ਐੈੱਸ. ਟੀ. ਐੱਫ. ਵੱਲੋਂ ਝੋਲਾਛਾਪ ਡਾਕਟਰ ਦੀ ਦੁਕਾਨ ''ਤੇ ਛਾਪੇਮਾਰੀ

Sunday, Jul 23, 2017 - 06:47 AM (IST)

ਐੈੱਸ. ਟੀ. ਐੱਫ. ਵੱਲੋਂ ਝੋਲਾਛਾਪ ਡਾਕਟਰ ਦੀ ਦੁਕਾਨ ''ਤੇ ਛਾਪੇਮਾਰੀ

ਸੰਗਰੂਰ(ਵਿਵੇਕ ਸਿੰਧਵਾਨੀ, ਗੋਇਲ)—  ਐੈੱਸ.ਟੀ.ਐੈੱਫ਼. ਦੀ ਟੀਮ ਨੇ ਪਿੰਡ ਬਾਲੀਆਂ 'ਚ ਬਿਨਾਂ ਲਾਇਸੈਂਸ ਤੋਂ ਪ੍ਰੈਕਟਿਸ ਕਰਦੇ ਝੋਲਾਛਾਪ ਡਾਕਟਰ ਦੀ ਦੁਕਾਨ 'ਤੇ ਛਾਪਾ ਮਾਰ ਕੇ ਉਸ ਕੋਲੋਂ 975 ਗੋਲੀਆਂ, 240 ਕੈਪਸੂਲ ਅਤੇ 8 ਸ਼ੀਸ਼ੀਆਂ ਬਰਾਮਦ ਕੀਤੀਆਂ।  ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਗਰੂਰ ਦੇ ਐੈੱਸ.ਟੀ.ਐੈੱਫ. ਦੇ ਇੰਚਾਰਜ ਸਬ-ਇੰਸਪੈਕਟਰ ਰਵਿੰਦਰ ਕੁਮਾਰ ਭੱਲਾ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਇਕ ਵਿਅਕਤੀ ਬਿਨਾਂ ਲਾਇਸੈਂਸ ਤੋਂ ਪਿੰਡ ਬਾਲੀਆਂ 'ਚ ਪ੍ਰੈਕਟਿਸ ਕਰ ਰਿਹਾ ਹੈ ਅਤੇ ਦਵਾਈਆਂ ਵੇਚ ਰਿਹਾ ਹੈ। ਡਰੱਗ ਇੰਸਪੈਕਟਰ ਮੈਡਮ ਪ੍ਰਨੀਤ ਨੂੰ ਨਾਲ ਲੈ ਕੇ ਪਿੰਡ ਬਾਲੀਆਂ 'ਚ ਛਾਪੇਮਾਰੀ ਕੀਤੀ ਗਈ ਤਾਂ ਸੁਖਚੈਨ ਸਿੰਘ ਪੁੱਤਰ ਹਾਕਮ ਸਿੰਘ ਕੋਲੋਂ 975 ਗੋਲੀਆਂ, 240 ਕੈਪਸੂਲ ਅਤੇ 8 ਸ਼ੀਸ਼ੀਆਂ ਦਵਾਈ ਦੀਆਂ ਬਰਾਮਦ ਕੀਤੀਆਂ ਗਈਆਂ। ਸੁਖਚੈਨ ਸਿੰਘ ਕੋਲ ਨਾ ਤਾਂ ਪ੍ਰੈਕਟਿਸ ਕਰਨ ਦਾ ਲਾਇਸੈਂਸ ਸੀ ਅਤੇ ਨਾ ਹੀ ਦਵਾਈਆਂ ਵੇਚਣ ਦਾ। ਉਕਤ ਵਿਰੁੱਧ ਡਰੱਗ ਐਂਡ ਕਾਸਮੈਟਿਕ ਐਕਟ ਅਧੀਨ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। 


Related News