Haldiram ਦੀ ਫ੍ਰੈਂਚਾਇਜ਼ੀ ਦਿਵਾਉਣ ਦੇ ਨਾਂ ''ਤੇ ਲੁਧਿਆਣੇ ਦੇ ਵਿਅਕਤੀ ਨਾਲ ਠੱਗੀ
Saturday, Mar 22, 2025 - 03:59 PM (IST)

ਲੁਧਿਆਣਾ (ਸ਼ਿਵਮ): ਪੀ.ਏ.ਯੂ. ਥਾਣੇ ਦੀ ਪੁਲਸ ਨੇ ਫਰੈਂਚਾਇਜ਼ੀ ਲੈਣ ਦੇ ਨਾਂ 'ਤੇ ਸਾਜ਼ਿਸ਼ ਤਹਿਤ ਧੋਖਾਧੜੀ ਕਰਨ ਵਾਲੇ ਪੰਜ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਉਕਤ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਸਬ ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਕਿਚਲੂ ਨਗਰ ਦੇ ਵਸਨੀਕ ਸਤੀਸ਼ ਸੂਦ ਵੱਲੋਂ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਦਿੱਲੀ ਦੇ ਰਹਿਣ ਵਾਲੇ ਅਸ਼ੋਕ ਕੁਮਾਰ ਅਗਰਵਾਲ, ਅਰਚਨਾ ਅਗਰਵਾਲ, ਸ਼ਰਦ ਅਗਰਵਾਲ, ਪ੍ਰਿਯੰਕਾ ਅਗਰਵਾਲ, ਵੈਭਵ ਅਗਰਵਾਲ ਨੇ ਹਲਦੀਰਾਮ ਦੀ ਫਰੈਂਚਾਇਜ਼ੀ ਦਿਵਾਉਣ ਦੇ ਨਾਂ 'ਤੇ ਉਸ ਤੋਂ ਵੱਡੀ ਰਕਮ ਵਸੂਲ ਲਈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ Driving License ਬਣਾਉਣ ਵਾਲਿਆਂ ਲਈ ਖੜ੍ਹੀ ਹੋਈ ਨਵੀਂ ਮੁਸੀਬਤ! ਲੋਕ ਪਰੇਸ਼ਾਨ
ਉਸ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਨੇ ਉਸ ਨੂੰ ਕੋਈ ਫ੍ਰੈਂਚਾਇਜ਼ੀ ਨਹੀਂ ਦਿਵਾਈ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕਰਨ ਮਗਰੋਂ 5 ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8