MP ਵਿਕਰਮਜੀਤ ਸਾਹਨੀ ਵੱਲੋਂ ਕੈਪਟਨ ਸਮਿਤ ਮਛਾਰ ਨੂੰ 25 ਲੱਖ ਰੁਪਏ ਦੇਣ ਦਾ ਐਲਾਨ

Saturday, Oct 03, 2026 - 08:28 PM (IST)

MP ਵਿਕਰਮਜੀਤ ਸਾਹਨੀ ਵੱਲੋਂ ਕੈਪਟਨ ਸਮਿਤ ਮਛਾਰ ਨੂੰ 25 ਲੱਖ ਰੁਪਏ ਦੇਣ ਦਾ ਐਲਾਨ

ਚੰਡੀਗੜ੍ਹ : ਪੰਜਾਬ ਤੋਂ ਰਾਜ ਸਭਾ ਮੈਂਬਰ ਅਤੇ ਸਨ ਫਾਊਂਡੇਸ਼ਨ ਦੇ ਚੇਅਰਮੈਨ ਵਿਕਰਮਜੀਤ ਸਿੰਘ ਸਾਹਨੀ ਨੇ ਦੁਬਈ ਤੋਂ ਤੇਲ ਅਵੀਵ ਜਾ ਰਹੀ ਫਲਾਈਟ ਦੇ ਕਾਕਪਿਟ ਵਿਚ ਹੋਏ ਹਮਲੇ ਦੌਰਾਨ ਬੇਮਿਸਾਲ ਬਹਾਦਰੀ ਅਤੇ ਸੂਝ-ਬੂਝ ਦਿਖਾਉਣ ਲਈ ਕੈਪਟਨ ਸਮਿਤ ਮਛਾਰ ਨੂੰ 25 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। 

ਸਾਹਨੀ ਨੇ ਦੱਸਿਆ ਕਿ ਗੰਭੀਰ ਸੱਟਾਂ ਲੱਗਣ ਦੇ ਬਾਵਜੂਦ ਕੈਪਟਨ ਮਛਾਰ ਨੇ ਅਟੁੱਟ ਹੌਂਸਲਾ ਦਿਖਾਇਆ ਅਤੇ ਇਕ ਵੱਡੇ ਹਾਦਸੇ ਨੂੰ ਟਾਲਦਿਆਂ ਲਗਭਗ 170 ਯਾਤਰੀਆਂ ਦੀ ਜਾਨ ਬਚਾਈ। ਉਨ੍ਹਾਂ ਕਿਹਾ ਕਿ ਇਹ ਬਹਾਦਰੀ ਭਾਰਤੀ ਭਾਵਨਾ ਦੀ ਇਕ ਉੱਤਮ ਮਿਸਾਲ ਹੈ ਅਤੇ ਨੌਜਵਾਨ ਪੀੜ੍ਹੀ ਲਈ ਪ੍ਰੇਰਨਾ ਸਰੋਤ ਹੈ।

ਵਿਕਰਮਜੀਤ ਸਿੰਘ ਸਾਹਨੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਕੈਪਟਨ ਸਮਿਤ ਮੱਛਾਰ ਨੂੰ ਅਸ਼ੋਕ ਚੱਕਰ ਅਤੇ ਰਾਸ਼ਟਰੀ ਬਹਾਦਰੀ ਪੁਰਸਕਾਰ ਨਾਲ ਸਨਮਾਨਿਤ ਕਰਨ ਬਾਰੇ ਵਿਚਾਰ ਕੀਤਾ ਜਾਵੇ। ਸਾਹਨੀ ਨੇ ਐਲਾਨ ਕੀਤਾ ਕਿ ਸਨ ਫਾਊਂਡੇਸ਼ਨ ਕੈਪਟਨ ਸਮਿਤ ਮੱਛਾਰ ਦੇ ਨਾਂ 'ਤੇ ਆਰਥਿਕ ਤੌਰ 'ਤੇ ਕਮਜ਼ੋਰ ਨੌਜਵਾਨਾਂ ਲਈ ਪਾਇਲਟ ਟ੍ਰੇਨਿੰਗ ਪ੍ਰੋਗਰਾਮ ਦੇ ਤਹਿਤ ਵਜ਼ੀਫ਼ੇ ਮੁਹੱਈਆ ਕਰਵਾਏਗੀ। 


author

Anmol Tagra

Content Editor

Related News