ਬਿਆਨੇ ਦੀ ਰਕਮ ਵਾਪਸ ਨਾ ਕਰਨ ''ਤੇ ਕੇਸ ਦਰਜ

Sunday, Jan 28, 2018 - 01:26 PM (IST)

ਬਿਆਨੇ ਦੀ ਰਕਮ ਵਾਪਸ ਨਾ ਕਰਨ ''ਤੇ ਕੇਸ ਦਰਜ

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)—ਧੋਖਾਦੇਹੀ ਦੇ ਮਾਮਲੇ 'ਚ ਪੁਲਸ ਨੇ ਇਕ ਵਿਅਕਤੀ 'ਤੇ ਕੇਸ ਦਰਜ ਕੀਤਾ ਹੈ। ਥਾਣਾ ਖਨੌਰੀ ਦੇ ਪੁਲਸ ਅਧਿਕਾਰੀ ਬੀਰਬਲ ਸ਼ਰਮਾ ਨੇ ਦੱਸਿਆ ਕਿ ਪੁਲਸ ਕੋਲ ਪਰਮਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਖਨੌਰੀ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਸੋਮਨਾਥ ਪੁੱਤਰ ਹਰੀ ਚੰਦ ਵਾਸੀ ਚੰਡੀਗੜ੍ਹ ਨੇ ਇਕ 200 ਗਜ਼ ਦਾ ਪਲਾਟ, ਜੋ ਉਸ ਦੇ ਕੋਲ ਨਹੀਂ ਸੀ, ਨੂੰ ਵੇਚਣ ਦਾ ਸੌਦਾ ਕਰ ਲਿਆ। ਬਿਆਨੇ ਦੇ ਤੌਰ 'ਤੇ ਮੁਲਜ਼ਮ ਨੂੰ ਚਾਰ ਲੱਖ ਰੁਪਏ ਦੀ ਰਕਮ ਦਿੱਤੀ ਗਈ ਪਰ ਉਸ ਨੇ ਇਸ ਜਗ੍ਹਾ ਦੀ ਰਜਿਸਟਰੀ ਨਹੀਂ ਕਰਵਾਈ। ਬਾਅਦ 'ਚ ਸਮਝੌਤਾ ਹੋਣ 'ਤੇ ਉਸ ਨੇ 5 ਲੱਖ ਦਾ ਚੈੱਕ ਦੇ ਦਿੱਤਾ ਜਦੋਂਕਿ ਉਸ ਦੇ ਖਾਤੇ 'ਚ ਪੈਸੇ ਨਹੀਂ ਸਨ। ਚੈੱਕ ਬਾਊਂਸ ਹੋ ਗਿਆ। ਪਰਮਜੀਤ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਸੋਮਨਾਥ 'ਤੇ ਕੇਸ ਦਰਜ ਕਰ ਲਿਆ ਗਿਆ ਹੈ।


Related News