ATM ਕਾਰਡ ਬਦਲ ਕੇ 1.31 ਲੱਖ ਰੁਪਏ ਕਢਵਾਉਣ ਵਾਲੇ ਅਣਪਛਾਤੇ ਵਿਅਕਤੀ ਵਿਰੁੱਧ ਮਾਮਲਾ ਦਰਜ

11/29/2020 4:24:42 PM

ਨਵਾਂਸ਼ਹਿਰ (ਤ੍ਰਿਪਾਠੀ)— ਖੇਤੀਵਾੜੀ ਮਹਿਕਮੇ 'ਚ ਬਤੌਰ ਕਲਰਕ ਕੰਮ ਕਰਨ ਵਾਲੀ ਔਰਤ ਦਾ ਧੋਖੇ ਨਾਲ ਏ. ਟੀ. ਐੱਮ. ਕਾਰਡ ਬਦਲ ਕੇ 1.31 ਲੱਖ ਰੁਪਏ ਦੀ ਰਾਸ਼ੀ ਕਢਵਾਉਣ ਵਾਲੇ ਅਣਪਛਾਤੇ ਵਿਅਕਤੀ ਵਿਰੁੱਧ ਪੁਲਸ ਨੇ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਏ. ਆਈ. ਜੀ. ਨੂੰ ਦਿੱਤੀ ਸ਼ਿਕਾਇਤ 'ਚ ਮਨਵਿੰਦਰ ਕੌਰ ਪਤਨੀ ਹਰਜਿੰਦਰ ਸਿੰਘ ਵਾਸੀ ਦੌਲਤਪੁਰ ਨੇ ਦੱਸਿਆ ਕਿ ਉਹ ਮੁੱਖ ਖੇਤੀਬਾੜੀ ਦਫ਼ਤਰ ਨਵਾਂਸ਼ਹਿਰ 'ਚ ਕਲਰਕ ਦੇ ਤੌਰ 'ਤੇ ਕੰਮ ਕਰਦੀ ਹੈ।

ਇਹ ਵੀ ਪੜ੍ਹੋ: 'ਬਾਬੇ ਨਾਨਕ' ਦੇ 551ਵੇਂ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ 'ਚ ਲੱਗੀਆਂ ਰੌਣਕਾਂ, ਕੱਢਿਆ ਗਿਆ ਨਗਰ ਕੀਰਤਨ

ਉਸ ਨੇ ਦੱਸਿਆ ਕਿ ਉਹ 26 ਫਰਵਰੀ 2019 ਨੂੰ ਬੰਗਾ ਰੋਡ 'ਤੇ ਸਥਿਤ ਐੱਸ. ਬੀ. ਆਈ. ਬੈਂਕ (ਐੱਨ. ਆਰ. ਆਈ) ਦੇ ਏ. ਟੀ. ਐੱਮ 'ਤੇ ਬੈਂਕ ਦੇ ਏ. ਟੀ. ਐੱਮ. ਕਾਰਡ ਨਾਲ ਪੈਸੇ ਕਢਵਾਉਣ ਲਈ ਗਈ। ਉਸ ਨੇ ਦੱਸਿਆ ਕਿ ਉਥੇ ਇਕ ਅਣਪਛਾਤਾ ਵਿਅਕਤੀ ਜੋ ਖੁਦ ਨੂੰ ਏ. ਟੀ. ਐੱਮ. 'ਚ ਕੈਸ਼ ਪਾਉਣ ਵਾਲਾ ਹੋਣ ਦਾ ਵਿਖਾਵਾ ਕਰ ਰਿਹਾ, ਨੇ ਉਸ ਦਾ ਕਾਰਡ ਜਨਰੇਟ ਕਰਨ ਲਈ ਲਿਆ ਸੀ। ਧੋਖੇ ਨਾਲ ਉਸ ਨੇ ਕਾਰਡ ਬਦਲ ਦਿੱਤਾ। ਉਸ ਨੇ ਦੱਸਿਆ ਕਿ ਉਪਰੰਤ ਉਕਤ ਅਣਪਛਾਤੇ ਵਿਅਕਤੀ ਨੇ ਵੱਖ-ਵੱਖ ਬੈਂਕਾਂ ਦੇ ਏ. ਟੀ. ਐੱਮ ਅਤੇ ਪਟਰੋਲ ਪੰਪਾਂ 'ਤੇ ਉਸ ਦੇ ਖਾਤੇ 'ਚੋਂ 1.31 ਲੱਖ ਰੁਪਏ ਦੀ ਰਾਸ਼ੀ ਕੱਢਵਾ ਲਈ। ਉਸ ਨੇ ਦੱਸਿਆ ਕਿ ਉਸ ਦੇ ਨਾਲ ਬਦਲਾ ਗਿਆ ਕਾਰਡ ਕਿਸੇ ਸਨੀ ਨਾਮ ਦੇ ਵਿਅਕਤੀ ਦਾ ਪਾਇਆ ਗਿਆ।

ਇਹ ਵੀ ਪੜ੍ਹੋ: ਸ਼ੂਟਿੰਗ ਕਰਦੇ ਸਮੇਂ ਪੁਲਸ ਦੀ AK-47 'ਚੋਂ ਨਿਕਲੀ ਗੋਲੀ ਡੇਢ ਕਿੱਲੋਮੀਟਰ ਦੂਰ ਕਿਸਾਨ ਦੀ ਛਾਤੀ ਤੋਂ ਹੋਈ ਆਰ-ਪਾਰ

ਉਸ ਨੇ ਦੱਸਿਆ ਕਿ ਜਿਸ ਤਰ੍ਹਾਂ ਨਾਲ ਉਸ ਨੇ ਪ੍ਰਾਪਤ ਬੈਂਕ ਡਿਟੈਲ 'ਚ ਏ.ਟੀ.ਐੱਮ.ਦੇ ਨਾਲ ਨਾਲ ਪਟਰੋਲ ਪੰਪ ਦੀ 15-20 ਹਜ਼ਾਰ ਰੁਪਏ ਦੀ ਐਂਟਰੀ ਸਾਹਮਣੇ ਆਈ ਹੈ। ਉਸ ਤੋਂ ਸਪੱਸ਼ਟ ਹੁੰਦਾ ਹੈ ਕਿ ਧੋਖਾਦੇਹੀ 'ਚ ਪਟਰੋਲ ਪੰਪ ਦੇ ਕਰਮਚਾਰੀ ਦੀ ਵੀ ਮਿਲੀ ਭੁਗਤ ਰਹੀ ਹੋਵੇਗੀ। ਉਸ ਨੇ ਦੱਸਿਆ ਕਿ ਉਸ ਨੇ ਪਹਿਲਾਂ ਵੀ ਪੁਲਸ ਨੂੰ ਇਸ ਸਬੰਧੀ ਸ਼ਿਕਾਇਤ ਦਿੱਤੀ ਸੀ ਪਰ ਹੁਣ ਤੱਕ ਕੋਈ ਕਾਰਵਾਈ ਨਹੀ ਹੋਈ। ਏ. ਆਈ. ਜੀ. ਨੂੰ ਦਿੱਤੀ ਸ਼ਿਕਾਇਤ 'ਚ ਉਸ ਨੇ ਮੰਗ ਕੀਤੀ ਕਿ ਉਕਤ ਅਣਪਛਾਤੇ ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ ਕਾਨੂੰਨ ਤਹਿਤ ਬਣਦੀ ਕਾਰਵਾਈ ਨੂੰ ਅਮਲ 'ਚ ਲਿਆਉਂਦਾ ਜਾਵੇ ਅਤੇ ਉਸ ਦੀ ਰਾਸ਼ੀ ਉਸ ਨੂੰ ਵਾਪਸ ਕਰਵਾਈ ਜਾਵੇ।

ਇਹ ਵੀ ਪੜ੍ਹੋ: ਵਿਆਹ ਵਾਲੇ ਘਰ 'ਚ ਮਾਤਮ ਦਾ ਮਾਹੌਲ, ਦਰਦਨਾਕ ਹਾਦਸੇ 'ਚ ਨੌਜਵਾਨ ਦੀ ਹੋਈ ਮੌਤ

ਉਕਤ ਸ਼ਿਕਾਇਤ ਦੀ ਜਾਂਚ ਡੀ. ਐੱਸ. ਪੀ. ਰਤਨ ਦੇ ਅਧਿਕਾਰੀ ਵੱਲੋਂ ਕਰਨ ਉਪਰੰਤ ਪਾਇਆ ਗਿਆ ਅਣਪਛਾਤੇ ਵਿਅਕਤੀ ਵੱਲੋਂ ਸ਼ਿਕਾਇਤਕਰਤਾ ਦੇ ਅਗਵਾਈ ਸਨੀ ਨਾਮ ਦੇ ਵਿਅਕਤੀ ਦਾ ਵੀ ਏ. ਟੀ. ਐੱਮ. ਕਾਰਡ ਬਦਲ ਕੇ 18,500 ਰੁਪਏ ਦੀ ਰਾਸ਼ੀ ਧੋਖੇ ਨਾਲ ਕਢਵਾਈ ਗਈ ਹੈ। ਜਾਂਚ ਅਧਿਕਾਰੀ ਦੀ ਨਤੀਜਾ ਰਿਪੋਰਟ ਦੇ ਆਧਾਰ 'ਤੇ ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਧੋਖਾਦੇਹੀ ਦਾ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਜਲੰਧਰ ਜ਼ਿਲ੍ਹੇ 'ਚ ਕੋਰੋਨਾ ਆਫ਼ਤ, 5 ਪੀੜਤਾਂ ਨੇ ਤੋੜਿਆ ਦਮ, 143 ਦੀ ਰਿਪੋਰਟ ਪਾਜ਼ੇਟਿਵ


shivani attri

Content Editor

Related News