ਕੈਨੇਡਾ ਦਾ ਵਰਕ ਵੀਜ਼ਾ ਲਗਵਾਉਣ ਲਈ ਟ੍ਰੈਵਲ ਏਜੰਟਾਂ ਨੇ ਠੱਗੇ 30 ਲੱਖ, ਮਾਮਲਾ ਦਰਜ

Wednesday, Jan 11, 2023 - 03:48 PM (IST)

ਲੁਧਿਆਣਾ (ਜ. ਬ.) : ਵਿਦੇਸ਼ ਜਾਣ ਵਾਲਿਆਂ ਦਾ ਜਨੂੰਨ ਘੱਟ ਨਹੀਂ ਹੋ ਰਿਹਾ। ਇਸ ਨੂੰ ਲੈ ਕੇ ਰੋਜ਼ਾਨਾ ਠੱਗੀ ਦੇ ਮਾਮਲੇ ਸਾਹਮਣੇ ਆ ਰਹੇ ਹਨ। ਅਜਿਹਾ ਹੀ ਇਕ ਹੋਰ ਠੱਗੀ ਦਾ ਮਾਮਲਾ ਸਦਰ ਥਾਣੇ ’ਚ ਸਾਹਮਣੇ ਆਇਆ ਹੈ। ਸ਼ਿਕਾਇਤਕਰਤਾ ਦਵਿੰਦਰ ਸਿੰਘ ਪੁੱਤਰ ਗੁਰਦਾਸ ਰਾਮ ਨਿਵਾਸੀ ਇਸ਼ਰ ਨਗਰ, ਲੁਧਿਆਣਾ ਨੇ ਆਪਣੀ ਸ਼ਿਕਾਇਤ ’ਚ ਕਿਹਾ ਹੈ ਕਿ ਉਸ ਨੇ ਆਪਣੇ ਪੁੱਤਰ ਸਾਹਿਲਪ੍ਰੀਤ ਅਤੇ ਰਿਸ਼ਤੇਦਾਰ ਸੁਖਬੀਰ ਕੌਰ ਅਤੇ ਵਰਿੰਦਰ ਸਿੰਘ ਨੂੰ ਕੈਨੇਡਾ ਭੇਜਣ ਲਈ ਟ੍ਰੈਵਲ ਏਜੰਟ ਰਾਜ ਕੁਮਾਰ, ਪ੍ਰਿੰਸ ਕੁਮਾਰ ਪੁੱਤਰ ਅਸ਼ਵਨੀ ਕੁਮਾਰ ਡਾਬਾ ਰੋਡ ਲੋਹਾਰਾ ਨਾਲ ਸੰਪਰਕ ਕੀਤਾ।

ਟ੍ਰੈਵਲ ਏਜੰਟਾਂ ਨੇ ਕੈਨੇਡਾ ਦਾ ਵਰਕ ਪਰਮਿਟ ਲਗਵਾਉਣ ਲਈ ਵੱਖ-ਵੱਖ ਸਮਿਆਂ ’ਤੇ ਉਨ੍ਹਾਂ ਤੋਂ 30 ਲੱਖ ਰੁਪਏ ਹਾਸਲ ਕਰ ਲਏ। ਕਈ ਸਾਲ ਬੀਤ ਜਾਣ ਤੋਂ ਬਾਅਦ ਵੀ ਨਾ ਹੀ ਉਨ੍ਹਾਂ ਨੇ ਕੈਨੇਡਾ ਦਾ ਵੀਜ਼ਾ ਲਗਵਾਇਆ ਅਤੇ ਨਾ ਹੀ ਲਏ ਹੋਏ ਪੈਸੇ ਵਾਪਸ ਕੀਤੇ। ਪੁਲਸ ਜਾਂਚ ਅਧਿਕਾਰੀ ਨੇ ਜਾਂਚ-ਪੜਤਾਲ ਤੋਂ ਬਾਅਦ ਟ੍ਰੈਵਲ ਏਜੰਟਾਂ ਖ਼ਿਲਾਫ਼ ਇਗੀਗ੍ਰੇਸ਼ਨ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।


Babita

Content Editor

Related News