ਏ. ਟੀ. ਐੱਮ. ਬਦਲ ਕੇ ਖਾਤੇ ''ਚੋਂ ਉਡਾਏ ਲੱਖ ਰੁਪਏ

Monday, Dec 04, 2017 - 11:22 AM (IST)

ਏ. ਟੀ. ਐੱਮ. ਬਦਲ ਕੇ ਖਾਤੇ ''ਚੋਂ ਉਡਾਏ ਲੱਖ ਰੁਪਏ

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)—ਧੋਖੇ ਨਾਲ ਏ. ਟੀ. ਐੱਮ. ਕਾਰਡ ਬਦਲ ਕੇ ਇਕ ਵਿਅਕਤੀ ਦੇ 1 ਲੱਖ ਰੁਪਏ ਠੱਗਣ ਦੇ ਮਾਮਲੇ 'ਚ ਥਾਣਾ ਸਿਟੀ ਸੰਗਰੂਰ ਵਿਖੇ ਅਣਪਛਾਤੇ ਵਿਅਕਤੀ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ ਹੈ। ਸਹਾਇਕ ਥਾਣੇਦਾਰ ਦਰਸ਼ਨ ਸਿੰਘ ਨੇ ਦੱਸਿਆ ਕਿ ਕਰਨੈਲ ਸਿੰਘ ਪੁੱਤਰ ਅਰਜੁਨ ਸਿੰਘ ਵਾਸੀ ਕਰਤਾਰਪੁਰਾ ਬਸਤੀ ਸੰਗਰੂਰ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਹਨ ਕਿ ਉਹ ਆਪਣੇ ਲੜਕੇ ਨਾਲ ਬੈਂਕ ਆਫ ਬੜੌਦਾ ਦੀ ਬ੍ਰਾਂਚ ਕੌਲਾ ਪਾਰਕ ਸੰਗਰੂਰ ਦੇ ਏ. ਟੀ. ਐੱਮ. 'ਚੋਂ ਪੈਸੇ ਕਢਵਾਉਣ ਲਈ ਗਿਆ ਸੀ ਤਾਂ ਏ. ਟੀ. ਐੱਮ. 'ਚ ਇਕ ਅਣਪਛਾਤਾ ਵਿਅਕਤੀ ਆਇਆ, ਜਿਸ ਨੇ ਕਿਹਾ ਕਿ ਉਹ ਉਸ ਨੂੰ ਆਪਣਾ ਏ. ਟੀ. ਐੱਮ. ਕਾਰਡ ਦੇ ਦੇਣ ਅਤੇ ਉਹ ਜਲਦੀ ਪੈਸੇ ਕਢਵਾ ਦੇਵੇਗਾ। ਨਜ਼ਰ ਕਮਜ਼ੋਰ ਹੋਣ ਕਾਰਨ ਸ਼ਿਕਾਇਤਕਰਤਾ ਨੇ ਆਪਣਾ ਏ. ਟੀ. ਐੱਮ. ਕਾਰਡ ਉਸ ਅਣਪਛਾਤੇ ਵਿਅਕਤੀ ਨੂੰ ਦੇ ਦਿੱਤਾ, ਜਿਸ ਨੇ ਉਸ ਦੇ ਪੈਸੇ ਕਢਵਾ ਕੇ ਏ. ਟੀ. ਐੱਮ. ਕਾਰਡ ਬਦਲ ਦਿੱਤਾ ਅਤੇ ਬਾਅਦ 'ਚ ਧੋਖੇ ਨਾਲ 1 ਲੱਖ ਰੁਪਏ ਕਢਵਾ ਲਏ। ਪੁਲਸ ਨੇ ਅਣਪਛਾਤੇ ਵਿਅਕਤੀ ਵਿਰੁੱਧ ਪਰਚਾ ਦਰਜ ਕਰ ਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News