ਪ੍ਰਾਪਰਟੀ ਡੀਲਰ ਨੇ ਮਾਰੀ 12 ਲੱਖ ਰੁਪਏ ਦੀ ਠੱਗੀ

Saturday, Jan 27, 2018 - 03:32 PM (IST)

ਪ੍ਰਾਪਰਟੀ ਡੀਲਰ ਨੇ ਮਾਰੀ 12 ਲੱਖ ਰੁਪਏ ਦੀ ਠੱਗੀ

ਰਾਹੋਂ (ਪ੍ਰਭਾਕਰ)— ਪੰਜਾਬ ਪੁਲਸ ਦੀ ਵਿਧਵਾ ਸਿਪਾਹੀ ਨਾਲ 12 ਲੱਖ ਦੀ ਠੱਗੀ ਮਾਨ ਵਾਲੇ ਰਾਹੋਂ ਦੇ ਪ੍ਰਾਪਰਟੀ ਡੀਲਰ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਥਾਣਾ ਰਾਹੋਂ ਦੇ ਐੱਸ. ਐੱਚ. ਓ. ਸੁਭਾਸ਼ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਪੁਲਸ ਦੀ ਸਿਪਾਹੀ ਹਰਮੀਤ ਕੌਰ ਪਤਨੀ ਸਵ. ਦਵਿੰਦਰ ਸਿੰਘ ਵਾਸੀ ਮਕਾਨ ਨੰਬਰ 81, ਏਕਤਾ ਨਗਰ, ਨੇੜੇ ਦੁਰਗਾ ਮੰਦਰ, ਰਾਮਾ ਮੰਡੀ ਜਲੰਧਰ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਮੇਰੇ ਪਤੀ ਦੀ 6 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ ਅਤੇ ਮੇਰੇ ਮਾਤ-ਪਿਤਾ ਨੇ ਮੈਨੂੰ ਇਕ 14 ਮਰਲੇ ਦਾ ਪਲਾਟ ਲੈ ਕੇ ਦੇਣ ਲਈ ਬਿਆਨਾ ਮੇਰੇ ਭਰਾ ਭੁਪਿੰਦਰ ਸਿੰਘ ਵਾਸੀ ਕੋਟ ਰਾਂਝਾ ਥਾਣਾ ਰਾਹੋਂ ਨਵਾਂਸ਼ਹਿਰ ਨੇ ਰਾਹੋਂ ਦੇ ਇਕ ਪ੍ਰਾਪਰਟੀ ਡੀਲਰ ਨੂੰ ਇਕ ਪਲਾਟ 14 ਮਰਲੇ ਸਿਟੀ ਇੰਕਲੇਵ ਜਾਡਲਾ ਰੋਡ ਰਾਹੋਂ ਵਿਖੇ ਲੈਣ ਲਈ 87.500 ਰੁਪਏ ਪਰ ਮਰਲੇ ਦੇ ਹਿਸਾਲ ਨਾਲ 2 ਲੱਖ ਰੁਪਏ ਦਿੱਤੇ ਸਨ। 
ਰਜਿਸਟਰੀ ਕਰਵਾਉਣ ਦੀ ਮਿਆਦ ਮਿਤੀ 19 ਅਕਤੂਬਰ, 2012 ਨਿਸ਼ਚਿਤ ਕੀਤੀ ਸੀ ਜਦੋਂ ਰਜਿਸਟਰੀ ਕਰਵਾਉਣ ਦਾ ਸਮਾਂ ਆਇਆ ਤਾਂ ਮੈਂ ਆਪਦੇ ਪਰਿਵਾਰਕ ਮੈਂਬਰਾਂ ਨੂੰ ਨਾਲ ਲੈ ਕੇ ਉਸ ਪ੍ਰਾਪਰਟੀ ਡੀਲਰ ਕੋਲ ਗਈ ਤਾਂ ਸ਼ਹਿਮਤੀ ਨਾਲ ਰਜਿਸਟਰੀ ਦੀ ਮਿਆਦ ਮਿਤੀ 19 ਅਕਤੂਬਰ, 2012 ਤੋਂ ਵਧਾ ਕੇ 19 ਜਨਵਰੀ, 2013 ਲਿਖ ਦਿੱਤੀ ਅਤੇ ਉਸ ਨੇ 3 ਲੱਖ ਰੁਪਏ ਹੋਰ ਲੈ ਲਏ ਪਰ ਫਿਰ ਵੀ ਰਜਿਸਟਰੀ ਨਹੀਂ ਕੀਤੀ ਗਈ। ਫਿਰ ਉਸ ਨੇ ਇਹ ਮਿਤੀ ਫਿਰ 30 ਜਨਵਰੀ, 2013 ਕਰ ਦਿੱਤੀ ਪਰ ਫਿਰ ਰਜਿਸਟਰੀ ਨਹੀਂ ਕੀਤੀ ਗਈ। ਇਹ ਮਿਤੀ ਵਧਾ ਕੇ 15 ਮਈ, 2013 ਕਰ ਦਿੱਤੀ ਅਤੇ ਉਸ ਨੇ ਫਿਰ 4 ਲੱਖ ਰੁਪਏ ਲੈ ਲਏ ਫਿਰ ਉਹ ਟਾਲ-ਮਟੋਲ ਕਰਨ ਲੱਗਿਆ ਅਤੇ ਸਹਿਮਤੀ ਨਾਲ ਇਹ ਮਿਤੀ 22 ਫਰਫਰੀ 16 ਕਰ ਦਿੱਤੀ ਅਤੇ 2 ਲੱਖ ਰੁਪਏ ਲੈ ਲਏ। ਉਸ ਨੇ ਇਸ ਮਿਤੀ 'ਤੇ ਵੀ ਰਜਿਸਟਰੀ ਨਹੀਂ ਕੀਤੀ। 
ਥਾਣਾ ਰਾਹੋਂ ਦੇ ਐੱਸ. ਐੱਚ. ਓ. ਸੁਭਾਸ਼  ਨੇ ਦੱਸਿਆ ਕਿ 12 ਲੱਖ ਦੀ ਠੱਗੀ ਕਰਨ ਵਾਲੇ ਪ੍ਰੋਪਰਟੀ ਡੀਲਰ ਖਿਲਾਫ ਹਰਮੀਤ ਕੌਰ ਦੇ ਬਿਆਨਾਂ 'ਤੇ ਥਾਣਾ ਰਾਹੋਂ ਵਿਖੇ ਏ. ਐੱਸ. ਆਈ. ਸੁਰਿੰਦਰ ਪਾਲ ਨੇ ਧਾਰਾ 420 ਅਧੀਂਨ ਮਾਮਲਾ ਦਰਜ ਕੀਤਾ ਹੈ।


Related News