ਵੱਧ ਵਿਆਜ ਦੇ ਲਾਲਚ 'ਚ ਠੱਗੇ ਗਏ ਲੋਕ, ਕੰਪਨੀ ਪੈਸੇ ਲੈ ਕੇ ਭੱਜੀ

07/19/2018 5:43:54 PM

ਹੁਸ਼ਿਆਰਪੁਰ (ਅਮਰੀਕ)— ਇਥੋਂ ਦੇ ਤਲਵਾੜਾ 'ਚੋਂ ਇਕ ਫਰਜ਼ੀ ਕੰਪਨੀ ਵੱਲੋਂ ਵੱਧ ਵਿਆਜ ਦੇ ਨਾਂ 'ਤੇ ਲੋਕਾਂ ਨਾਲ ਠੱਗੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਠੱਗੀ ਦਾ ਸ਼ਿਕਾਰ ਹੋਏ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ 11 ਤੋਂ 12 ਫੀਸਦੀ ਵਿਆਜ ਦੇ ਲਾਲਚ 'ਚ 'ਉਮੀਦ ਕੋ-ਆਪਰੇਸ਼ਨ ਪ੍ਰੋਡਿਊਸਰ ਕੰਪਨੀ ਲਿਮਟਿਡ' ਕੋਲ ਐੱਫ. ਡੀ. ਅਤੇ ਆਰ. ਡੀ. ਕਰਵਾ ਕੇ ਆਪਣੇ ਖੂਨ ਪਸੀਨੇ ਦੀ ਕਮਾਈ 'ਚੋਂ ਕਿਸ਼ਤਾਂ ਤਾਰੀਆਂ ਸਨ ਪਰ ਹੁਣ ਕੰਪਨੀ ਇਨ੍ਹਾਂ ਲੋਕਾਂ ਦੇ ਪੈਸੇ ਲੈ ਕੇ ਭੱਜ ਗਈ ਹੈ। ਲੋਕਾਂ ਦਾ ਦੋਸ਼ ਹੈ ਕਿ ਕੰਪਨੀ ਦਾ ਇਕ ਏਜੰਟ ਜੋ ਪੁਲਸ ਮੁਲਾਜ਼ਮ ਹੈ, ਉਹ ਪੈਸੇ ਮੰਗਣ 'ਤੇ ਧਮਕੀਆਂ ਦੇ ਰਿਹਾ ਹੈ। 

PunjabKesariਉਧਰ ਪੁਲਸ ਨੇ ਕਰੀਬ 50 ਲੋਕਾਂ ਦੀ ਸ਼ਿਕਾਇਤ 'ਤੇ ਕੰਪਨੀ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਡੀ. ਐੱਸ. ਪੀ. ਰਵਿੰਦਰ ਸਿੰਘ ਨੇ ਦੱਸਿਆ ਕਿ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਫਰਜ਼ੀ ਕੰਪਨੀਆਂ ਵੱਲੋਂ ਭੋਲੇ-ਭਾਲੇ ਲੋਕਾਂ ਨੂੰ ਚੂਨਾ ਲਾਉਣ ਦੇ ਮਾਮਲੇ ਅਕਸਰ ਸਾਹਮਣੇ ਆਉਂਦੇ ਹਨ ਪਰ ਲੋੜ ਹੈ ਅਜਿਹੀਆਂ ਫਰਾਡ ਕੰਪਨੀਆਂ ਨੂੰ ਨੱਥ ਪਾਉਣ ਦੀ।


Related News