ਭਾਜਪਾ ਕਿਸਾਨ ਮੋਰਚਾ ਪੰਜਾਬ ਦੇ ਸੂਬਾ ਅਹੁਦੇਦਾਰਾਂ ਦੀ ਨਵੀਂ ਟੀਮ ਦਾ ਐਲਾਨ
Sunday, Oct 04, 2026 - 01:33 AM (IST)
ਚੰਡੀਗੜ੍ਹ (ਅੰਕੁਰ) - ਭਾਜਪਾ ਕਿਸਾਨ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਲਖਵਿੰਦਰ ਸਿੰਘ ਮੋਮੀ ਵੱਲੋਂ ਮੋਰਚੇ ਦੀ ਨਵੀਂ ਸੂਬਾ ਟੀਮ ਦਾ ਐਲਾਨ ਵੱਖ-ਵੱਖ ਜ਼ਿੰਮੇਵਾਰੀਆਂ ਸੌਂਪੀਆਂ ਹਨ। ਅਮਨਦੀਪ ਸਿੰਘ ਪੁਨੀਆ, ਧਨਵੰਤ ਸਿੰਘ ਜਿੰਮੀ, ਜਸਵੰਤ ਸਿੰਘ ਰਿਆੜ, ਸੁਖਦੀਪ ਸਿੰਘ ਬਰਾੜ, ਸੁਸ਼ੀਲ ਸਿਆਗ, ਅਮਨਦੀਪ ਸਿੰਘ ਰੌਕੀ, ਗੁਰਚਰਨ ਸਿੰਘ ਰਾਜਪੂਤ ਅਤੇ ਬੂਟਾ ਸਿੰਘ ਰਾਣਾ ਰਾਏ ਨੂੰ ਸੂਬਾ ਮੀਤ ਲਾਇਆ ਗਿਆ ਹੈ। ਮੇਜਰ ਸਿੰਘ ਟਿੱਬੀ, ਸਿਕੰਦਰ ਸਿੰਘ ਚੋਲਟੀ ਖੇੜੀ ਤੇ ਮਨਪ੍ਰੀਤ ਸਿੰਘ ਤਲਵੰਡੀ ਨੂੰ ਸੂਬਾ ਜਨਰਲ ਸਕੱਤਰ ਲਾਇਆ ਗਿਆ ਹੈ ਜਦਕਿ ਸੂਬਾ ਸਕੱਤਰਾਂ ’ਚ ਜਗਤਾਰ ਸਿੰਘ ਸਿੱਧੂ ,ਰਸ਼ਪਿੰਦਰ ਸਿੰਘ ਢਿੱਲੋਂ , ਬਲਜੀਤ ਸਿੰਘ ਲੁਥਰਾ ਲਖਵੀਰ ਸਿੰਘ ਢਿੱਲੋਂ, ਬੂਟਾ ਸਿੰਘ ਭਾਈ ਰੂਪਾ , ਡਾ. ਅਵਤਾਰ ਸਿੰਘ, ਗੁਰਮੀਤ ਸਿੰਘ ਬੀਕਾਪੁਰ ਸੋਨੀਆ ਦਾ ਨਾਂ ਸ਼ਾਮਲ ਹੈ।
ਦਵਿੰਦਰ ਸਿੰਘ ਨੂੰ ਮੋਹਾਲੀ ਦਫ਼ਤਰ ਸਕੱਤਰ ਦੀ ਜ਼ਿੰਮੇਵਾਰੀ ਦਿੱਤੀ ਗਈ ਤੇ ਹਰਵਿੰਦਰ ਸਿੰਘ ਧਾਲੀਵਾਲ ਕਿਸਾਨ ਮੋਰਚੇ ਦੇ ਮੁੱਖ ਬੁਲਾਰੇ ਹੋਣਗੇ। ਦਜੇ ਬੁਲਾਰਿਆਂ ’ਚ ਗੁਰਮੀਤ ਸਿੰਘ ਚੀਮਾ, ਅੰਕਿਤ ਰਾਣਾ, ਸਿਮਰਨਜੀਤ ਸਿੰਘ ਬਿੱਲਾ, ਸੋਹਣ ਸਿੰਘ ਢੋਲਣਵਾਲ, ਮਹੇਕਵੀਰ ਸਿੰਘ ਸੰਧੂ , ਨਰਿੰਦਰ ਪਾਲ ਸਿੰਘ ਚੰਨਾ ਦਾ ਨਾਂ ਸ਼ਾਮਲ ਹੈ।
ਧੀਰਜ ਧੋਟ ਮੋਹਾਲੀ ਸੋਸ਼ਲ ਮੀਡੀਆ ਇੰਚਰਾਜ ਨਿਯੁਕਤ ਕੀਤੇ ਗਏ ਹਨ, ਉਨ੍ਹਾਂ ਨਾਲ ਕੰਵਲਜੀਤ ਸਿੰਘ ਕੋ-ਇੰਚਾਰਜ ਸੋਸ਼ਲ ਮੀਡੀਆ ਹਨ। ਕੈਸ਼ੀਅਰ ਦੀ ਜ਼ਿੰਮੇਵਾਰੀ ਅਰੁਣ ਕੁਮਾਰ ਸ਼ਰਮਾ ਨੂੰ ਦਿੱਤੀ ਗਈ ਹੈ। ਮਲਕੀਤ ਸਿੰਘ ਫਿਰੋਜ਼ਪੁਰ ਆਈ.ਟੀ. ਸੈੱਲ ਇੰਚਾਰਜ ਹੋਣਗੇ ਤੇ ਕਮਲ ਸੋਨੂੰ ਕੋ ਇੰਤਾਰਜ ਆਈ.ਟੀ. ਸੈੱਲ ਦੀ ਜਿੰਮੇਵਾਰੀ ਨਿਭਾਉਣਗੇ।
ਭਾਜਪਾ ਕਿਸਾਨ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਲਖਵਿੰਦਰ ਸਿੰਘ ਮੋਮੀ ਨੇ ਨਵੀਂ ਟੀਮ ਦੇ ਸਾਰੇ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਉਮੀਦ ਪ੍ਰਗਟਾਈ ਕਿ ਉਹ ਕਿਸਾਨਾਂ ਨਾਲ ਸਬੰਧਤ ਮੁੱਦਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਉਠਾਉਣ ਤੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਲਈ ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣਗੇ।
