ਪਤੀ-ਪਤਨੀ ਤੇ ਸਾਲੇ ਦੀ ਕਰਤੂਤ, ਚਲਾਕੀ ਨਾਲ ਮਾਰੀ 40 ਕਰੋੜ ਰੁਪਏ ਦੀ ਠੱਗੀ

10/02/2018 5:54:25 PM

ਜਲੰਧਰ— ਇਥੋਂ ਦੀ ਥਾਣਾ ਨੰਬਰ-7 ਦੀ ਪੁਲਸ ਨੇ ਅਰਬਨ ਅਸਟੇਟ ਦੇ ਰਹਿਣ ਵਾਲੇ ਮੰਗਲ ਸਿੰਘ, ਉਨ੍ਹਾਂ ਦੀ ਪਤਨੀ ਪਰਨੀਤ ਕੌਰ ਅਤੇ ਸਾਲੇ ਹਰਮਨ ਸਿੰਘ ਖਿਲਾਫ 40 ਕਰੋੜ ਦੀ ਠੱਗੀ ਮਾਰਨ ਦੇ ਮਾਮਲੇ 'ਚ ਆਈ. ਪੀ. ਸੀ. ਦੀ ਧਾਰਾ 420 ਸਮੇਤ 406, 380, 328 ਅਤੇ 120-ਬੀ ਦੇ ਤਹਿਤ ਕੇਸ ਦਰਜ ਕੀਤਾ ਹੈ। ਤਿੰਨੋਂ ਦੋਸ਼ੀ ਮੌਜੂਦਾ ਸਮੇਂ 'ਚ ਮੱਧ ਪ੍ਰਦੇਸ਼ ਦੇ ਜ਼ਿਲਾ ਹੋਸ਼ੰਗਾਬਾਦ ਦੀ ਤਹਿਸੀਲ ਪੀਪਰੀਆ ਦੇ ਬਿਜੰਬਰਾ 'ਚ ਰਹਿ ਰਹੇ ਹਨ। ਮਾਡਲ ਟਾਊਨ 'ਚ ਪੈਂਦੇ ਸ਼ਿਵ ਵਿਹਾਰ ਦੇ ਆਨੰਦ ਸਿੰਘ ਅਤੇ ਕੁੰਵਰ ਨਾਹਰ ਸਿੰਘ ਦੀ ਸ਼ਿਕਾਇਤ 'ਤੇ ਥਾਣਾ-7 ਦੇ ਐੱਸ. ਐੱਚ. ਓ. ਰਹੇ ਇੰਸਪੈਕਟਰ ਓਂਕਾਰ ਬਰਾੜ ਨੂੰ ਇੰਕੁਆਇਰੀ ਮਾਰਕ ਕੀਤੀ ਸੀ। ਸ਼ਿਕਾਇਤ 'ਚ ਕੁੰਵਰ ਆਨੰਦ ਅਤੇ ਕੁੰਵਰ ਨਾਹਰ ਨੇ ਕਿਹਾ ਹੈ ਕਿ ਉਨ੍ਹਾਂ ਦੇ ਪਿਤਾ ਠਾਕੁਰ ਪ੍ਰਦੀਪ ਸਿੰਘ ਦੀ ਪਿੰਡ ਬੂਟ 'ਚ ਖੇਤੀਬਾੜੀ ਦੀ ਜ਼ਮੀਨ ਸੀ। ਸਾਲ 1992-93 'ਚ ਦੋਸ਼ੀ ਮੰਗਲ ਸਿੰਘ ਨੇ ਉਨ੍ਹਾਂ ਦੇ ਪਿਤਾ ਠਾਕੁਰ ਪ੍ਰਦੀਪ ਸਿੰਘ ਨੂੰ ਜਾਇਦਾਦ ਵੇਚਣ ਲਈ ਮਨਾਇਆ ਅਤੇ ਵਧੀਆ ਮੁੱਲ 'ਤੇ ਜ਼ਮੀਨ ਵਿਕਵਾ ਦਿੱਤੀ। ਜ਼ਮੀਨ ਵੇਚਣ 'ਤੇ ਮਿਲੀ ਨਕਦੀ ਉਨ੍ਹਾਂ ਦੇ ਪਿਤਾ ਨੂੰ ਦੇਣ ਦੀ ਬਜਾਏ ਦੋਸ਼ੀ ਨੇ ਗੁਰਦਾਸਪੁਰ ਅਤੇ ਅੰਮ੍ਰਿਤਸਰ ਦੇ ਪਿੰਡਾਂ 'ਚ ਪੈਸਾ ਇਨਵੈਸਟ ਕਰਨ ਦੀ ਬਜਾਏ ਕਹਿ ਕੇ ਠੱਗੀ ਮਾਰੀ। 2014 'ਚ ਮੰਗਲ ਸਿੰਘ ਨੇ 42 ਕਰੋੜ 70 ਹਜ਼ਾਰ ਰੁਪਏ ਦੇਣ ਦੀ ਸਹਿਮਤੀ ਜਤਾਈ। ਮੰਗਲ ਸਿੰਘ ਨੇ 28 ਫਰਵਰੀ 2014 ਦੀ ਤਰੀਕ ਦਾ 2 ਕਰੋੜ 70 ਹਜ਼ਾਰ ਦਾ ਚੈੱਕ ਦਿੱਤਾ। ਇਸ ਤੋਂ ਬਾਅਦ 30 ਮਈ 2014 ਦੀ ਤਰੀਕ ਦੇ 10-10 ਕਰੋੜ ਦੇ ਚਾਰ ਚੈੱਕ ਦਿੱਤੇ। 

40 ਕਰੋੜ ਦੇ ਚਾਰ ਚੈੱਕ ਇੰਝ ਕੀਤੇ ਚੋਰੀ
ਸ਼ਿਕਾਇਤ ਕਰਤਾ ਮੁਤਾਬਕ ਪੈਸਾ ਵਾਪਸ ਕਰਨ ਦਾ ਸਮਝੌਤਾ ਹੋਣ ਦੇ ਕੁਝ ਦਿਨ ਬਾਅਦ ਦੋਸ਼ੀ ਆਪਣੀ ਪਤਨੀ ਅਤੇ ਸਾਲੇ ਦੇ ਨਾਲ ਘਰ ਆਇਆ। ਉਦੋਂ ਪਿਤਾ ਘਰ 'ਚ ਇਕੱਲੇ ਸਨ। ਦੋਸ਼ੀਆਂ ਨੇ ਚਾਹ 'ਚ ਬੇਹੋਸ਼ੀ ਦੀ ਦਵਾਈ ਮਿਲਾ ਕੇ ਬ੍ਰੀਫਕੇਸ 'ਚ ਰੱਖੇ 10-10 ਕਰੋੜ ਦੇ ਚਾਰ ਚੈੱਕ ਚੋਰੀ ਕਰ ਲਏ।


Related News