ਨੌਕਰੀ ਲਵਾਉਣ ਦਾ ਝਾਂਸਾ ਦੇ ਕੇ 11 ਲੱਖ ਦੀ ਠੱਗੀ ਮਾਰਨ ਦੇ ਦੋਸ਼ ''ਚ ਮਾਮਲਾ ਦਰਜ

Thursday, Sep 21, 2017 - 05:52 PM (IST)

ਨੌਕਰੀ ਲਵਾਉਣ ਦਾ ਝਾਂਸਾ ਦੇ ਕੇ 11 ਲੱਖ ਦੀ ਠੱਗੀ ਮਾਰਨ ਦੇ ਦੋਸ਼ ''ਚ ਮਾਮਲਾ ਦਰਜ


ਫਿਰੋਜ਼ਪੁਰ (ਕੁਮਾਰ) - ਕਥਿਤ ਰੂਪ 'ਚ ਇਕ ਲੜਕੇ ਨੂੰ ਨੌਕਰੀ ਲਵਾਉਣ ਦਾ ਝਾਂਸਾ ਦੇ ਕੇ 11 ਲੱਖ ਦੀ ਠੱਗੀ ਮਾਰਨ ਦੇ ਦੋਸ਼ 'ਚ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਨੇ ਮਾਮਲਾ ਦਰਜ ਕੀਤਾ ਹੈ।

ਇਹ ਜਾਣਕਾਰੀ ਦੇਂਦੇ ਏ.ਐੱਸ.ਆਈ. ਸਤਪਾਲ ਨੇ ਦੱਸਿਆ ਕਿ ਪੁਲਸ ਨੂੰ ਦਿੱਤੀ ਸ਼ਿਕਾਇਤ 'ਤੇ ਮੁਦੱਈ ਪੋਲਿਸ ਮਸੀਹ ਪੁੱਤਰ ਕਰਮ ਮਸੀਹ ਵਾਸੀ ਸ਼ਾਂਤੀ ਨਗਰ, ਫਿਰੋਜ਼ਪੁਰ ਸਿਟੀ ਨੇ ਦੋਸ਼ ਲਾਇਆ ਕਿ ਪੀਟਰ ਸਹੋਤਾ ਨੇ ਉਸਦੇ ਲੜਕੇ ਨੂੰ ਨੌਕਰੀ ਲਵਾਉਣ ਦਾ ਝਾਂਸਾ ਦੇ ਕੇ 11 ਲੱਖ ਰੁਪਏ ਲਏ ਸਨ ਪਰ ਨਾ ਤਾਂ ਉਸਦੇ ਲੜਕੇ ਨੂੰ ਨੌਕਰੀ ਲਵਾਇਆ ਹੈ , ਨਾ ਹੀ ਪੈਸੇ ਵਾਪਸ ਮੋੜੇ ਅਤੇ ਇਸ ਤਰ੍ਹਾਂ ਨਾਮਜ਼ਦ ਵਿਅਕਤੀ ਨੇ ਉਸਨੂੰ ਝਾਂਸਾ ਦੇ ਕੇ ਠੱਗੀ ਮਾਰੀ ਹੈ।


Related News