾਹਕਾਂ ਤੋਂ ਮੋਟੀ ਰਕਮ ਵਸੂਲ ਰਹੇ ਸਨ। ਪੁਲਸ ਨੂੰ ਦੱਸਿਆ ਗਿਆ ਕਿ ਇਸ ਪੂਰੇ ਜਾਲ ’ਚ ਹੋਰ ਲੋਕ ਵੀ ਸ਼ਾਮਲ ਹੋ ਸਕਦੇ ਹਨ, ਜਿਹੜੇ ਬਾਹਰੀ ਖੇਤਰਾਂ ਜਾਂ ਵਿਦੇਸ਼ਾਂ ਤੋਂ ਕੁੜੀਆਂ ਲਿਆਉਣ ਦਾ ਪ੍ਰਬੰਧ ਕਰਦੇ ਹਨ। ਹੁਣ ਪੁਲਸ ਵੱਲੋਂ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਇਸ ਜਾਲ ਨਾਲ ਕਿੰਨੇ ਹੋਟਲ, ਫਲੈਟ ਮਾਲਕ, ਪ੍ਰਬੰਧਕ ਤੇ ਹੋਰ ਲੋਕ ਜੁੜੇ ਹਨ। ਜਾਂਚ ਦਾ ਅਹਿਮ ਪੱਖ ਇਹ ਵੀ ਰਹੇਗਾ ਕਿ ਬਾਹਰੀ ਖੇਤਰਾਂ ਜਾਂ ਵਿਦੇਸ਼ਾਂ ਤੋਂ ਕੁੜੀਆਂ ਲਿਆਉਣ ਦੀ ਗੱਲ ’ਚ ਕਿੰਨੀ ਸੱਚਾਈ ਹੈ ਤੇ ਇਸ ਸਾਰੇ ਜਾਲ ਦੀਆਂ ਕੜੀਆਂ ਕਿੱਥੋਂ ਤੱਕ ਫੈਲੀਆਂ ਹੋਈਆਂ ਹਨ।


author

Babita

Content Editor

Related News