ਕੈਨੇਡਾ ਤੋਂ ਫੋਨ ਕਰਕੇ ਖ਼ੁਦ ਨੂੰ ਦੱਸਿਆ ਰਿਸ਼ਤੇਦਾਰ, ਗੱਲਾਂ ''ਚ ਲਗਾ ਕੇ ਕੀਤੀ 1 ਲੱਖ ਰੁਪਏ ਦੀ ਠੱਗੀ

10/15/2023 6:57:19 PM

ਨਵਾਂਸ਼ਹਿਰ (ਤ੍ਰਿਪਾਠੀ)- ਕੈਨੇਡਾ ’ਚ ਰਹਿੰਦੇ ਰਿਸ਼ਤੇਦਾਰ ਦਾ ਬਹਾਨਾ ਲਗਾ ਕੇ ਬੈਂਕ ਖ਼ਾਤੇ ’ਚ 1 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਇਕ ਅਣਪਛਾਤੇ ਵਿਅਕਤੀ ਸਮੇਤ 2 ਦੋਸ਼ੀਆਂ ਖ਼ਿਲਾਫ਼ ਪੁਲਸ ਨੇ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਅਵਤਾਰ ਸਿੰਘ ਕਲਸੀ ਪੁੱਤਰ ਚਰਨ ਸਿੰਘ ਕਲਸੀ ਨੇ ਦੱਸਿਆ ਕਿ ਉਸ ਦੇ ਪੋਤਰੇ ਦੇ ਮੋਬਾਇਲ ਨੰਬਰ ’ਤੇ ਕਿਸੇ ਅਣਪਛਾਤੇ ਵਿਅਕਤੀ ਨੇ ਫੋਨ ਕੀਤਾ, ਜਿਸ ਨੇ ਕਿਹਾ ਕਿ ਉਹ ਕੈਨੇਡਾ ਤੋਂ ਫੋਨ ਕਰ ਰਿਹਾ ਹੈ।

ਉਸ ਨੇ ਦੱਸਿਆ ਕਿ ਜਦੋਂ ਉਸ ਨੇ ਫੋਨ ਕਰਨ ਵਾਲੇ ਨੂੰ ਪੁੱਛਿਆ ਕਿ ਕੀ ਉਹ ਰਵੀ ਬੋਲ ਰਿਹਾ ਹੈ ? ਤਾਂ ਉਸ ਨੇ ਦੱਸਿਆ ਕਿ ਹਾਂ, ਉਹ ਰਵੀ ਬੋਲ ਰਿਹਾ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਰਵੀ ਉਸ ਦੀ ਪਤਨੀ ਦਾ ਭਤੀਜਾ ਹੈ, ਜੋ ਕੈਨੇਡਾ ਰਹਿੰਦਾ ਹੈ। ਉਸ ਨੇ ਦੱਸਿਆ ਕਿ ਉਸ ਨੇ ਉਕਤ ਫੋਨ ਕਰਨ ਵਾਲੇ ਨੂੰ ਆਪਣੀ ਮਾਸੀ ਨਾਲ ਗੱਲ ਕਰਨ ਲਈ ਕਿਹਾ, ਜਿਸ ਤੋਂ ਬਾਅਦ ਉਸ ਨੇ ਉਸ ਨਾਲ ਗੱਲ ਕਰਦੇ ਹੋਏ ਉਸ ਨੂੰ ਆਪਣਾ ਬੈਂਕ ਖ਼ਾਤਾ ਨੰਬਰ ਭੇਜਣ ਲਈ ਕਿਹਾ ਅਤੇ ਉਹ ਉਸ ਨੂੰ 12.5 ਲੱਖ ਰੁਪਏ ਟਰਾਂਸਫਰ ਕਰਵਾਉਣ ਲਈ ਕਹਿ ਰਿਹਾ ਹੈ।

ਇਹ ਵੀ ਪੜ੍ਹੋ: 1 ਨਵੰਬਰ ਨੂੰ ਹੋਣ ਵਾਲੀ ਖੁੱਲ੍ਹੀ ਬਹਿਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ

ਉਸ ਨੇ ਦੱਸਿਆ ਕਿ ਉਹ ਭਾਰਤ ਆ ਰਿਹਾ ਹੈ ਅਤੇ ਆ ਕੇ ਉਨ੍ਹਾਂ ਤੋਂ ਪੈਸੇ ਲੈ ਲਵੇਗਾ। ਉਸ ਨੇ ਦੱਸਿਆ ਕਿ ਉਸ ਦੇ ਪੈਸੇ ਆਉਣ ’ਚ ਕੁਝ ਸਮਾਂ ਲੱਗ ਸਕਦਾ ਹੈ। ਉਸ ਦਾ ਦੋਸਤ ਨਿਰੰਜਨ ਉਸ ਦੇ ਨਾਲ ਕੰਮ ਕਰਦਾ ਹੈ। ਉਸ ਦੀ ਮਾਂ ਬੀਮਾਰ ਹੈ ਅਤੇ ਉਸ ਦਾ ਆਪ੍ਰੇਸ਼ਨ ਹੋਣਾ ਹੈ, ਜਿਸ ਕਾਰਨ ਉਸ ਨੇ 2.5 ਲੱਖ ਰੁਪਏ ਆਪਣੇ ਬੈਂਕ ਖ਼ਾਤੇ ਵਿੱਚ ਟਰਾਂਸਫਰ ਕਰ ਦਿੱਤੇ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਨੇ ਆਪਣੀ ਪਤਨੀ ਦਾ ਭਤੀਜਾ ਸਮਝ ਕੇ ਬੈਂਕ ’ਚੋਂ 1 ਲੱਖ ਰੁਪਏ ਉਸ ਵੱਲੋਂ ਦਿੱਤੇ ਬੈਂਕ ਖ਼ਾਤੇ ’ਚ ਟਰਾਂਸਫਰ ਕਰਵਾ ਲਏ, ਜਿਸ ਤੋਂ ਬਾਅਦ ਉਕਤ ਵਿਅਕਤੀ ਦਾ ਫੋਨ ਆਇਆ ਕਿ ਉਸ ਦੀ ਮਾਂ ਦਾ ਦਿਹਾਂਤ ਹੋ ਗਿਆ ਹੈ ਅਤੇ ਉਸ ਨੂੰ 50 ਹਜ਼ਾਰ ਰੁਪਏ ਹੋਰ ਟਰਾਂਸਫਰ ਕਰਵਾ ਦਿੱਤੇ ਜਾਣ। 

ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦੀ ਪਤਨੀ ਨੇ ਫੋਨ ਕਰਨ ਵਾਲੇ ਨੂੰ ਕਿਹਾ ਕਿ ਉਹ ਉਸ ਦਾ ਭਤੀਜਾ ਨਹੀਂ ਹੋ ਸਕਦਾ, ਜਿਸ ’ਤੇ ਫੋਨ ਕਰਨ ਵਾਲੇ ਨੇ ਫੋਨ ਕੱਟ ਦਿੱਤਾ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਉਸ ਨੇ ਕਿਹਾ ਕਿ ਉਕਤ ਵਿਅਕਤੀ ਨੇ ਆਪਣੀ ਪਤਨੀ ਦਾ ਭਤੀਜਾ ਦੱਸ ਕੇ ਧੋਖੇ ਨਾਲ ਉਸ ਦੇ ਬੈਂਕ ਖ਼ਾਤੇ ’ਚ ਪੈਸੇ ਟਰਾਂਸਫਰ ਕਰ ਲਏ ਹਨ, ਜਿਸ ਕਾਰਨ ਉਸ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਥਾਣਾ ਕਾਠਗੜ੍ਹ ਦੀ ਪੁਲਸ ਨੇ ਸ਼ਿਕਾਇਤ ਦੇ ਆਧਾਰ ’ਤੇ ਨਿਰੰਜਨ ਕੁਮਾਰ ਸਮੇਤ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਧੋਖਾਦੇਹੀ ਦਾ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: CM ਮਾਨ ਨੇ 304 ਨਵੇਂ ਨਿਯੁਕਤ ਉਮੀਦਵਾਰਾਂ ਨੂੰ ਵੰਡੇ ਨਿਯੁਕਤੀ ਪੱਤਰ, ਕਿਹਾ-ਪੰਜਾਬ ਨੂੰ ਦੇਸ਼ ਦੀ ਨੰਬਰ-1 ਡਿਜ਼ੀਟਲ ਪੁਲਸ ਬਣਾਵਾਂਗੇ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 

 https://play.google.com/store/apps/details?id=com.jagbani&hl=en&pli=1

For IOS:-  

https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News