ਪੰਜਾਬ 'ਚ ਹੈਰਾਨ ਕਰਦੀ ਘਟਨਾ, ਸਕੀਆਂ ਭੈਣਾਂ ਸਣੇ 3 ਕੁੜੀਆਂ ਦੀ ਰਹੱਸਮਈ ਮੌਤ! ਪੂਰੇ ਪਿੰਡ 'ਚ ਡਰ ਦਾ ਮਾਹੌਲ
Sunday, Nov 01, 2026 - 12:13 PM (IST)
ਫਿਰੋਜ਼ਪੁਰ (ਵੈੱਬ ਡੈਸਕ, ਸੰਨੀ ਚੋਪੜਾ) : ਫਿਰੋਜ਼ਪੁਰ ਦੇ ਪਿੰਡ ਮੋਹਰੇ ਵਾਲੇ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਪਿੰਡ 'ਚ 3 ਬੱਚੀਆਂ ਦੀ ਅਚਾਨਕ ਮੌਤ ਹੋ ਗਈ ਹੈ, ਜਿਸ ਤੋਂ ਬਾਅਦ ਪੂਰੇ ਪਿੰਡ 'ਚ ਸਹਿਮ ਦਾ ਮਾਹੌਲ ਹੈ।
ਇਨ੍ਹਾਂ 'ਚੋਂ 2 ਬੱਚੀਆਂ ਖੁਸ਼ਨਬੀਰ (7) ਅਤੇ ਗੁਰਵੀਰ (1) ਇਕ ਪਰਿਵਾਰ ਦੀਆਂ ਅਤੇ ਇਕ ਬੱਚੀ ਮਨਪ੍ਰੀਤ ਕੌਰ (6 ਮਹੀਨੇ) ਦੂਜੇ ਪਰਿਵਾਰ ਦੀ ਹੈ। ਜਾਣਕਾਰੀ ਮੁਤਾਬਕ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਤਿੰਨਾਂ ਬੱਚੀਆਂ ਦੇ ਮੂੰਹ 'ਚੋਂ ਝੱਗ ਨਿਕਲੀ ਹੈ, ਹਾਲਾਂਕਿ ਮੌਤ ਦੇ ਕਾਰਨਾਂ ਦਾ ਅਜੇ ਤੱਕ ਕੁੱਝ ਪਤਾ ਨਹੀਂ ਲੱਗਿਆ ਹੈ।
ਬੱਚੀਆਂ ਦੀ ਮੌਤ ਕਾਰਨ ਪਰਿਵਾਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਬੱਚੀਆਂ ਦੀਆਂ ਮ੍ਰਿਤਕ ਦੇਹਾਂ ਨੂੰ ਫਿਰੋਜ਼ਪੁਰ ਦੇ ਸਿਵਲ ਹਸਪਤਾਲ 'ਚ ਪੋਸਟਮਾਰਟਮ ਲਈ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ ਵਾਸੀਆਂ ਨੂੰ ਅਮਿਤ ਸ਼ਾਹ ਦੇਣਗੇ ਕਰੋੜਾਂ ਦੇ ਪ੍ਰਾਜੈਕਟਾਂ ਦਾ ਤੋਹਫ਼ਾ, ਅੱਜ ਕਰਨਗੇ ਉਦਘਾਟਨ
ਇਸ ਮਾਮਲੇ ਨੂੰ ਲੈ ਕੇ ਸਿਹਤ ਵਿਭਾਗ ਦੀ ਟੀਮ ਵੀ ਪਿੰਡ 'ਚ ਪੁੱਜ ਚੁੱਕੀ ਹੈ। ਟੀਮ ਦਾ ਕਹਿਣਾ ਹੈ ਕਿ ਪੂਰੇ ਪਿੰਡ 'ਚ ਸਰਵੇ ਕਰਕੇ ਪਤਾ ਲਾਇਆ ਜਾਵੇਗਾ ਕਿ ਆਖ਼ਰ ਬੱਚੀਆਂ ਦੀ ਮੌਤ ਦਾ ਕੀ ਕਾਰਨ ਰਿਹਾ ਹੋਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
