ਧੋਖਾਦੇਹੀ ਦੇ ਦੋਸ਼ ''ਚ ਔਰਤ ਖਿਲਾਫ ਕੇਸ ਦਰਜ
Friday, Mar 09, 2018 - 02:57 PM (IST)

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ)—ਇਕ ਵਿਅਕਤੀ ਨਾਲ ਧੋਖਾਦੇਹੀ ਕਰਨ ਦੇ ਮਾਮਲੇ 'ਚ ਇਕ ਔਰਤ ਖਿਲਾਫ ਥਾਣਾ ਸਿਟੀ ਬਰਨਾਲਾ 'ਚ ਮੁਕੱਦਮਾ ਦਰਜ ਕੀਤਾ ਗਿਆ। ਪੁਲਸ ਚੌਕੀ ਇੰਡਸਟਰੀ ਏਰੀਆ ਦੇ ਇੰਚਾਰਜ ਧਰਮਪਾਲ ਨੇ ਦੱਸਿਆ ਕਿ ਸੰਜੀਵ ਕੁਮਾਰ ਪੁੱਤਰ ਰਾਮ ਲਾਲ ਬਾਂਸਲ ਵਾਸੀ ਪਟਿਆਲਾ ਨੇ ਇਕ ਦਰਖਾਸਤ ਪੁਲਸ ਦੇ ਉਚ ਅਧਿਕਾਰੀਆਂ ਨੂੰ ਦਿੱਤੀ ਸੀ ਕਿ ਉਸ ਨੇ ਹੰਡਿਆਇਆ ਰੋਡ 'ਤੇ ਬਣੇ ਫਲੈਟਾਂ 'ਚੋਂ ਇਕ ਫਲੈਟ ਰੁਪਿੰਦਰ ਕੌਰ ਪੁੱਤਰੀ ਰਾਮ ਸਿੰਘ ਪਤਨੀ ਬਲਪ੍ਰੀਤ ਗਰੇਵਾਲ ਵਾਸੀ ਸੇਖਾਂ ਰੋਡ ਬਰਨਾਲਾ ਨੂੰ 22.50 ਲੱਖ ਰੁਪਏ 'ਚ ਵੇਚਿਆ ਸੀ। ਰਕਮ 'ਚੋਂ 4 ਲੱਖ ਰੁਪਏ ਬਕਾਇਆ ਰਹਿ ਗਏ ਸਨ, ਜਿਸ ਸਬੰਧੀ ਰੁਪਿੰਦਰ ਕੌਰ ਨੇ ਮੁਦਈ ਨੂੰ 2-2 ਲੱਖ ਦੇ ਦੋ ਚੈੱਕ 8 ਸਤੰਬਰ 2017 ਨੂੰ ਦੇ ਦਿੱਤੇ। ਉਕਤ ਔਰਤ ਨੇ ਮੁਦਈ ਤੋਂ ਧੋਖੇ ਨਾਲ ਇਹ ਚੈੱਕ ਵਾਪਸ ਲੈ ਲਏ। ਪੁਲਸ ਨੇ ਦਰਖਾਸਤ ਦੀ ਜਾਂਚ ਕਰਨ ਉਪਰੰਤ ਮੁਲਜ਼ਮਾਂ ਵਿਰੁੱਧ ਮੁਕੱਦਮਾ ਦਰਜ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।